ਮਿਸੀਸਾਗਾ ਵਿਚ ਮੀਂਹ ਨੇ ਤੋੜੇ ਰਿਕਾਰਡ

ਮਿਸੀਸਾਗਾ ਸਣੇ ਜੀ.ਟੀ.ਏ. ਦੇ ਕਈ ਹਿੱਸਿਆਂ ਵਿਚ ਸ਼ਨਿੱਚਰਵਾਰ ਨੂੰ ਪਏ ਰਿਕਾਰਡਤੋੜ ਮੀਂਹ ਮਗਰੋਂ ਐਤਵਾਰ ਨੂੰ ਵੀ ਬਾਰਸ਼ ਦਾ ਸਿਲਸਿਲਾ ਜਾਰੀ ਰਿਹਾ।

Update: 2024-08-19 12:10 GMT

ਮਿਸੀਸਾਗਾ : ਮਿਸੀਸਾਗਾ ਸਣੇ ਜੀ.ਟੀ.ਏ. ਦੇ ਕਈ ਹਿੱਸਿਆਂ ਵਿਚ ਸ਼ਨਿੱਚਰਵਾਰ ਨੂੰ ਪਏ ਰਿਕਾਰਡਤੋੜ ਮੀਂਹ ਮਗਰੋਂ ਐਤਵਾਰ ਨੂੰ ਵੀ ਬਾਰਸ਼ ਦਾ ਸਿਲਸਿਲਾ ਜਾਰੀ ਰਿਹਾ। ਮਿਸੀਸਾਗਾ ਫਾਇਰ ਨੇ ਦੱਸਿਆ ਕਿ ਹਾਈਵੇਅ 410 ਦੇ ਕਈ ਹਿੱਸਿਆਂ ਨੂੰ ਹੜ੍ਹਾਂ ਵਰਗੇ ਹਾਲਾਤ ਕਾਰਨ ਬੰਦ ਕਰਨਾ ਪਿਆ। ਦੂਜੇ ਪਾਸੇ ਕਈ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਵਿਚ ਪਾਣੀ ਦਾਖਲ ਹੋਣ ਕਾਰਨ ਭਾਰੀ ਨੁਕਸਾਨ ਹੋਣ ਦੀ ਰਿਪੋਰਟ ਹੈ। ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ 128.3 ਮਿਲੀਮੀਟਰ ਮੀਂਹ ਪਿਆ ਅਤੇ 2013 ਵਿਚ ਬਣੇ 126 ਐਮ.ਪੀ. ਮੀਂਹ ਦਾ ਰਿਕਾਰਡ ਤੋੜ ਦਿਤਾ। ਹਵਾਈ ਅੱਡੇ ’ਤੇ ਗਰਮੀਆਂ ਦੌਰਾਨ ਵੱਧ ਤੋਂ ਵੱਧ ਬਾਰਸ਼ ਦਾ ਰਿਕਾਰਡ 396 ਐਮ.ਐਮ. ਦਰਜ ਰਿਹਾ ਪਰ ਇਸ ਵਾਰ ਹੁਣ ਤੱਕ 475 ਐਮ.ਐਮ. ਬਾਰਸ਼ ਹੋ ਚੁੱਕੀ ਹੈ।

ਸੜਕਾਂ ’ਤੇ ਫਸ ਗਏ ਲੋਕ, ਫਾਇਰ ਸਰਵਿਸ ਵਾਲਿਆਂ ਨੇ ਕੱਢੇ

ਮਿਸੀਸਾਗਾ ਦੇ ਡੰਡਾਸ ਸਟ੍ਰੀਟ ਅਤੇ ਕੁਈਨ ਫਰੈਡ੍ਰਿਕਾ ਡਰਾਈਵ ਇਲਾਕੇ ਵਿਚ ਲਗਾਤਾਰ ਦੂਜੇ ਦਿਨ ਹੜ੍ਹਾਂ ਵਰਗੇ ਹਾਲਾਤ ਬਣੇ ਰਹੇ। ਸੜਕਾਂ ਤੋਂ ਲੰਘ ਰਹੇ ਲੋਕਾਂ ਵਾਸਤੇ ਸਭ ਤੋਂ ਵੱਧ ਖਤਰਨਾਕ ਹਾਲਾਤ ਮਿਸੀਸਾਗਾ, ਇਟੋਬੀਕੋ ਅਤੇ ਨੌਰਥ ਯਾਰਕ ਵਿਖੇ ਰਹੇ। ਲੋਕਾਂ ਨੂੰ ਨਦੀਆਂ ਜਾਂ ਕ੍ਰੀਕਸ ਦੇ ਨੇੜੇ ਨਾ ਜਾਣ ਦੀ ਹਦਾਇਤੀ ਦਿਤੀ ਗਈ ਹੈ। ਉਨਟਾਰੀਓ ਵਿਚ ਸਿਰਫ ਮੀਂਹ ਨੇ ਕਹਿਰ ਨਹੀਂ ਢਾਹਿਆ ਸਗੋਂ ਸੂਬੇ ਦੇ ਦੱਖਣ ਪੱਛਮੀ ਇਲਾਕਿਆਂ ਵਿਚ ਵਾਵਰੋਲੇ ਨੇ ਤਬਾਹੀ ਮਚਾ ਦਿਤੀ ਜਿਥੇ ਦਰੱਖਤ ਅਤੇ ਬਿਜਲੀ ਦੇ ਖੰਭੇ ਪੁੱਟੇ ਜਾਣ ਦੀ ਰਿਪੋਰਟ ਹੈ। ਪੈਰੀ ਸਾਊਂਡ ਰੀਜਨ ਵਿਚ ਮੌਸਮ ਦੀ ਖਰਾਬੀ ਕਾਰਨ 11,400 ਘਰਾਂ ਦੀ ਬਿਜਲੀ ਗੁਲ ਹੋ ਗਈ ਅਤੇ ਨੌਰਥ ਬੇਅ ਏਰੀਆ ਵਿਚ ਵੀ ਭਾਰੀ ਮੀਂਹ ਪੈਣ ਦੀ ਰਿਪੋਰਟ ਹੈ। ਇਲਾਕੇ ਵਿਚ ਐਤਵਾਰ ਨੂੰ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ।

Tags:    

Similar News