ਕੈਨੇਡਾ ਵਿਚ ਪੰਜਾਬੀ ਨੌਜਵਾਨ ਨਾਲ ਅਣਹੋਣੀ
ਕੈਨੇਡਾ ਵਿਚ ਇਕ ਹੋਰ ਪੰਜਾਬੀ ਨੌਜਵਾਨ ਅਚਨਚੇਤ ਦੁਨੀਆਂ ਤੋਂ ਚਲਾ ਗਿਆ
By : Upjit Singh
Update: 2025-11-25 13:09 GMT
ਐਬਸਫ਼ੋਰਡ : ਕੈਨੇਡਾ ਵਿਚ ਇਕ ਹੋਰ ਪੰਜਾਬੀ ਨੌਜਵਾਨ ਅਚਨਚੇਤ ਦੁਨੀਆਂ ਤੋਂ ਚਲਾ ਗਿਆ। ਬੀ.ਸੀ. ਦੇ ਐਬਸਫੋਰਡ ਸ਼ਹਿਰ ਨਾਲ ਸਬੰਧਤ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਸੇਵਾ ਸਿੰਘ ਨੂੰ ਅਚਾਨਕ ਦਿਮਾਗੀ ਦੌਰਾ ਪਿਆ ਅਤੇ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ।
ਬੀ.ਸੀ. ਵਿਚ ਸੇਵਾ ਸਿੰਘ ਦੀ ਅਚਨਚੇਤ ਮੌਤ
ਸੇਵਾ ਸਿੰਘ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ। ਸੇਵਾ ਸਿੰਘ ਆਪਣੇ ਪਰਵਾਰ ਵਿਚ ਇਕੱਲਾ ਕਮਾਉਣ ਵਾਲਾ ਸੀ ਅਤੇ ਅਚਾਨਕ ਜੀਵਨ ਸਾਥੀ ਦਾ ਵਿਛੋੜਾ ਬਰਦਾਸ਼ਤ ਕਰਨਾ ਬੇਹੱਦ ਮੁਸ਼ਕਲ ਹੈ। ਸਤਿੰਦਰਪਾਲ ਸਿੰਘ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਸੇਵਾ ਸਿੰਘ ਦੇ ਪਰਵਾਰ ਵਾਸਤੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ।