ਬੀ.ਸੀ. ਦੇ ਮੰਤਰੀ ਮੰਡਲ ਸ਼ਾਮਲ ਹੋਈ ਪੰਜਾਬਣ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਪੰਜਾਬੀ ਮੂਲ ਦੀ ਐਮ.ਐਲ.ਏ. ਜੈਜ਼ੀ ਸੁੰਨੜ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ

Update: 2025-07-18 12:13 GMT

ਵੈਨਕੂਵਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਪੰਜਾਬੀ ਮੂਲ ਦੀ ਐਮ.ਐਲ.ਏ. ਜੈਜ਼ੀ ਸੁੰਨੜ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਡੇਵਿਡ ਈਬੀ ਦੀ ਕੈਬਨਿਟ ਵਿਚ ਪੰਜਾਬੀ ਮੰਤਰੀਆਂ ਦੀ ਗਿਣਤੀ ਦੋ ਹੋ ਗਈ ਹੈ। ਦੂਜੇ ਪਾਸੇ ਪ੍ਰੀਮੀਅਰ ਨੇ ਗੈਰੀ ਬੈੱਗ ਤੋਂ ਲੋਕ ਸੁਰੱਖਿਆ ਮੰਤਰਾਲਾ ਵਾਪਸ ਲੈਂਦਿਆਂ ਵਿਕਟੋਰੀਆ-ਸਵੈਨ ਲੇਕ ਤੋਂ ਐਮ.ਐਲ.ਏ. ਨੀਨਾ ਕ੍ਰੀਗਰ ਨੂੰ ਜ਼ਿੰਮੇਵਾਰੀ ਸੌਂਪੀ ਹੈ। ਗੈਰੀ ਬੈੱਗ ਨੂੰ ਮੰਤਰੀ ਨੂੰ ਡਿਮੋਟ ਕਰਦਿਆਂ ਪਾਰਲੀਮਾਨੀ ਸਕੱਤਰ ਬਣਾ ਦਿਤਾ ਗਿਆ ਹੈ।

ਪ੍ਰੀਮੀਅਰ ਡੇਵਿਡ ਈਬੀ ਵੱਲੋਂ ਕੈਬਨਿਟ ਵਿਚ ਫੇਰ-ਬਦਲ

ਜੈਜ਼ੀ ਸੁੰਨੜ ਨੂੰ ਪੋਸਟ ਸੈਕੰਡਰੀ ਐਜੁਕੇਸ਼ਨ ਅਤੇ ਫਿਊਚਰ ਸਕਿਲਜ਼ ਮੰਤਰਾਲਾ ਦਿਤਾ ਗਿਆ ਹੈ ਜਦਕਿ ਰਵੀ ਕਾਹਲੋਂ ਨੂੰ ਰੁਜ਼ਗਾਰ ਅਤੇ ਆਰਥਿਕ ਵਿਕਾਸ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਹਿਲਾਂ ਉਨ੍ਹਾਂ ਕੋਲ ਹਾਊਸਿੰਗ ਅਤੇ ਮਿਊਂਸਪਲ ਮਾਮਲਿਆਂ ਬਾਰੇ ਵਿਭਾਗ ਸੀ ਜਿਸ ਦੀ ਜ਼ਿੰਮੇਵਾਰੀ ਕ੍ਰਿਸਟੀਨ ਬੋਇਲ ਨੂੰ ਸੌਂਪੀ ਗਈ ਹੈ। ਉਧਰ ਸਰੀ ਸੈਂਟਰ ਤੋਂ ਐਮ.ਐਲ.ਏ. ਆਮਨਾ ਸ਼ਾਹ ਨੂੰ ਨਸਲਵਾਦ, ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਰੋਕਥਾਮ ਵਾਲਾ ਮੰਤਰਾਲਾ ਸੌਂਪਿਆ ਗਿਆ ਹੈ।

ਨੀਨਾ ਕ੍ਰੀਗਰ ਨੂੰ ਲੋਕ ਸੁਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਮਿਲੀ

ਇਥੇ ਦਸਣਾ ਬਣਦਾ ਹੈ ਕਿ ਡੇਵਿਡ ਈਬੀ ਦੀ ਕੈਬਨਿਟ ਵਿਚ ਔਰਤਾਂ ਦੀ ਬਹੁਗਿਣਤੀ ਹੈ ਅਤੇ ਅਹਿਮ ਮਹਿਕਮਿਆਂ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿਤੀ ਗਈ ਹੈ। ਨਵੀਂ ਕੈਬਨਿਟ ਨੂੰ ਕਈ ਚੁਣੌਤੀਆਂ ਦਾ ਟਾਕਰਾ ਕਰਨ ਦਾ ਟੀਚਾ ਦਿਤਾ ਗਿਆ ਹੈ ਜਿਨ੍ਹਾਂ ਵਿਚ ਬੀ.ਸੀ. ਦੇ ਅਰਥਚਾਰੇ ਨੂੰ ਹੁਲਾਰਾ ਦੇਣ, ਨਿਵੇਸ਼ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਅਤੇ ਜਨਤਕ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣਾ ਸ਼ਾਮਲ ਹਨ।

Tags:    

Similar News