ਕੈਨੇਡੀਅਨ ਪੁਲਿਸ ਨੂੰ ਝਕਾਨੀ ਦੇ ਕੇ ਫਰਾਰ ਹੋਇਆ ਪੰਜਾਬੀ

ਕੈਨੇਡਾ ਵਿਚ ਪੰਜਾਬੀ ਨੌਜਵਾਨ ਪੁਲਿਸ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ ਹੈ ਅਤੇ ਪੁਲਿਸ ਨੂੰ ਡਰ ਹੈ ਕਿ ਉਹ ਇੰਡੀਆ ਦਾ ਜਹਾਜ਼ ਨਾ ਚੜ੍ਹ ਗਿਆ ਹੋਵੇ।

Update: 2025-07-24 12:13 GMT

ਐਡਮਿੰਟਨ : ਕੈਨੇਡਾ ਵਿਚ ਪੰਜਾਬੀ ਨੌਜਵਾਨ ਪੁਲਿਸ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ ਹੈ ਅਤੇ ਪੁਲਿਸ ਨੂੰ ਡਰ ਹੈ ਕਿ ਉਹ ਇੰਡੀਆ ਦਾ ਜਹਾਜ਼ ਨਾ ਚੜ੍ਹ ਗਿਆ ਹੋਵੇ। ਐਡਮਿੰਟਨ ਪੁਲਿਸ ਨੇ ਬੁੱਧਵਾਰ ਦੇਰ ਸ਼ਾਮ ਦੱਸਿਆ ਕਿ 21 ਸਾਲ ਦਾ ਪ੍ਰਭਜੀਤ ਸਿੰਘ ਕਥਿਤ ਸੈਕਸ ਔਫੈਂਡਰ ਹੈ ਅਤੇ ਉਸ ਨੇ ਗਿੱਟੇ ’ਤੇ ਬੰਨਿ੍ਹਆ ਨਿਗਰਾਨੀ ਵਾਲਾ ਇਲੈਕਟ੍ਰਾਨਿਕ ਯੰਤਰ ਲਾਹ ਕੇ ਸੁੱਟ ਦਿਤਾ। ਪ੍ਰਭਜੀਤ ਸਿੰਘ ਨੂੰ ਬੀਤੇ ਮਈ ਮਹੀਨੇ ਦੌਰਾਨ ਇਕ ਨਾਬਾਲਗ ਦੀ ਸ਼ਮੂਲੀਅਤ ਵਾਲੀ ਵਾਰਦਾਤ ਦੇ ਸਬੰਧ ਵਿਚ ਨਿਗਰਾਨੀ ਹੇਠ ਰੱਖਿਆ ਗਿਆ ਸੀ ਅਤੇ 29 ਜੁਲਾਈ ਨੂੰ ਉਸ ਦੀ ਅਦਾਲਤ ਵਿਚ ਪੇਸ਼ੀ ਹੋਣੀ ਹੈ।

ਭਾਰਤ ਜਾਣ ਦਾ ਯਤਨ ਕਰ ਸਕਦੈ ਪ੍ਰਭਜੀਤ ਸਿੰਘ

ਐਂਕਲ ਮੌਨੀਟਰ ਰਾਹੀਂ ਉਸ ਦੀ ਆਖਰੀ ਲੋਕੇਸ਼ਨ 20 ਜੁਲਾਈ ਨੂੰ ਐਲਬਰਟਾ ਦੀ ਲਾਮੌਂਟ ਕਾਊਂਟੀ ਵਿਚ ਸ਼ਰਵੁੱਡ ਪਾਰਕ ਨੇੜੇ ਇਕ ਦਿਹਾਤੀ ਇਲਾਕੇ ਵਿਚ ਦਰਜ ਕੀਤੀ ਗਈ। ਪੁਲਿਸ ਨੇ ਪ੍ਰਭਜੀਤ ਸਿੰਘ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਕੱਦ 6 ਫੁੱਟ, ਵਜ਼ਨ 78 ਕਿਲੋ, ਵਾਲ ਕਾਲੇ ਅਤੇ ਅੱਖਾਂ ਭੂਰੀਆਂ ਹਨ। ਪ੍ਰਭਜੀਤ ਸਿੰਘ ਦੇ ਰਿਸ਼ਤੇਦਾਰ ਭਾਰਤ ਵਿਚ ਰਹਿੰਦੇ ਹਨ ਅਤੇ ਉਹ ਜਹਾਜ਼ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੋ ਸਕਦਾ ਹੈ। ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਜੇ ਕਿਸੇ ਨੂੰ ਪ੍ਰਭਜੀਤ ਸਿੰਘ ਨਜ਼ਰ ਆਵੇ ਤਾਂ ਉਸ ਦੇ ਨੇੜੇ ਜਾਣ ਦੀ ਬਜਾਏ ਪੁਲਿਸ ਨੂੰ ਇਤਲਾਹ ਦਿਤੀ ਜਾਵੇ। ਜੇ ਕਿਸੇ ਕੋਲ ਪ੍ਰਭਜੀਤ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੈ ਤੁਰਤ 911 ’ਤੇ ਕਾਲ ਕੀਤੀ ਜਾ ਸਕਦਾ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਸੰਪਰਕ ਕੀਤਾ ਜਾ ਸਕਦਾ ਹੈ। 

Tags:    

Similar News