Brampton ਵਿਚ Punjabi family ਦੀਆਂ ਗੱਡੀਆਂ ਫ਼ੂਕੀਆਂ
ਕੈਨੇਡਾ ਵਿਚ ਭਾਰਤੀ ਪਰਵਾਰਾਂ ’ਤੇ ਹੋ ਰਹੇ ਹਮਲਿਆਂ ਦਰਮਿਆਨ ਬਰੈਂਪਟਨ ਵਿਖੇ ਅਣਪਛਾਤੇ ਸ਼ੱਕੀਆਂ ਨੇ ਟਰੱਕ ਯਾਰਡ ਵਿਚ ਮੌਜੂਦ ਚਾਰ ਗੱਡੀਆਂ ਅੱਗ ਲਾ ਕੇ ਫੂਕ ਦਿਤੀਆਂ
ਬਰੈਂਪਟਨ : ਕੈਨੇਡਾ ਵਿਚ ਭਾਰਤੀ ਪਰਵਾਰਾਂ ’ਤੇ ਹੋ ਰਹੇ ਹਮਲਿਆਂ ਦਰਮਿਆਨ ਬਰੈਂਪਟਨ ਵਿਖੇ ਅਣਪਛਾਤੇ ਸ਼ੱਕੀਆਂ ਨੇ ਟਰੱਕ ਯਾਰਡ ਵਿਚ ਮੌਜੂਦ ਚਾਰ ਗੱਡੀਆਂ ਅੱਗ ਲਾ ਕੇ ਫੂਕ ਦਿਤੀਆਂ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਵਾਰਦਾਤ ਮੰਗਲਵਾਰ ਵੱਡੇ ਤੜਕੇ ਤਕਰੀਬਨ ਸਵਾ ਤਿੰਨ ਵਜੇ 100 ਰਦਰਫ਼ੋਰਡ ਰੋਡ ਸਾਊਥ ਵਿਖੇ ਜੌਹਲ ਆਟੋ ਰਿਪੇਅਰਜ਼ ਲਿਮ. ਦੇ ਟਿਕਾਣੇ ’ਤੇ ਵਾਪਰੀ। ਅੱਗ ਨਾਲ ਨੁਕਸਾਨੇ ਵ੍ਹੀਕਲਜ਼ ਵਿਚ ਦੋ ਹੈਵੀ ਟੋਅ ਟਰੱਕ, ਇਕ ਕਾਰ ਅਤੇ ਇਕ ਬੌਕਸ ਟਰੱਕ ਸ਼ਾਮਲ ਹੈ।
ਅਣਪਛਾਤਿਆਂ ਨੇ ਟਰੱਕ ਯਾਰਡ ਵਿਚ ਕੀਤੀ ਵਾਰਦਾਤ
ਅੱਗ ਬਾਰੇ ਪਤਾ ਲਗਦਿਆਂ ਹੀ ਫਾਇਰ ਫਾਈਟਰਜ਼ ਮੌਕੇ ’ਤੇ ਪੁੱਜ ਗਏ ਅਤੇ ਜਲਦ ਹੀ ਇਸ ਨੂੰ ਬੁਝਾ ਦਿਤਾ ਗਿਆ। ਵਾਰਦਾਤ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਕਈ ਟੋਅ ਟਰੱਕ ਅੱਗ ਲਾ ਕੇ ਸਾੜ ਦਿਤੇ ਗਏ ਅਤੇ ਉਹ ਇਲਾਕਾ ਵੀ ਰਦਰਫ਼ੋਰਡ ਰੋਡ ’ਤੇ ਹੀ ਪੈਂਦਾ ਹੈ। ਪੁਲਿਸ ਨੂੰ ਮਿਲੀ ਸੀ.ਸੀ.ਟੀ.ਵੀ. ਫੁਟੇਜ ਵਿਚ ਕਈ ਸ਼ੱਕੀ ਪ੍ਰੌਪਰਟੀ ਵਿਚ ਦਾਖ਼ਲ ਹੁੰਦੇ ਦੇਖੇ ਜਾ ਸਕਦੇ ਹਨ ਜਿਨ੍ਹਾਂ ਨੇ ਬਲਣਸ਼ੀਲ ਪਦਾਰਥ ਛਿੜਕ ਕੇ ਅੱਗ ਲਾ ਦਿਤੀ ਅਤੇ ਫ਼ਰਾਰ ਹੋ ਗਏ।