ਕੈਨੇਡਾ ’ਚ ਲੁੱਟ ਦੇ ਮਾਮਲੇ ਤਹਿਤ ਪੰਜਾਬੀ ਗ੍ਰਿਫ਼ਤਾਰ

ਕੈਨੇਡਾ ਵਿਚ ਲੁੱਟ ਦੇ ਮਾਮਲੇ ਤਹਿਤ ਲੋੜੀਂਦੇ 26 ਸਾਲ ਦੇ ਜਸਕਰਨ ਧਾਲੀਵਾਲ ਨੂੰ ਸਰੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

Update: 2025-09-20 11:43 GMT

ਸਰੀ : ਕੈਨੇਡਾ ਵਿਚ ਲੁੱਟ ਦੇ ਮਾਮਲੇ ਤਹਿਤ ਲੋੜੀਂਦੇ 26 ਸਾਲ ਦੇ ਜਸਕਰਨ ਧਾਲੀਵਾਲ ਨੂੰ ਸਰੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ 16 ਜੁਲਾਈ ਨੂੰ ਸਰੀ ਦੇ 56 ਐਵੇਨਿਊ ਅਤੇ 151 ਸਟ੍ਰੀਟ ਇਲਾਕੇ ਵਿਚ ਲੁੱਟ ਦੀ ਵਾਰਦਾਤ ਬਾਰੇ ਇਤਲਾਹ ਮਿਲੀ। 59 ਸਾਲ ਦੀ ਇਕ ਔਰਤ ਨੇ ਦੱਸਿਆ ਕਿ ਇਕ ਸ਼ਖਸ ਉਸ ਕੋਲ ਆਇਆ ਅਤੇ ਮੋਢੇ ’ਤੇ ਟੰਗਿਆ ਪਰਸ ਖੋਹ ਕੇ ਫਰਾਰ ਹੋ ਗਿਆ। ਔਰਤ ਨੇ ਰੌਲਾ ਪਾਇਆ ਤਾਂ ਪਾਰਕਿੰਗ ਲਾਟ ਵਿਚ ਮੌਜੂਦ ਲੋਕਾਂ ਨੇ ਸ਼ੱਕੀ ਨੂੰ ਕਾਬੂ ਕਰ ਕੇ ਪੁਲਿਸ ਦੇ ਸਪੁਰਦ ਕਰ ਦਿਤਾ।

ਜਸਕਰਨ ਧਾਲੀਵਾਲ ’ਤੇ ਲੱਗੇ ਔਰਤ ਦਾ ਪਰਸ ਖੋਹਣ ਦੇ ਦੋਸ਼

ਬਾਅਦ ਵਿਚ ਸ਼ੱਕੀ ਨੂੰ ਸ਼ਰਤਾਂ ਦੇ ਆਧਾਰ ’ਤੇ ਜ਼ਮਾਨਤ ਮਿਲ ਗਈ ਪਰ 17 ਸਤੰਬਰ ਨੂੰ ਅਦਾਲਤ ਵਿਚ ਪੇਸ਼ ਨਾ ਹੋਇਆ ਜਿਸ ਦੇ ਮੱਦੇਨਜ਼ਰ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਏ। 18 ਸਤੰਬਰ ਨੂੰ ਸਰੀ ਪੁਲਿਸ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਕੋਈ ਸ਼ੱਕੀ ਸਿਟੀ ਪਾਰਕਵੇਅ ਅਤੇ 102 ਐਵੇਨਿਊ ਇਲਾਕੇ ਵਿਚ ਛੁਰੇ ਨਾਲ ਲੋਕਾਂ ਨੂੰ ਡਰਾ ਰਿਹਾ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਜਸਕਰਨ ਧਾਲੀਵਾਲ ਨੂੰ ਗ੍ਰਿਫ਼ਤਾਰੀ ਵਾਰੰਟਾਂ ਦੇ ਆਧਾਰ ’ਤੇ ਕਾਬੂ ਕਰ ਕੇ ਜੇਲ ਵਿਚ ਡੱਕ ਦਿਤਾ। ਪੁਲਿਸ ਵੱਲੋਂ ਜਸਕਰਨ ਧਾਲੀਵਾਲ ਵਿਰੁੱਧ ਨਵੇਂ ਦੋਸ਼ ਆਇਦ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

Tags:    

Similar News