ਕੈਨੇਡਾ ਦੇ ਘੱਟ ਆਮਦਨ ਵਾਲਿਆਂ ’ਤੇ ਮਿਹਰਬਾਨ ਹੋਏ ਪ੍ਰਧਾਨ ਮੰਤਰੀ
ਕੈਨੇਡਾ ਵਿਚ ਘੱਟ ਆਮਦਨ ਵਾਲੇ ਲੋਕਾਂ ਵਾਸਤੇ ਆਟੋਮੈਟਿਕ ਟੈਕਸ ਫਾਈਲੰਗ ਸਿਸਟਮ ਸ਼ੁਰੂ ਕਰਨ ਅਤੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਪੱਕੇ ਤੌਰ ’ਤੇ ਲਾਗੂ ਰੱਖਣ ਦਾ ਐਲਾਨ ਕਰਦਿਆਂ
ਟੋਰਾਂਟੋ : ਕੈਨੇਡਾ ਵਿਚ ਘੱਟ ਆਮਦਨ ਵਾਲੇ ਲੋਕਾਂ ਵਾਸਤੇ ਆਟੋਮੈਟਿਕ ਟੈਕਸ ਫਾਈÇਲੰਗ ਸਿਸਟਮ ਸ਼ੁਰੂ ਕਰਨ ਅਤੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਪੱਕੇ ਤੌਰ ’ਤੇ ਲਾਗੂ ਰੱਖਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਆਰਥਿਕ ਤੌਰ ’ਤੇ ਕਮਜ਼ੋਰ ਕੈਨੇਡੀਅਨਜ਼ ਲਈ ਬਹੁਤ ਕੁਝ ਕੀਤਾ ਜਾ ਰਿਹਾ ਹੈ। ਫੈਡਰਲ ਬਜਟ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਵੱਡੇ ਵਾਅਦੇ ਕਰ ਦਿਤੇ ਜਿਨ੍ਹਾਂ ਵਿਚ ਕੈਨੇਡਾ ਸਟੌ੍ਰਂਗ ਪਾਸ ਯੋਜਨਾ ਨੂੰ ਛੁੱਟੀਆਂ ਦੇ ਸੀਜ਼ਨ ਦੌਰਾਨ ਅਤੇ 2026 ਦੀਆਂ ਗਰਮੀਆਂ ਦੌਰਾਨ ਜਾਰੀ ਰੱਖਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋੀ ਆਟੋਮੈਟਿਕ ਟੈਕਸ ਫਾਈÇਲੰਗ ਦਾ ਐਲਾਨ 2020 ਵਿਚ ਤਖਤ ਦੇ ਭਾਸ਼ਣ ਦੌਰਾਨ ਕੀਤਾ ਗਿਆ ਅਤੇ 2023 ਦੇ ਬਜਟ ਵਿਚ ਯੋਜਨਾ ਰਸਮੀ ਤੌਰ ’ਤੇ ਲਾਗੂ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ।
ਆਟੋਮੈਟਿਕ ਟੈਕਸ ਫਾਈÇਲੰਗ ਜਲਦ ਹੋਵੇਗੀ ਸ਼ੁਰੂ
ਕੈਨੇਡੀਅਨ ਕਾਨੂੰਨ ਮੁਤਾਬਕ ਟੈਕਸਾਂ ਦੇ ਘੇਰੇ ਵਿਚ ਆਉਂਦੇ ਲੋਕ ਹੀ ਕੈਨੇਡਾ ਰੈਵੇਨਿਊ ਏਜੰਸੀ ਕੋਲ ਸਾਲਾਨਾ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੇ ਪਾਬੰਦ ਹਨ ਪਰ ਸਰਕਾਰੀ ਸਹਾਇਤਾ ’ਤੇ ਗੁਜ਼ਾਰਾ ਕਰਨ ਆਰਥਿਕ ਪੱਖੋਂ ਕਮਜ਼ੋਰ ਲੋਕ ਕਦੇ ਵੀ ਰਿਟਰਨ ਦਾਖਲ ਨਹੀਂ ਕਰਦੇ। ਆਪਣੇ ਪਾਰਲੀਮਾਨੀ ਹਲਕੇ ਨੇਪੀਅਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕ ਕਾਰਨੀ ਨੇ ਕਿਹਾ ਕਿ ਰਿਟਰਨ ਦਾਖਲ ਨਾ ਹੋਣ ਕਾਰਨ ਆਰਥਿਕ ਪੱਖੋਂ ਕਮਜ਼ੋਰ ਲੋਕ ਸਰਕਾਰੀ ਸਹਾਇਤਾ ਤੋਂ ਵਾਂਝੇ ਰਹਿ ਜਾਂਦੇ ਹਨ ਜਦਕਿ ਉਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ। ਆਰਥਿਕ ਸਹਾਇਤਾ ਵਿਚ ਜੀ.ਐਸ.ਟੀ./ਐਚ.ਐਸ.ਟੀ. ਟੈਕਸ ਕ੍ਰੈਡਿਟ, ਕੈਨੇਡਾ ਚਾਈਲਡ ਬੈਨੇਫਿਟ, ਕੈਨੇਡਾ ਵਰਕਰਜ਼ ਬੈਨੇਫਿਟ, ਕੈਨੇਡੀਅਨ ਡਿਸਐਬੀਲਿਟੀ ਬੈਨੇਫਿਟ ਅਤੇ ਡਿਸਐਬੀਲਿਟੀ ਟੈਕਸ ਕ੍ਰੈਡਿਟ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੋ ਬੱਚਿਆਂ ਵਾਲਾ ਸਿੰਗਲ ਪੇਰੈਂਟ ਜਿਸ ਦੀ ਕਮਾਈ 15 ਹਜ਼ਾਰ ਡਾਲਰ ਹੈ, ਉਹ ਫੈਡਰਲ ਅਤੇ ਸੂਬਾ ਸਰਕਾਰ ਦੀ ਸਹਾਇਤਾ ਵਜੋਂ 25 ਹਜ਼ਾਰ ਡਾਲਰ ਤੱਕ ਹਾਸਲ ਕਰ ਸਕਦਾ ਹੈ।
ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਪੱਕੇ ਤੌਰ ’ਤੇ ਜਾਰੀ ਰਹੇਗਾ
ਦੂਜੇ ਪਾਸੇ ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਆਟੋਮੈਟਿਕ ਟੈਕਸ ਫਾਈÇਲੰਗ ਸਿਸਟਮ 2027 ਤੋਂ ਸ਼ੁਰੂ ਹੋਵੇਗਾ ਅਤੇ ਮੁਢਲੇ ਤੌਰ ’ਤੇ 10 ਲੱਖ ਲੋਕ ਸ਼ਾਮਲ ਹੋਣਗੇ। 2028 ਵਿਚ ਗਿਣਤੀ ਵਧ ਕੇ 25 ਲੱਖ ਹੋ ਜਾਵੇਗੀ ਅਤੇ 2029 ਤੱਕ 5.5 ਮਿਲੀਅਨ ਲੋਅ ਇਨਕਮ ਕੈਨੇਡੀਅਨਜ਼ ਦੀ ਰਿਟਰਨ ਖੁਦ ਬ ਖੁਦ ਦਾਖਲ ਹੋਣੀ ਸ਼ੁਰੂ ਹੋ ਜਾਵੇਗੀ। ਲਿਬਰਲ ਸਰਕਾਰ ਦੀ ਗਿਣਤੀ ਮਿਣਤੀ ਨਾਲ ਕੰਜ਼ਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੀਅਰ ਸਹਿਮਤ ਨਜ਼ਰ ਨਾ ਆਏ ਅਤੇ ਕਿਹਾ ਕਿ ਆਟੋਮੈਟਿਕ ਟੈਕਸ ਫਾਈÇਲੰਗ ਵਾਸਤੇ ਸਮਾਂ ਹੱਦ ਬਹੁਤ ਜ਼ਿਆਦਾ ਲਟਕਾਈ ਜਾ ਰਹੀ ਹੈ। ਪੰਜ ਸਾਲ ਪੁਰਾਣੀ ਨੀਤੀ ਲਾਗੂ ਕਰਨ ਵਾਸਤੇ ਚਾਰ ਸਾਲ ਦਾ ਸਮਾਂ ਹੋਰ ਮੰਗਿਆ ਜਾ ਰਿਹਾ ਹੈ। ਉਧਰ, ਪ੍ਰਧਾਨ ਮੰਤਰੀ ਨੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਬਾਰੇ ਕਿਹਾ ਕਿ ਸਾਲਾਨਾ 4 ਲੱਖ ਬੱਚਿਆਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਦੋ ਬੱਚਿਆਂ ਵਾਲੇ ਮਾਪਿਆਂ ਨੂੰ ਸਾਲਾਨਾ 800 ਡਾਲਰ ਦੀ ਬੱਚਤ ਹੋ ਰਹੀ ਹੈ।
ਕੈਨੇਡਾ ਸਟ੍ਰੌਂਗ ਪਾਸ ਦੀ ਸਹੂਲਤ ਛੁਟੀਆਂ ਦੇ ਸੀਜ਼ਨ ਦੌਰਾਨ ਮਿਲਦੀ ਰਹੇਗੀ
ਉਨ੍ਹਾਂ ਅੱਗੇ ਕਿਹਾ ਕਿ ਫੂਡ ਪ੍ਰੋਗਰਾਮ ਨੂੰ ਪੱਕੇ ਤੌਰ ’ਤੇ ਜਾਰੀ ਰੱਖਣ ਲਈ ਲਿਬਰਲ ਸਰਕਾਰ ਕਾਨੂੰਨ ਲਿਆ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਸਟ੍ਰੌਂਗ ਪਾਸ ਯੋਜਨਾ ਦੀ ਮਿਆਦ ਬੀਤੇ 2 ਸਤੰਬਰ ਨੂੰ ਖ਼ਤਮ ਹੋ ਗਈ ਜਿਸ ਨੂੰ ਅੱਗੇ ਵਧਾਇਆ ਗਿਆ ਹੈ। ਪਾਸ ਰਾਹੀਂ ਕੌਮੀ ਇਤਿਹਾਸਕ ਸਥਾਨਾਂ, ਨੈਸ਼ਨਲ ਪਾਰਕਸ ਅਤੇ ਪਾਰਕਸ ਕੈਨੇਡਾ ਅਧੀਨ ਆਉਂਦੇ ਕਨਜ਼ਰਵੇਸ਼ਨ ਇਲਾਕਿਆਂ ਵਿਚ ਮੁਫ਼ਤ ਦਾਖਲਾ ਮਿਲਦਾ ਹੈ ਜਦਕਿ 17 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਇਆ ਰੇਲ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਵੀ ਮਿਲਦੀ ਹੈ। 18 ਸਾਲ ਤੋਂ 24 ਸਾਲ ਉਮਰ ਵਾਲਿਆਂ ਨੂੰ ਕਿਰਾਏ ਵਿਚ 25 ਫੀ ਸਦੀ ਰਿਆਇਤ ਮਿਲਦੀ ਹੈ।