ਸਰੀ ਤੋਂ ਲਾਪਤਾ ਪੰਜਾਬੀ ਦੀ ਭਾਲ ਵਿਚ ਜੁਟੀ ਪੁਲਿਸ ਨੇ ਮੰਗੀ ਮਦਦ
ਸਰੀ ਦੇ 46 ਸਾਲਾ ਅਵਤਾਰ ਦੀ ਭਾਲ ਵਿਚ ਜੁਟੀ ਡੈਲਟਾ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ।;
ਸਰੀ : ਸਰੀ ਦੇ 46 ਸਾਲਾ ਅਵਤਾਰ ਦੀ ਭਾਲ ਵਿਚ ਜੁਟੀ ਡੈਲਟਾ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। 4 ਸਦੰਬਰ ਨੂੰ ਸ਼ਾਮ ਤਕਰੀਬਨ ਸਵਾ ਛੇ ਵਜੇ ਇਕ ਗੱਡੀ ਲਾਵਾਰਸ ਹਾਲਤ ਵਿਚ ਅਲੈਕਸ ਫਰੇਜ਼ਰ ਬ੍ਰਿਜ ਤੋਂ ਮਿਲੀ ਜੋ ਸੰਭਾਵਤ ਤੌਰ ’ਤੇ ਅਵਤਾਰ ਦੀ ਹੈ। ਪੁਲਿਸ ਨੇ ਅਵਤਾਰ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਕੱਦ 5 ਫੁੱਟ 11 ਇੰਚ ਅਤੇ ਵਜ਼ਨ ਤਕਰੀਬਨ 104 ਕਿਲੋ ਹੈ।
46 ਸਾਲ ਦੇ ਅਵਤਾਰ ਦੀ ਕਾਰ ਅਲੈਕਸ ਫਰੇਜ਼ਰ ਬ੍ਰਿਜ ਤੋਂ ਮਿਲੀ
ਵਾਲ ਛੋਟੇ ਅਤੇ ਕਾਲੇ ਜਦਕਿ ਦਾੜ੍ਹੀ ਵੀ ਛੋਟੀ ਅਤੇ ਕਾਲੀ ਹੈ। ਆਖਰੀ ਵਾਰ ਦੇਖੇ ਜਾਣ ਵਾਲੇ ਉਸ ਨੇ ਕਾਲੇ ਰੰਗ ਦੀ ਵਿੰਟਰ ਜੈਕਟ ਅਤੇ ਪਜਾਮਾ ਪੈਂਟ ਪਾਈ ਹੋਈ ਸੀ। ਅਵਤਾਰ ਦੇ ਸੱਜੇ ਹੱਥ ’ਤੇ ਟੈਟੂ ਬਣਿਆ ਹੋਇਆ ਹੈ। ਅਲੈਕਸ ਫਰੇਜ਼ਰ ਬ੍ਰਿਜ ’ਤੇ ਮਿਲੀ ਕਾਰ ਵਿਚੋਂ ਕਿਸੇ ਨੂੰ ਬਾਹਰ ਆਉਂਦਿਆਂ ਲੋਕਾਂ ਨੇ ਨਹੀਂ ਦੇਖਿਆ ਕਿਉਂਕਿ ਉਸ ਦੇ ਧੁੰਦ ਫੈਲੀ ਹੋਈ ਸੀ। ਅਵਤਾਰ ਦੀ ਗੱਡੀ ਗਰੇਅ ਕਲਰ ਦੀ 2023 ਮਾਡਲ ਫੌਕਸਵੈਗਨ ਟਾਓਸ ਦੱਸੀ ਜਾ ਰਹੀ ਹੈ। ਡੈਲਟਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਅਵਤਾਰ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604 946 4411 ’ਤੇ ਸੰਪਰਕ ਕਰੇ।