ਉਨਟਾਰੀਓ ਦੇ ਲੋਕਾਂ ਨੂੰ ਗੈਸ ਟੈਕਸ ਤੋਂ ਪੱਕੀ ਰਾਹਤ

ਉਨਟਾਰੀਓ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਗੈਸ ਟੈਕਸ ਤੋਂ ਪੱਕੀ ਰਾਹਤ ਦੇਣ ਅਤੇ ਹਾਈਵੇਅ 407 ਈਸਟ ਤੋਂ ਟੋਲ ਹਟਾਉਣ ਦਾ ਐਲਾਨ ਕੀਤਾ ਹੈ।

Update: 2025-05-14 12:08 GMT

ਟੋਰਾਂਟੋ : ਉਨਟਾਰੀਓ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਗੈਸ ਟੈਕਸ ਤੋਂ ਪੱਕੀ ਰਾਹਤ ਦੇਣ ਅਤੇ ਹਾਈਵੇਅ 407 ਈਸਟ ਤੋਂ ਟੋਲ ਹਟਾਉਣ ਦਾ ਐਲਾਨ ਕੀਤਾ ਹੈ। ਗੈਸ ਟੈਕਸ ਦੀ ਦਰ 9 ਸੈਂਟ ਪ੍ਰਤੀ ਲਿਟਰ ਬਣਦੀ ਹੈ ਅਤੇ ਇਸ ਦੇ ਪੱਕੇ ਤੌਰ ’ਤੇ ਮੁਆਫ਼ ਹੋਣ ਨਾਲ ਉਨਟਾਰੀਓ ਵਾਸੀਆਂ ਨੂੰ ਔਸਤਨ 115 ਡਾਲਰ ਸਾਲਾਨਾ ਦਾ ਫਾਇਦਾ ਹੋਵੇਗਾ ਜਦਕਿ ਹਾਈਵੇਅ 407 ਈਸਟ ਤੋਂ ਟੋਲ ਹਟਣ ਨਾਲ ਰੋਜ਼ਾਨਾ ਲੰਘਣ ਵਾਲਿਆਂ ਨੂੰ ਸਾਲਾਨਾ 7,200 ਡਾਲਰ ਦੀ ਬੱਚਤ ਹੋਵੇਗੀ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਦੋਹਾਂ ਤਜਵੀਜ਼ਾਂ ਨੂੰ ਲਾਗੂ ਕਰਨ ਲਈ ਕਾਨੂੰਨ ਪਾਸ ਕਰਨਾ ਹੋਵੇਗਾ ਜਿਸ ਨੂੰ ਬਜਟ ਦਾ ਹਿੱਸਾ ਬਣਾਇਆ ਜਾ ਰਿਹਾ ਹੈ।

ਹਾਈਵੇਅ 407 ਈਸਟ ਤੋਂ ਹਟਣਗੇ ਟੋਲ

ਵਿੱਤ ਮੰਤਰੀ ਪੀਟਰ ਬੈਥਲੈਨਫੌਲਵੀ 15 ਮਈ ਨੂੰ ਬਜਟ ਪੇਸ਼ ਕਰਨਗੇ। ਦੱਸ ਦੇਈਏ ਕਿ ਉਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਪਹਿਲੀ ਵਾਰ ਗੈਸੋਲੀਨ ਟੈਕਸ 1 ਜੁਲਾਈ 2022 ਤੋਂ ਹਟਾਇਆ ਗਿਆ ਅਤੇ ਹੁਣ ਤੱਕ ਚਾਰ ਵਾਰ ਇਸ ਛੋਟ ਨੂੰ ਅੱਗੇ ਵਧਾਇਆ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਸੂਬਾ ਸਰਕਾਰ ਗੈਸੋਲੀਨ ’ਤੇ 5.7 ਸੈਂਟ ਪ੍ਰਤੀ ਲਿਟਰ ਅਤੇ ਡੀਜ਼ਲ ’ਤੇ 5.3 ਸੈਂਟ ਪ੍ਰਤੀ ਲਿਟਰ ਟੈਕਸ ਵਸੂਲ ਰਹੀ ਸੀ। ਦੂਜੇ ਪਾਸੇ ਲੈਡਡ ਗੈਸੋਲੀਨ ਜਾਂ ਐਵੀਏਸ਼ਨ ਫਿਊਲ ਵਾਸਤੇ ਟੈਕਸ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ। ਉਧਰ ਹਾਈਵੇਅ 407 ਤੋਂ ਟੋਲ ਹਟਾਉਣ ਨਾਲ ਸਬੰਧਤ ਕਾਨੂੰਨ ਪਾਸ ਹੋਣ ਮਗਰੋਂ ਬਰੌਕ ਰੋਡ ਤੋਂ ਹਾਈਵੇਅ 35/115 ਤੱਕ ਟੋਲ ਖਤਮ ਹੋ ਜਾਣਗੇ ਅਤੇ ਬਗੈਰ ਟੋਲ ਵਾਲਾ ਸਫ਼ਰ 1 ਜੂਨ 2025 ਤੋਂ ਸ਼ੁਰੂ ਹੋਵੇਗਾ।

ਡਗ ਫ਼ੋਰਡ ਸਰਕਾਰ ਨੇ ਕੀਤੇ 2 ਅਹਿਮ ਐਲਾਨ

ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਉਨਟਾਰੀਓ ਦੇ ਪਰਵਾਰ ਅਤੇ ਕਾਰੋਬਾਰੀ ਲਗਾਤਾਰ ਵਧਦੀਆਂ ਕੀਮਤਾਂ ਤੋਂ ਚਿੰਤਤ ਹਨ। ਇਸ ਤੋਂ ਇਲਾਵਾ ਅਮਰੀਕਾ ਵੱਲੋਂ ਪੈਦਾ ਹੋਏ ਟੈਰਿਫ਼ਸ ਦੇ ਖਤਰੇ ਤੋਂ ਵੀ ਲੋਕ ਡਰੇ ਹੋਏ ਹਨ ਜੋ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋਣ ਦਾ ਕਾਰਨ ਬਣ ਸਕਦਾ ਹੈ। ਸਮੁੱਚੇ ਹਾਲਾਤ ਨੂੰ ਧਿਆਨ ਵਿਚ ਰਖਦਿਆਂ ਉਨਟਾਰੀਓ ਸਰਕਾਰ ਵੱਲੋਂ ਗੈਸ ਟੈਕਸ ਪੱਕੇ ਤੌਰ ’ਤੇ ਹਟਾਉਣ ਅਤੇ ਹਾਈਵੋਅ 407 ਈਸਟ ਤੋਂ ਟੋਲ ਹਟਾਉਣ ਦਾ ਫ਼ੈਸਲਾ ਕੀਤਾ ਗਿਆ।

Tags:    

Similar News