ਉਨਟਾਰੀਓ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿਚ ਪੀ.ਸੀ. ਪਾਰਟੀ ਜੇਤੂ

ਉਨਟਾਰੀਓ ਦੇ ਬੇਅ ਆਫ ਕੁਇੰਟੇ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਸੱਤਾਧਾਰੀ ਪੀ.ਸੀ. ਪਾਰਟੀ ਜੇਤੂ ਰਹੀ ਪਰ ਲਿਬਰਲ ਪਾਰਟੀ ਦੀਆਂ ਵੋਟਾਂ ਵਿਚ ਵੀ ਚੌਖਾ ਵਾਧਾ ਹੋਇਆ ਹੈ।

Update: 2024-09-20 12:29 GMT

ਟੋਰਾਂਟੋ : ਉਨਟਾਰੀਓ ਦੇ ਬੇਅ ਆਫ ਕੁਇੰਟੇ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਸੱਤਾਧਾਰੀ ਪੀ.ਸੀ. ਪਾਰਟੀ ਜੇਤੂ ਰਹੀ ਪਰ ਲਿਬਰਲ ਪਾਰਟੀ ਦੀਆਂ ਵੋਟਾਂ ਵਿਚ ਵੀ ਚੌਖਾ ਵਾਧਾ ਹੋਇਆ ਹੈ। ਪੂਰਬੀ ਉਨਟਾਰੀਓ ਦੀ ਵਿਧਾਨ ਸਭਾ ਸੀਟ ’ਤੇ ਸੱਤ ਉਮੀਦਵਾਰ ਮੈਦਾਨ ਵਿਚ ਸਨ ਅਤੇ ਬੈਲਵਿਲ ਸ਼ਹਿਰ ਦੇ ਕੌਂਸਲਰ ਟਾਇਲਰ ਔਲਸੌਪ 14 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਜੇਤੂ ਰਹੇ। ਲਿਬਰਲ ਪਾਰਟੀ 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਦੂਜੇ ਸਥਾਨ ’ਤੇ ਰਹੀ ਜਦਕਿ ਐਨ.ਡੀ.ਪੀ. ਨੂੰ 9 ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ।

ਟਾਇਲਰ ਔਲਸੌਪ ਨੇ ਸ਼ੌਨ ਕੈਲੀ ਨੂੰ 2 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ

ਇਹ ਸੀਟਾ ਸਾਬਕਾ ਸਿੱਖਿਆ ਮੰਤਰੀ ਟੌਡ ਸਮਿਥ ਦੇ ਅਸਤੀਫੇ ਮਗਰੋਂ ਖਾਲੀ ਹੋਈ ਸੀ ਜਿਨ੍ਹਾਂ ਤੋਂ ਊਰਜਾ ਮੰਤਰੀ ਦਾ ਅਹੁਦਾ ਲੈ ਕੇ ਸਟੀਫਨ ਲੈਚੇ ਨੂੰ ਦਿਤਾ ਗਿਆ ਸੀ ਅਤੇ ਸਟੀਫ਼ਨ ਲੈਚੇ ਦਾ ਸਿੱਖਿਆ ਮੰਤਰਾਲਾ ਉਨ੍ਹਾਂ ਨੂੰ ਸੌਂਪ ਦਿਤਾ ਗਿਆ। ਟਾਇਲਰ ਔਲਸੌਪ ਵੱਲੋਂ ਹਾਈਵੇਅ 401 ਨੂੰ ਚੌੜਾ ਕਰਨ ਅਤੇ ਕਾਰਬਨ ਟੈਕਸ ਵਿਰੁੱਧ ਆਵਾਜ਼ ਉਠਾਉਣ ਸਣੇ ਵੱਧ ਤੋਂ ਵੱਧ ਘਰਾਂ ਦੀ ਉਸਾਰੀ ਦੀ ਵਾਅਦਾ ਕਰ ਚੁੱਕੇ ਹਨ। ਟਾਇਲਰ ਨੂੰ 38.69 ਫੀ ਸਦੀ ਵੋਟਾਂ ਮਿਲੀਆਂ ਅਤੇ ਲਿਬਰਲ ਪਾਰਟੀ ਦੇ ਸ਼ੌਨ ਕੈਲੀ ਨੂੰ 2 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ। ਲਿਬਰਲ ਪਾਰਟੀ ਦੇ ਸ਼ੌਨ ਕੈਲੀ ਵੀ ਬੈਲਵਿਲ ਸ਼ਹਿਰ ਦੇ ਕੌਂਸਲਰ ਹਨ ਅਤੇ ਉਨ੍ਹਾਂ ਵੱਲੋਂ ਓਪੀਔਇਡ ਸੰਕਟ ਦਾ ਟਾਕਰਾ ਕਰਨ ਸਣੇ ਕਿਫਾਇਤੀ ਘਰਾਂ ਦੀ ਉਸਾਰੀ ਕਰਨ ਦੇ ਵਾਅਦੇ ਕੀਤੇ ਗਏ ਸਨ। ਨਿਊ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਅਮਾਂਡਾ ਰੌਬਰਟਸਨ ਸਥਾਨਕ ਸਕੂਲ ਦੀ ਵਾਇਸ ਚੇਅਰ ਹੈ। ਬੇਅ ਆਫ ਕੁਇੰਟੇ ਰਾਈਡਿੰਗ ਵਿਚ ਬੈਲਵਿਲ ਸਾਊਥ ਦਾ ਹਾਈਵੇਅ 401 ਵਾਲਾ ਹਿੱਸਾ, ਸਾਰਾ ਕੁਇੰਟੇ ਵੈਸਟ ਇਲਾਕਾ ਅਤੇ ਪ੍ਰਿੰਸ ਐਡਵਰਡ ਕਾਊਂਟੀ ਆਉਂਦੇ ਹਨ। 2021 ਦੀ ਮਰਦਮਸ਼ੁਮਾਰੀ ਮੁਤਾਬਕ ਰਾਈਡਿੰਗ ਦੀ ਆਬਾਦੀ ਇਕ ਲੱਖ 16 ਹਜ਼ਾਰ ਹੈ।

Tags:    

Similar News