ਕੈਨੇਡਾ ਵਿਚ 2 ਪੰਜਾਬੀਆਂ ਦਾ ਕਾਤਲ ਮੁੜ ਗ੍ਰਿਫ਼ਤਾਰ

ਕੈਨੇਡਾ ਵਿਚ 2 ਪੰਜਾਬੀਆਂ ਦਾ ਫ਼ਰਾਰ ਕਾਤਲ ਆਖਰਕਾਰ ਮੁੜ ਅੜਿੱਕੇ ਆ ਗਿਆ ਹੈ ਜਿਸ ਦੇ ਸਿਰ ’ਤੇ ਢਾਈ ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ

Update: 2025-09-08 12:12 GMT

ਵੈਨਕੂਵਰ : ਕੈਨੇਡਾ ਵਿਚ 2 ਪੰਜਾਬੀਆਂ ਦਾ ਫ਼ਰਾਰ ਕਾਤਲ ਆਖਰਕਾਰ ਮੁੜ ਅੜਿੱਕੇ ਆ ਗਿਆ ਹੈ ਜਿਸ ਦੇ ਸਿਰ ’ਤੇ ਢਾਈ ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ। ਤਿੰਨ ਸਾਲ ਪਹਿਲਾਂ ਬੀ.ਸੀ. ਦੀ ਜੇਲ ਵਿਚੋਂ ਫਰਾਰ ਹੋਏ ਰੱਬੀ ਅਲਖਲੀਲ ਨੂੰ ਕਤਰ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ। ਬੀ.ਸੀ. ਦੀ ਸੁਪਰੀਮ ਕੋਰਟ ਵੱਲੋਂ ਰੱਬੀ ਅਲਖਲੀਲ ਨੂੰ ਸੰਦੀਪ ਦੂਹਰੇ ਅਤੇ ਸੁਖਵੀਰ ਢੱਕ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਦੋਸ਼ੀ ਕਰਾਰ ਦਿਤਾ ਗਿਆ ਪਰ ਇਕ ਹੋਰ ਮੁਕੱਦਮੇ ਦੀ ਸੁਣਵਾਈ ਦੌਰਾਨ ਉਹ ਜੇਲ ਵਿਚੋਂ ਫਰਾਰ ਹੋ ਗਿਆ।

ਬੀ.ਸੀ. ਦੀ ਜੇਲ ਵਿਚੋਂ ਹੋ ਗਿਆ ਸੀ ਫ਼ਰਾਰ

ਟੋਰਾਂਟੋ ਦੀ ਕੌਫ਼ੀ ਸ਼ੌਪ ਵਿਚ ਹੋਏ ਕਤਲ ਦੇ ਦੋਸ਼ ਹੇਠ ਰੱਬੀ ਅਲਖਲੀਲ ਨੂੰ ਦੋਸ਼ੀ ਕਰਾਰ ਦਿੰਦਿਆਂ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਜਦਕਿ ਕਿਊਬੈਕ ਦੀ ਇਕ ਅਦਾਲਤ ਵੱਲੋਂ ਉਸ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਅੱਠ ਸਾਲ ਦੀ ਸਜ਼ਾ ਸੁਣਾਈ ਗਈ। 30 ਅਗਸਤ 2022 ਨੂੰ ਨੌਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਤੋਂ ਫਰਾਰ ਹੋਣ ਮਗਰੋਂ ਜਿਊਰੀ ਨੇ ਉਸ ਨੂੰ ਪਹਿਲੇ ਦਰਜੇ ਦੀ ਹੱਤਿਆ ਦਾ ਦੋਸ਼ੀ ਕਰਾਰ ਦਿਤਾ। ਦੱਸ ਦੇਈਏ ਕਿ ਕਿਸੇ ਵੇਲੇ ਕੈਨੇਡੀਅਨ ਗੈਂਗਲੈਂਡ ਵਿਚ ਮੁੱਖ ਟਕਰਾਅ ਯੂਨਾਈਟਡ ਨੇਸ਼ਨਜ਼ ਗਿਰੋਹ ਅਤੇ ਸੁਖਵੀਰ ਢੱਕ ਤੇ ਸੰਦੀਪ ਦੂਹਰੇ ਦੇ ਸਾਥੀਆਂ ਦਰਮਿਆਨ ਸੀ।

ਰੱਬੀ ਅਲਖਲੀਲ ਨੂੰ ਕਤਰ ਪੁਲਿਸ ਨੇ ਕੀਤਾ ਕਾਬੂ

ਰੈਡ ਸਕੌਰਪੀਅਨ ਗਿਰੋਹ ਦੇ ਆਗੂ ਜੌਨਾਥਨ ਬੈਕਨ ਦਾ ਅਗਸਤ 2011 ਵਿਚ ਕਤਲ ਕਰ ਦਿਤਾ ਗਿਆ ਜਦਕਿ ਅਲਖਲੀਲ ਦੇ ਤਿੰਨ ਭਰਾ ਵੀ ਗਿਰੋਹਾਂ ਦੀ ਲੜਾਈ ਦੌਰਾਨ ਮਾਰੇ ਗਏ। ਨਬੀਲ ਅਲਖਲੀਲ ਦਾ ਕਤਲ 2018 ਵਿਚ ਮੈਕਸੀਕੋ ਸਿਟੀ ਵਿਚ ਹੋਇਆ ਜਦਕਿ ਖਲੀਲ ਅਲਖਲੀਲ ਨੂੰ ਸਰੀ ਵਿਖੇ ਮਾਰ ਕਰ ਦਿਤਾ ਗਿਆ ਸੀ। ਇਸ ਤੋਂ ਇਲਾਵਾ ਮੁਹੰਮਦ ਅਲਖਲੀਲ ਦਾ ਕਤਲ 2003 ਵਿਚ ਵੈਨਕੂਵਰ ਦੇÇ ੲਕ ਨਾਈਟ ਕਲੱਬ ਵਿਚ ਕੀਤਾ ਗਿਆ। ਅਪ੍ਰੈਲ 2024 ਵਿਚ ਕੈਨੇਡਾ ਦੇ 25 ਭਗੌੜਿਆਂ ਵਿਚ ਰੱਬੀ ਅਲਖਲੀਲ ਨੂੰ ਚੌਥੇ ਸਥਾਨ ’ਤੇ ਰੱਖਿਆ ਗਿਆ ਸੀ।

Tags:    

Similar News