ਜਸਟਿਨ ਟਰੂਡੋ ਦੇ ਵਧਾਈ ਸੁਨੇਹੇ ’ਤੇ ਮੋਦੀ ਨੇ ਦਿਤਾ ਹੁੰਗਾਰਾ

ਤੀਜੀ ਵਾਰ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਸੱਤਾ ਵਿਚ ਆਉਣ ’ਤੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਤੋਂ ਆ ਰਹੇ ਵਧਾਈ ਸੁਨੇਹਿਆਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਵਾਬ ਵੀ ਦਿਤਾ ਜਾ ਰਿਹਾ ਹੈ।;

Update: 2024-06-10 11:31 GMT

ਨਵੀਂ ਦਿੱਲੀ  : ਤੀਜੀ ਵਾਰ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਸੱਤਾ ਵਿਚ ਆਉਣ ’ਤੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਤੋਂ ਆ ਰਹੇ ਵਧਾਈ ਸੁਨੇਹਿਆਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਵਾਬ ਵੀ ਦਿਤਾ ਜਾ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭੇਜੇ ਸੁਨੇਹੇ ਦੇ ਜਵਾਬ ਵਿਚ ਨਰਿੰਦਰ ਮੋਦੀ ਨੇ ਕਿਹਾ, ‘‘ਵਧਾਈ ਦੇਣ ਲਈ ਸ਼ੁਕਰੀਆ। ਭਾਰਤ ਕੈਨੇਡਾ ਨਾਲ ਆਪਸੀ ਸਮਝ ਅਤੇ ਇਕ-ਦੂਜੇ ਦੀਆਂ ਚਿੰਤਾਵਾਂ ਦੀ ਇੱਜ਼ਤ ਕਰਦਿਆਂ ਕੰਮ ਕਰਨ ਨੂੰ ਤਿਆਰ ਹੈ।’’

ਦੱਸ ਦੇਈਏ ਕਿ ਜਸਟਿਨ ਟਰੂਡੋ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਚੋਣਾਂ ਵਿਚ ਜਿੱਤ ਹਾਸਲ ਕਰਨ ’ਤੇ ਵਧਾਈ ਦਿੰਦਿਆਂ ਕਾਨੂੰਨ ਦੇ ਰਾਜ ਦੀ ਅਹਿਮੀਅਤ ਵੀ ਚੇਤੇ ਕਰਵਾਈ। ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਬਾਰੇ ਸਿੱਧੇ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਇਕ-ਦੂਜੇ ਦੀਆਂ ਚਿੰਤਾਵਾਂ ਦਾ ਸਤਿਕਾਰ ਕਰਨ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ। ਟਰੂਡੋ ਨੇ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਕੈਨੇਡਾ, ਭਾਰਤ ਨਾਲ ਤਾਲਮੇਲ ਤਹਿਤ ਕੰਮ ਕਰਨ ਵਾਸਤੇ ਤਿਆਰ ਹੈ ਪਰ ਮਨੁੱਖੀ ਹੱਕਾਂ ਦਾ ਸਤਿਕਾਰ ਕਰਦਿਆਂ ਵੰਨ ਸੁਵੰਨਤਾ ਅਤੇ ਕਾਨੂੰਨ ਦੇ ਰਾਜ ਨੂੰ ਅਹਿਮੀਅਤ ਦੇਣੀ ਹੋਵੇਗੀ।

ਜ਼ਿਕਰਯੋਗ ਹੈ ਕਿ ਦੋਹਾਂ ਮੁਲਕਾਂ ਦਰਮਿਆਨ ਅਰਬਾਂ ਡਾਲਰ ਦਾ ਵਪਾਰ ਹੁੰਦਾ ਹੈ ਅਤੇ ਮੁਕਤ ਵਪਾਰ ਸੰਧੀ ਦਾ ਰਾਹ ਵੀ ਤਕਰੀਬਨ ਪੱਧਰ ਹੀ ਨਜ਼ਰ ਆ ਰਿਹਾ ਸੀ ਪਰ ਭਾਰਤ ਵੱਲੋਂ ਕੈਨੇਡਾ ਵਿਚ ਖਾਲਿਸਤਾਨ ਹਮਾਇਤੀ ਸਰਗਰਮੀਆਂ ਦਾ ਮਸਲਾ ਉਠਾਉਣ ਅਤੇ ਕੈਨੇਡਾ ਵੱਲੋਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਦੋਸ਼ ਲਾਏ ਜਾਣ ਮਗਰੋਂ ਕੁੜੱਤਣ ਕਾਫੀ ਵਧ ਗਈ। ਕੂਟਨੀਤੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਭਾਰਤ ਵਿਚ ਭਾਵੇਂ ਸੱਤਾ ਨਹੀਂ ਬਦਲੀ ਪਰ ਸਰਕਾਰ ਦੀ ਰਣਨੀਤੀ ਵਿਚ ਅਤੀਤ ਮੁਕਾਬਲੇ ਫਰਕ ਆ ਸਕਦਾ ਹੈ।

Tags:    

Similar News