ਮਿਸੀਸਾਗਾ ਵਾਲਿਆਂ ਨੇ ਕੈਰੋਲਿਨ ਪੈਰਿਸ਼ ਨੂੰ ਚੁਣਿਆ ਨਵਾਂ ਮੇਅਰ

ਐਮ.ਪੀ ਅਤੇ ਸਿਟੀ ਕੌਂਸਲਰ ਵਜੋਂ ਲੰਮਾ ਸਿਆਸੀ ਸਫਰ ਤੈਅ ਕਰ ਚੁੱਕੀ ਕੈਰੋਲਿਨ ਪੈਰਿਸ਼ ਨੇ ਮਿਸੀਸਾਗਾ ਦੇ ਮੇਅਰ ਦੀ ਚੋਣ ਜਿੱਤ ਲਈ ਹੈ। ਕੈਰੋਲਿਨ ਪੈਰਿਸ਼ ਨੂੰ 43,494 ਵੋਟਾਂ ਮਿਲੀਆਂ ਜਦਕਿ ਐਲਵਿਨ ਟੈਜੋ 35 ਹਜ਼ਾਰ ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ। ਭਾਰਤੀ ਮੂਲ ਦੀ ਦੀਪਿਕਾ ਦਮੇਰਲਾ 27 ਹਜ਼ਾਰ ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ। ਬੌਨੀ ਕਰੌਂਬੀ ਦੇ ਅਸਤੀਫੇ ਮਗਰੋਂ ਹੋਈ ਜ਼ਿਮਨੀ ਚੋਣ ਦੌਰਾਨ 138,500 ਵੋਟਾਂ ਪਈਆਂ ਅਤੇ ਸ਼ਹਿਰ ਦੇ ਸਿਰਫ 25.71 ਫੀ ਸਦੀ ਲੋਕਾਂ ਨੇ ਵੋਟ ਪਾਈ।

Update: 2024-06-11 09:04 GMT

ਮਿਸੀਸਾਗਾ : ਐਮ.ਪੀ ਅਤੇ ਸਿਟੀ ਕੌਂਸਲਰ ਵਜੋਂ ਲੰਮਾ ਸਿਆਸੀ ਸਫਰ ਤੈਅ ਕਰ ਚੁੱਕੀ ਕੈਰੋਲਿਨ ਪੈਰਿਸ਼ ਨੇ ਮਿਸੀਸਾਗਾ ਦੇ ਮੇਅਰ ਦੀ ਚੋਣ ਜਿੱਤ ਲਈ ਹੈ। ਕੈਰੋਲਿਨ ਪੈਰਿਸ਼ ਨੂੰ 43,494 ਵੋਟਾਂ ਮਿਲੀਆਂ ਜਦਕਿ ਐਲਵਿਨ ਟੈਜੋ 35 ਹਜ਼ਾਰ ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ। ਭਾਰਤੀ ਮੂਲ ਦੀ ਦੀਪਿਕਾ ਦਮੇਰਲਾ 27 ਹਜ਼ਾਰ ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ। ਬੌਨੀ ਕਰੌਂਬੀ ਦੇ ਅਸਤੀਫੇ ਮਗਰੋਂ ਹੋਈ ਜ਼ਿਮਨੀ ਚੋਣ ਦੌਰਾਨ 138,500 ਵੋਟਾਂ ਪਈਆਂ ਅਤੇ ਸ਼ਹਿਰ ਦੇ ਸਿਰਫ 25.71 ਫੀ ਸਦੀ ਲੋਕਾਂ ਨੇ ਵੋਟ ਪਾਈ। ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿਖੇ ਆਪਣੇ ਹਮਾਇਤੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਰੋਲਿਨ ਪੈਰਿਸ਼ ਨੇ ਕਿਹਾ, ‘‘ਅਸੀਂ ਨਾ ਸਿਰਫ ਵੋਟਾਂ ਵਿਚ ਜਿੱਤ ਦੇ ਜਸ਼ਨ ਮਨਾ ਰਹੇ ਹਾਂ ਸਗੋਂ ਸ਼ਹਿਰ ਦਾ ਭਵਿੱਖ ਜੇਤੂ ਰਹਿਣ ਦੀ ਬੇਹੱਦ ਖੁਸ਼ੀ ਹੈ।

ਨਵੇਂ ਚੁਣੇ ਮੇਅਰ ਵਜੋਂ ਮਿਸੀਸਾਗਾ ਵਾਸੀਆਂ ਸਾਹਮਣੇ ਖੜ੍ਹੇ ਹੁੰਦਿਆਂ ਮਾਣ ਮਹਿਸੂਸ ਹੋ ਰਿਹਾ ਹੈ।’’ ਕੈਰੋਲਿਨ ਪੈਰਿਸ਼ ਨੇ ਸ਼ਹਿਰ ਵਾਸੀਆਂ ਦਾ ਸ਼ੁਕਰੀਆ ਅਦਾ ਵੀ ਕੀਤਾ ਜਿਨ੍ਹਾਂ ਨੇ ਅਥਾਹ ਯਕੀਨ ਨਾਲ ਵੋਟਾਂ ਪਾਈਆਂ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਾਰੇ ਰਲ-ਮਿਲ ਕੇ ਸ਼ਹਿਰ ਨੂੰ ਬਿਹਤਰ ਭਵਿੱਖ ਵੱਲ ਲਿਜਾਵਾਂਗੇ। ਕੈਰੋਲਿਨ ਪੈਰਿਸ਼ ਨੇ ਵਾਅਦਾ ਕੀਤਾ ਕਿ ਬਜਟ ਪ੍ਰਕਿਰਿਆ ਵਿਚ ਮਿਸੀਸਾਗਾ ਵਾਸੀਆਂ ਦੀ ਭਾਈਵਾਲੀ ਯਕੀਨੀ ਬਣਾਈ ਜਾਵੇਗੀ ਅਤੇ ਸਥਿਰ ਵਿਕਾਸ ਸਾਡਾ ਮੁੱਖ ਟੀਚਾ ਹੋਵੇਗਾ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਰੋਲਿਨ ਪੈਰਿਸ਼ ਨੇ ਕਿਹਾ ਕਿ ਬਤੌਰ ਮੇਅਰ ਉਨ੍ਹਾਂ ਦੇ ਪਹਿਲੇ ਹੁਕਮ ਮਕਾਨਾਂ ਦੀ ਤੇਜ਼ ਰਫਤਾਰ ਉਸਾਰੀ ਨਾਲ ਸਬੰਧਤ ਹੋਣਗੇ। ਇਥੇ ਦਸਣਾ ਬਣਦਾ ਹੈ ਕਿ ਮਈ ਵਿਚ ਆਏ ਚੋਣ ਸਰਵੇਖਣਾਂ ਦੌਰਾਨ ਕੈਰੋਲਿਨ ਪੈਰਿਸ਼ ਨੂੰ ਵੱਡੀ ਮਿਲਣ ਦੀ ਜ਼ਿਕਰ ਕੀਤਾ ਜਾ ਰਿਹਾ ਸੀ ਪਰ ਚੋਣਾਂ ਤੋਂ ਪਹਿਲਾਂ ਦੇ ਆਖਰੀ ਦੌਰਾਨ ਪੈਰਿਸ਼ ਦੀ ਲੀਡ ਘਟਦੀ ਚਲੀ ਗਈ। ਚੋਣ ਮੈਦਾਨ ਵਿਚ ਭਾਵੇਂ 20 ਉਮੀਦਵਾਰ ਸਨ ਪਰ ਜ਼ਿਕਰਯੋਗ ਵੋਟਾਂ ਹਾਸਲ ਕਰਨ ਵਾਲਿਆਂ ਵਿਚ ਐਲਵਿਨ ਟੈਜੋ, ਦੀਪਿਕਾ ਦਮੇਰਲਾ, ਸਟੀਫਨ ਡੈਸਕੋ ਅਤੇ ਬਰਾਇਨ ਕਰੌਂਬੀ ਦੇ ਨਾਂ ਹੀ ਲਏ ਜਾ ਸਕਦੇ ਹਨ।

ਚੋਣ ਨਤੀਜੇ ਆਉਣ ਮਗਰੋਂ ਵਿਰੋਧੀਆਂ ਵੱਲੋਂ ਕੈਰੋਲਿਨ ਪੈਰਿਸ਼ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਐਲਵਿਨ ਟੈਜੋ ਨੇ ਆਪਣੇ ਸੁਨੇਹੇ ਵਿਚ ਕਿਹਾ, ‘‘ਕੈਰੋਲਿਨ ਪੈਰਿਸ਼ ਨੂੰ ਮੇਅਰ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਹੋਣ ’ਤੇ ਵਧਾਈਆਂ।’’ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵਧਾਈ ਸੁਨੇਹੇ ਵਿਚ ਕਿਹਾ ਕਿ ਉਨ੍ਹਾਂ ਨਾਲ ਕੰਮ ਕਰਦਿਆਂ ਬਹੁਤ ਚੰਗਾ ਮਹਿਸੂਸ ਹੋਵੇਗਾ। ਸਾਬਕਾ ਮੇਅਰ ਬੌਨੀ ਕਰੌਂਬੀ ਤਾਂ ਵਧਾਈ ਦੇਣ ਖੁਣ ਹੀ ਪੁੱਜ ਗਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਰੋਲਿਨ ਦੀ ਜਿੱਤ ਤੋਂ ਉਹ ਬੇਹੱਦ ਉਤਸ਼ਾਹਤ ਹਨ। ਦੱਸ ਦੇਈਏ ਕਿ 77 ਸਾਲ ਦੀ ਕੈਰੋਲਿਨ ਪੈਰਿਸ਼ ਸਭ ਤੋਂ ਪਹਿਲਾਂ 1980 ਦੇ ਦਹਾਕੇ ਵਿਚ ਸਕੂਲ ਬੋਰਡ ਟਰੱਸਟੀ ਚੁਣੇ ਗਏ ਅਤੇ 1993 ਵਿਚ ਲਿਬਰਲ ਪਾਰਟੀ ਵੱਲੋਂ ਪਹਿਲੀ ਵਾਰ ਐਮ.ਪੀ. ਬਣੇ। ਉਹ 2006 ਤੱਕ ਐਮ.ਪੀ. ਰਹੇ ਅਤੇ ਇਸ ਮਗਰੋਂ ਮਿਸੀਸਾਗਾ ਦੇ ਕੌਂਸਲਰ ਚੁਣੇ ਗਏ। 2010 ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ 2014 ਵਿਚ ਮੁੜ ਵਾਰਡ 5 ਤੋਂ ਜਿੱਤ ਦਰਜ ਕੀਤੀ। ਮੇਅਰ ਦੀ ਚੋਣ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੇ ਮਾਰਚ ਵਿਚ ਬਤੌਰ ਕੌਂਸਲਰ ਅਸਤੀਫ਼ਾ ਦੇ ਦਿਤਾ ਸੀ। ਦੂਜੇ ਪਾਸੇ ਕੈਰੋਲਿਨ ਪੈਰਿਸ਼ ਦੇ ਅਸਤੀਫੇ ਕਾਰਨ ਖਾਲੀ ਹੋਈ ਵਾਰਡ 5 ਦੀ ਸੀਟ ’ਤੇ ਹੋਈ ਜ਼ਿਮਨੀ ਚੋਣ ਦੌਰਾਨ ਨੈਟਲੀ ਹਾਰਟ ਨੇ ਜਿੱਤ ਦਰਜ ਕੀਤੀ। ਉਨ੍ਹਾਂ ਨੇ ਆਪਣੇ ਵਿਰੋਧੀ ਡੈਨੀ ਸਿੰਘ ਨੂੰ 714 ਵੋਟਾਂ ਦੇ ਫਰਕ ਨਾਲ ਹਰਾਇਆ।

Tags:    

Similar News