ਉਨਟਾਰੀਓ ਦਾ ਮਨੀਸ਼ ਪਾਟਿਲ ਇਕ ਹੋਰ ਮਾਮਲੇ ਵਿਚ ਗ੍ਰਿਫ਼ਤਾਰ
ਟੋਰਾਂਟੋ ਪੁਲਿਸ ਵੱਲੋਂ ਸੈਕਸ਼ੁਅਲ ਅਸਾਲਟ ਦੇ ਮਾਮਲੇ ਵਿਚ ਗ੍ਰਿਫ਼ਤਾਰ 35 ਸਾਲ ਦੇ ਮਨੀਸ਼ ਪਾਟਿਲ ਵਿਰੁੱਧ ਇਕ ਹੋਰ ਦੋਸ਼ ਆਇਦ ਕੀਤਾ ਗਿਆ ਹੈ।;
ਟੋਰਾਂਟੋ : ਟੋਰਾਂਟੋ ਪੁਲਿਸ ਵੱਲੋਂ ਸੈਕਸ਼ੁਅਲ ਅਸਾਲਟ ਦੇ ਮਾਮਲੇ ਵਿਚ ਗ੍ਰਿਫ਼ਤਾਰ 35 ਸਾਲ ਦੇ ਮਨੀਸ਼ ਪਾਟਿਲ ਵਿਰੁੱਧ ਇਕ ਹੋਰ ਦੋਸ਼ ਆਇਦ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪਹਿਲਾ ਮਾਮਲਾ ਪਿਛਲੇ ਸਾਲ 14 ਅਕਤੂਬਰ ਨੂੰ ਸਾਹਮਣੇ ਆਇਆ ਜਦਕਿ ਦੂਜੀ ਘਟਨਾ ਬੀਤੀ 13 ਮਈ ਨੂੰ ਵਾਪਰੀ ਦੱਸੀ ਜਾ ਰਹੀ ਹੈ। ਟੋਰਾਂਟੋ ਪੁਲਿਸ ਵੱਲੋਂ ਮਨੀਸ਼ ਪਟੇਲ ਨੂੰ ਮੁੜ ਗ੍ਰਿਫ਼ਤਾਰ ਕਰਦਿਆਂ ਸੈਕਸ਼ੁਅਲ ਅਸਾਲਟ ਦੇ ਦੋਸ਼ ਆਇਦ ਕੀਤੇ ਗਏ।
ਟੋਰਾਂਟੋ ਪੁਲਿਸ ਨੂੰ ਪੀੜਤਾਂ ਦੀ ਗਿਣਤੀ ਜ਼ਿਆਦਾ ਹੋਣ ਦਾ ਸ਼ੱਕ
ਵਾਟਰਲੂ ਦੇ ਮਨੀਸ਼ ਪਾਟਿਲ ਦੀ ਗ੍ਰਿਫ਼ਤਾਰੀ ਮਗਰੋਂ ਟੋਰਾਂਟੋ ਪੁਲਿਸ ਨੇ ਕਿਹਾ ਕਿ ਸ਼ੱਕੀ ਸੰਭਾਵਤ ਤੌਰ ’ਤੇ ਕਈ ਹੋਟਲਾਂ ਵਿਚ ਕੰਮ ਕਰ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਪੀੜਤਾਂ ਦੀ ਗਿਣਤੀ ਵਧ ਹੋ ਸਕਦੀ ਹੈ। ਪੁਲਿਸ ਮੁਤਾਬਕ ਹੋਟਲ ਵਿਚ ਠਹਿਰੀ ਪੀੜਤ ਬਾਰ ਵਿਚ ਗਈ ਤਾਂ ਉਥੇ ਮੌਜੂਦ ਬਾਰਟੈਂਡਰ ਨੇ ਇਹ ਕਹਿੰਦਿਆਂ ਇਕ ਡ੍ਰਿੰਕ ਪੇਸ਼ ਕੀਤਾ ਕਿ ਇਹ ਉਸ ਦਾ ਖਾਸ ਡ੍ਰਿੰਕ ਹੈ। ਬਾਰਟੈਂਡਰ ਵੱਲੋਂ ਦਿਤਾ ਡ੍ਰਿੰਕ ਪੀਣ ਮਗਰੋਂ ਪੀੜਤ ਬੇਹੋਸ਼ੀ ਦੀ ਹਾਲਤ ਵਿਚ ਚਲੀ ਗਈ ਅਤੇ ਬਾਰਟੈਂਡਰ ਨੇ ਕਥਿਤ ਤੌਰ ’ਤੇ ਇਸ ਦਾ ਫਾਇਦਾ ਉਠਾਇਆ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਿਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 416 808 5200 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕੀਤਾ ਜਾਵੇ।