ਬਰੈਂਪਟਨ 'ਚ ਬੱਚਿਆਂ ਤੇ ਬਜ਼ੁਰਗਾਂ ਨੇ ਮਨਾਇਆ ਕੈਨੇਡਾ ਡੇਅ

Update: 2024-07-23 17:36 GMT

ਬਰੈਂਪਟਨ 'ਚ ਬੱਚਿਆਂ ਤੇ ਬਜ਼ੁਰਗਾਂ ਨੇ ਮਨਾਇਆ ਕੈਨੇਡਾ ਡੇਅ22 ਜੁਲਾਈ, ਬਰੈਂਪਟਨ (ਗੁਰਜੀਤ ਕੌਰ)- ਬਰੈਂਪਟਨ ਦੀ ਹੈਨਰੀ ਵਰਚੁਰੇਨ ਪਾਰਕ 'ਚ 20 ਜੁਲਾਈ ਨੂੰ ਪੰਜਾਬੀਆਂ ਦੇ ਸੀਨੀਅਰਜ਼ ਐਂਡ ਯੂਥ ਕਲੱਬ ਵੱਲੋਂ ਕੈਨੇਡਾ ਡੇਅ ਮਨਾਇਆ ਗਿਆ। ਇਸ ਮੌਕੇ 'ਤੇ ਵੱਡੀ ਗਿਣਤੀ 'ਚ ਬੱਚੇ ਅਤੇ ਬਜ਼ੁਰਗ ਸ਼ਾਮਲ ਹੋਏ। ਪਾਰਕ 'ਚ ਸੈਲੀਬ੍ਰੇਸ਼ਨ ਦੌਰਾਨ ਬੱਚਿਆਂ ਲਈ ਮਜ਼ੇਦਾਰ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਕਈ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ। ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਕਈ ਦਿਨਾਂ ਤੋਂ ਬੱਚਿਆਂ ਵੱਲੋਂ ਇਸ ਦਿਨ ਲਈ ਡਾਂਸ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾ ਰਹੀ ਸੀ। ਕਈ ਬੱਚਿਆਂ ਵੱਲੋਂ ਪੰਜਾਬੀ 'ਚ ਕੈਨੇਡਾ ਡੇਅ 'ਤੇ ਭਾਸ਼ਣ ਵੀ ਦਿੰਦਿਆਂ ਇਸ ਦਿਨ ਦੀ ਅਹਿਮੀਅਤ ਦੱਸੀ ਗਈ। ਪ੍ਰੋਗਰਾਮ 'ਚ ਪਹੁੰਚੇ ਬਜ਼ੁਰਗਾਂ ਵੱਲੋਂ ਖੂਬ ਰੌਣਕਾਂ ਲਗਾਈਆਂ ਗਈਆਂ ਅਤੇ ਭੰਗੜਾ ਪਾਇਆ ਗਿਆ। ਬੀਬੀਆਂ ਵੱਲੋਂ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ। ਸਮਾਗਮ 'ਚ ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ। ਸੂਟਾਂ ਅਤੇ ਫੁਲਕਾਰੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਸਮਾਗਮ 'ਚ ਬਰੈਂਪਟਨ ਸਾਊਥ ਤੋਂ ਐੱਮਪੀ ਸੋਨੀਆ ਸਿੱਧੂ ਨੇ ਵੀ ਹਾਜ਼ਰੀ ਭਰੀ।

Tags:    

Similar News