ਕੈਨੇਡੀਅਨ ਸਿਆਸਤ ਵਿਚੋਂ ਜਗਮੀਤ ਸਿੰਘ ਦੀ ਰਸਮੀ ਵਿਦਾਇਗੀ

ਐਨ.ਡੀ.ਪੀ. ਵੱਲੋਂ ਵੈਨਕੂਵਰ-ਕਿੰਗਜ਼ਵੇਅ ਤੋਂ ਐਮ.ਪੀ. ਡੌਨ ਡੇਵੀਜ਼ ਨੂੰ ਅੰਤਰਮ ਆਗੂ ਚੁਣ ਲਿਆ ਗਿਆ ਹੈ

Update: 2025-05-06 11:57 GMT

ਔਟਵਾ : ਐਨ.ਡੀ.ਪੀ. ਵੱਲੋਂ ਵੈਨਕੂਵਰ-ਕਿੰਗਜ਼ਵੇਅ ਤੋਂ ਐਮ.ਪੀ. ਡੌਨ ਡੇਵੀਜ਼ ਨੂੰ ਅੰਤਰਮ ਆਗੂ ਚੁਣ ਲਿਆ ਗਿਆ ਹੈ। ਫੈਡਰਲ ਚੋਣਾਂ ਵਿਚ ਹਾਰ ਮਗਰੋਂ ਜਗਮੀਤ ਸਿੰਘ ਵੱਲੋਂ ਪਾਰਟੀ ਆਗੂ ਦਾ ਅਹੁਦਾ ਛੱਡਣ ਦਾ ਐਲਾਨ ਕਰ ਦਿਤਾ ਗਿਆ ਸੀ ਅਤੇ ਨਵੇਂ ਆਗੂ ਦੀ ਚੋਣ ਵਿਚ ਲੱਗਣ ਵਾਲੇ ਸਮੇਂ ਨੂੰ ਵੇਖਦਿਆਂ ਫਿਲਹਾਲ ਅੰਤਰਮ ਆਗੂ ਜ਼ਿੰਮੇਵਾਰੀ ਸੰਭਾਲਣਗੇ। ਪਾਰਟੀ ਦੀ ਪ੍ਰਧਾਨ ਮੈਰੀ ਸ਼ੌਰਟਲ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੋਣ ਨਤੀਜੇ ਪਾਰਟੀ ਦੀਆਂ ਉਮੀਦਾਂ ਮੁਤਾਬਕ ਨਹੀਂ ਰਹੇ ਪਰ ਕੈਨੇਡਾ ਨੂੰ ਹੋਰ ਬਿਹਤਰ ਬਣਾਉਣ ਦਾ ਇਰਾਦਾ ਹੁਣ ਵੀ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇਗਾ। ਪਾਰਟੀ ਵੱਲੋਂ ਜਗਮੀਤ ਸਿੰਘ ਦਾ ਸ਼ੁਕਰੀਆ ਅਦਾ ਕੀਤਾ ਗਿਆ ਜਿਨ੍ਹਾਂ ਵੱਲੋਂ ਚਾਈਲਡ ਕੇਅਰ, ਫਾਰਮਾਕੇਅਰ ਅਤੇ ਡੈਂਟਲ ਕੇਅਰ ਸਣੇ ਐਨ.ਡੀ.ਪੀ. ਦੀਆਂ ਤਰਜੀਹਾਂ ’ਤੇ ਜ਼ੋਰ ਦਿਤਾ ਗਿਆ ਅਤੇ ਲੋਕ ਹਿਤਾਂ ਵਾਸਤੇ ਹਮੇਸ਼ਾ ਕੰਮ ਕਰਦੇ ਰਹਿਣ ਦੀ ਵਚਨਬੱਧਤਾ ਜ਼ਾਹਰ ਕੀਤੀ।

ਡੌਨ ਡੇਵੀਜ਼ ਬਣੇ ਐਨ.ਡੀ.ਪੀ. ਦੇ ਅੰਤਰਮ ਆਗੂ

ਇਥੇ ਦਸਣਾ ਬਣਦਾ ਹੈ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਲਿਬਰਲ ਸਰਕਾਰ ਨਾਲ ਹੋਏ ਸਮਝੌਤੇ ਤਹਿਤ ਡੈਂਟਲ ਕੇਅਰ ਅਤੇ ਫ਼ਾਰਮਾਕੇਅਰ ਵਰਗੇ ਮੁੱਦਿਆਂ ਨੂੰ ਅੱਗੇ ਵਧਾਇਆ ਜਾ ਸਕਿਆ। 2025 ਦੀਆਂ ਚੋਣਾਂ ਵਿਚ ਐਨ.ਡੀ.ਪੀ. ਦੀਆਂ ਸੀਟਾਂ ਦੀ ਗਿਣਤੀ ਸਿਰਫ਼ 7 ਰਹਿ ਗਈ ਜਦਕਿ ਇਸ ਤੋਂ ਪਹਿਲਾਂ ਹਾਊਸ ਆਫ਼ ਕਾਮਨਜ਼ ਵਿਚ ਉਸ ਦੇ 24 ਐਮ.ਪੀ. ਸਨ। ਟਰੰਪ ਵੱਲੋਂ ਪੈਦਾ ਕੀਤੇ ਟੈਰਿਫਸ ਦੇ ਖਤਰੇ ਨਾਲ ਨਜਿੱਠਣ ਲਈ ਇਸ ਵਾਰ ਜ਼ਿਆਦਾਤਰ ਲੋਕ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ਦੇ ਹੱਕ ਵਿਚ ਖੜ੍ਹੇ ਨਜ਼ਰ ਆਏ। ਇਥੋਂ ਤੱਕ ਕਿ ਖੇਤਰੀ ਪਾਰਟੀ ਬਲੌਕ ਕਿਊਬੈਕਵਾ ਨੂੰ ਵੀ ਇਕ ਦਰਜਨ ਸੀਟਾਂ ਦਾ ਨੁਕਸਾਨ ਹੋਇਆ।

Tags:    

Similar News