ਕੈਨੇਡਾ ਵਿਚ ਭਾਰਤੀ ਪਰਵਾਰ ਦੇ ਘਰ ’ਤੇ ਹਮਲਾ, ਔਰਤ ਜ਼ਖਮੀ
ਕੈਨੇਡਾ ਵਿਚ ਤਿੰਨ ਪੰਜਾਬੀਆਂ ਦੀ ਗ੍ਰਿਫਤਾਰੀ ਮਗਰੋਂ ਕੀਤੀ ਬਦਲਾਲਊ ਕਾਰਵਾਈ ਦੌਰਾਨ ਇਕ ਸਾਊਥ ਏਸ਼ੀਅਨ ਪਰਵਾਰ ਦਾ ਘਰ ਗੋਲੀਆਂ ਨਾਲ ਵਿੰਨ੍ਹ ਦਿਤਾ ਗਿਆ ਅਤੇ ਸਰੀ ਪੁਲਿਸ ਵੱਲੋਂ ਗੋਲੀਬਾਰੀ ਦੀ ਵਾਰਦਾਤ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਸਬੰਧਤ ਦੱਸੀ ਜਾ ਰਹੀ ਹੈ
ਸਰੀ : ਕੈਨੇਡਾ ਵਿਚ ਤਿੰਨ ਪੰਜਾਬੀਆਂ ਦੀ ਗ੍ਰਿਫਤਾਰੀ ਮਗਰੋਂ ਕੀਤੀ ਬਦਲਾਲਊ ਕਾਰਵਾਈ ਦੌਰਾਨ ਇਕ ਸਾਊਥ ਏਸ਼ੀਅਨ ਪਰਵਾਰ ਦਾ ਘਰ ਗੋਲੀਆਂ ਨਾਲ ਵਿੰਨ੍ਹ ਦਿਤਾ ਗਿਆ ਅਤੇ ਸਰੀ ਪੁਲਿਸ ਵੱਲੋਂ ਗੋਲੀਬਾਰੀ ਦੀ ਵਾਰਦਾਤ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਸਬੰਧਤ ਦੱਸੀ ਜਾ ਰਹੀ ਹੈ। ਗੋਲੀਬਾਰੀ ਦੌਰਾਨ 25 ਸਾਲ ਦੀ ਇਕ ਔਰਤ ਗੰਭੀਰ ਜ਼ਖਮੀ ਹੋਈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਘਰ ਉਤੇ ਘੱਟੋ ਘੱਟ ਸੱਤ ਗੋਲੀਆਂ ਚੱਲੀਆਂ ਅਤੇ ਵਾਰਦਾਤ ਵੇਲੇ ਘਰ ਵਿਚ ਪਰਵਾਰਕ ਮੈਂਬਰਾਂ ਤੇ ਕਿਰਾਏਦਾਰਾਂ ਦੇ ਰੂਪ ਵਿਚ 20 ਜਣੇ ਮੌਜੂਦ ਸਨ। ਸਰੀ ਪੁਲਿਸ ਦੇ ਸਟਾਫ਼ ਸਾਰਜੈਂਟ Çਲੰਡਜ਼ੀ ਹੌਟਨ ਮੁਤਾਬਕ ਵਾਰਦਾਤ ਦੌਰਾਨ ਸ਼ੱਕੀਆਂ ਨੇ 103-ਏ ਐਵੇਨਿਊ ਦੇ 13 ਹਜ਼ਾਰ ਬਲਾਕ ਵਿਚਲੇ ਇਕ ਘਰ ਨੂੰ ਨਿਸ਼ਾਨਾ ਬਣਾਇਆ।
ਜਬਰੀ ਵਸੂਲੀ ਦੇ ਮਾਮਲਿਆਂ ’ਚ ਗ੍ਰਿਫ਼ਤਾਰੀਆਂ ਮਗਰੋਂ ਵਾਪਰੀ ਵਾਰਦਾਤ
ਗੋਲੀਬਾਰੀ ਵੇਲੇ ਘਰ ਵਿਚ ਮੌਜੂਦ ਇਕ ਕਿਰਾਏਦਾਰ ਨੇ ਦੱਸਿਆ ਕਿ ਉਹ ਪਹਿਲਾਂ 141 ਸਟ੍ਰੀਟ ਦੇ 10,700 ਬਲਾਕ ਵਿਚ ਰਹਿ ਰਿਹਾ ਸੀ ਜਿਥੇ 6 ਅਕਤੂਬਰ ਨੂੰ ਗੋਲੀਆਂ ਚੱਲੀਆਂ ਅਤੇ ਉਸ ਨੇ ਜਾਨ ਡਰੋਂ ਉਹ ਘਰ ਛੱਡ ਦਿਤਾ। ਹੁਣ ਉਹ ਨਵੇਂ ਟਿਕਾਣੇ ’ਤੇ ਆਇਆ ਤਾਂ ਉਥੇ ਵੀ ਗੋਲੀਆਂ ਨਾਲ ਸਵਾਗਤ ਕੀਤਾ ਗਿਆ। ਕਿਰਾਏਦਾਰ ਮੁਤਾਬਕ ਦੋਹਾਂ ਮਕਾਨਾਂ ਦਾ ਮਾਲਕ ਇਕੋ ਹੈ ਅਤੇ ਸੰਭਾਵਤ ਤੌਰ ’ਤੇ ਇਸੇ ਕਰ ਕੇ ਇਕ ਹਫ਼ਤੇ ਦੇ ਅੰਦਰ ਦੋਹਾਂ ਥਾਵਾਂ ’ਤੇ ਗੋਲੀਆਂ ਚੱਲ ਗਈਆਂ। ਇਥੇ ਦਸਣਾ ਬਣਦਾ ਹੈ ਕਿ ਮੌਜੂਦਾ ਵਰ੍ਹੇ ਦੌਰਾਨ ਜਬਰੀ ਵਸੂਲੀ ਦੇ 57 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 32 ਗੋਲੀਬਾਰੀ ਨਾਲ ਸਬੰਧਤ ਰਹੇ। ਗੋਲੀ ਲੱਗਣ ਕਾਰਨ ਜ਼ਖਮੀ ਹੋਣ ਦਾ ਪਹਿਲਾ ਮਾਮਲਾ 2025 ਵਿਚ ਦਰਜ ਕੀਤਾ ਗਿਆ ਹੈ। Çਲੰਡਜ਼ੀ ਹੌਟਨ ਦਾ ਕਹਿਣਾ ਸੀ ਕਿ ਹਿੰਸਾ ਦੀਆਂ ਇਹ ਵਾਰਦਾਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਸੱਕੀਆਂ ਦੀ ਪੈੜ ਨੱਪਣ ਖਾਤਰਾ ਪੁਲਿਸ ਦਿਨ-ਰਾਤ ਕੰਮ ਕਰ ਰਹੀ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਸਰੀ ਪੁਲਿਸ ਵੱਲੋਂ ਜਬਰੀ ਵਸੂਲੀ ਦੇ ਮਾਮਲਿਆਂ ਤਹਿਤ 23 ਸਾਲ ਦੇ ਮਨਦੀਪ ਗਿੱਦਾ, 20 ਸਾਲ ਦੇ ਨਿਰਮਾਣਦੀਪ ਚੀਮਾ ਅਤੇ 26 ਸਾਲ ਦੇ ਅਰੁਨਦੀਪ ਸਿੰਘ ਸਣੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਮੰਗਲਵਾਰ ਨੂੰ ਇਕ ਸਮਾਗਮ ਦੌਰਾਨ ਕਿਹਾ ਕਿ ਐਕਸਟੌਰਸ਼ਨ ਕਾਲਜ਼ ਕਰਨ ਵਾਲਿਆਂ ਦੀ ਨਕੇਲ ਕਸਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ ਅਤੇ ਹਰ ਉਸ ਸ਼ਖਸ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਜਿਸ ਨੂੰ ਅਜਿਹੀਆਂ ਕਾਲਜ਼ ਜਾਂ ਧਮਕੀਆਂ ਭਰੇ ਸੁਨੇਹੇ ਆਉਂਦੇ ਹਨ।
ਅਮਰੀਕਾ ਵਿਚ ਗੋਲਡੀ ਬਰਾੜ ਦਾ ਨਜ਼ਦੀਕੀ ਗ੍ਰਿਫਤਾਰ
ਦੂਜੇ ਪਾਸੇ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਗਿਰੋਹ ਨਾਲ ਸਬੰਧਤ ਗੈਂਗਸਟਰ ਅਮਿਤ ਸ਼ਰਮਾ ਉਰਫ਼ ਜੈਕ ਪੰਡਤ ਨੂੰ ਅਮਰੀਕਾ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ। ਵਫ਼ਾਦਾਰੀ ਬਦਲਣ ਤੋਂ ਪਹਿਲਾਂ ਜੈਕ ਪੰਡਤ ਲਾਰੈਂਸ ਬਿਸ਼ਨੋਈ ਗਿਰੋਹ ਵਾਸਤੇ ਆਰਥਿਕ ਮਦਦ ਮੁਹੱਈਆ ਕਰਵਾਉਣ ਦਾ ਕੰਮ ਕਰਦਾ ਸੀ। ਕੈਲੇਫੋਰਨੀਆ ਦੇ ਸੈਕਰਾਮੈਂਟੋ ਇਲਾਕੇ ਵਿਚ ਜੈਕ ਪੰਡਤ ਨੂੰ ਕਾਬੂ ਕੀਤਾ ਗਿਆ ਹੈ ਅਤੇ ਰਾਜਸਥਾਨ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇਸ ਗੱਲ ਦੀ ਤਸਦੀਕ ਕੀਤੀ ਗਈ ਹੈ। ਅਮਿਤ ਸ਼ਰਮਾ ਅਸਲ ਵਿਚ ਸ੍ਰੀ ਗੰਗਾਨਗਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਜੈਕ ਪੰਡਤ ਤੋਂ ਇਲਾਵਾ ਉਸ ਨੂੰ ਸੁਲਤਾਨ, ਡਾਕਟਰ, ਪੰਡਤਜੀ ਅਤੇ ਅਰਪਿਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਭਾਰਤ ਦੇ ਵੱਖ ਵੱਖ ਰਾਜਾਂ ਵਿਚ ਕਈ ਵਾਰਦਾਤਾਂ ਕਰਨ ਮਗਰੋਂ ਉਹ ਦੁਬਈ ਫਰਾਰ ਹੋ ਗਿਆ। ਦੁਬਈ ਤੋਂ ਸਪੇਨ ਪਹੁੰਚਣ ਵਿਚ ਸਫ਼ਲ ਰਿਹਾ ਅਤੇ ਆਖਰਕਾਰ ਅਮਰੀਕਾ ਪੁੱਜਾ ਜਿਥੇ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।