ਭਾਰਤ ਨੇ ਕੈਨੇਡਾ ਤੋਂ ਮੰਗੇ ਨਿੱਝਰ ਹੱਤਿਆ ਕਾਂਡ ਦੇ ਸਬੂਤ
ਕੈਨੇਡੀਅਨ ਸਿੱਖ ਆਗੂ ਨਿੱਝਰ ਦੀ ਹੱਤਿਆ ਤੋਂ ਬਾਅਦ ਕੈਨੇਡਾ ਦੇ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਭਾਰਤ ਵੱਲੋਂ ਜਸਟਿਨ ਟਰੂਡੋ ਸਰਕਾਰ ਨੂੰ ਸਖ਼ਤ ਸੰਦੇਸ਼ ਦਿੱਤਾ ਗਿਆ ਏ। ਭਾਰਤ ਨੇ ਆਖਿਆ ਕਿ ਪ੍ਰਧਾਨ ਮੰਤਰੀ ਟਰੂਡੋ ਇਸ ਤਰ੍ਹਾਂ ਦੇ ਬੇਬੁਨਿਆਦ ਦੋਸ਼ ਮੋਦੀ ਸਰਕਾਰ ’ਤੇ ਨਹੀਂ ਲਗਾ ਸਕਦੇ, ਉਨ੍ਹਾਂ ਨੂੰ ਨਿੱਝਰ ਹੱਤਿਆ ਕਾਂਡ ਦੇ ਨਾਲ ਸਬੰਧਤ ਪੁਖ਼ਤਾ ਸਬੂਤ ਪੇਸ਼ ਕਰਨਗੇ ਪੈਣਗੇ।
ਓਟਾਵਾ : ਕੈਨੇਡੀਅਨ ਸਿੱਖ ਆਗੂ ਨਿੱਝਰ ਦੀ ਹੱਤਿਆ ਤੋਂ ਬਾਅਦ ਕੈਨੇਡਾ ਦੇ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਭਾਰਤ ਵੱਲੋਂ ਜਸਟਿਨ ਟਰੂਡੋ ਸਰਕਾਰ ਨੂੰ ਸਖ਼ਤ ਸੰਦੇਸ਼ ਦਿੱਤਾ ਗਿਆ ਏ। ਭਾਰਤ ਨੇ ਆਖਿਆ ਕਿ ਪ੍ਰਧਾਨ ਮੰਤਰੀ ਟਰੂਡੋ ਇਸ ਤਰ੍ਹਾਂ ਦੇ ਬੇਬੁਨਿਆਦ ਦੋਸ਼ ਮੋਦੀ ਸਰਕਾਰ ’ਤੇ ਨਹੀਂ ਲਗਾ ਸਕਦੇ, ਉਨ੍ਹਾਂ ਨੂੰ ਨਿੱਝਰ ਹੱਤਿਆ ਕਾਂਡ ਦੇ ਨਾਲ ਸਬੰਧਤ ਪੁਖ਼ਤਾ ਸਬੂਤ ਪੇਸ਼ ਕਰਨਗੇ ਪੈਣਗੇ।
ਕੈਨੇਡਾ ਦੇ ਸਿੱਖ ਆਗੂ ਗੁਰਮੀਤ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਵਿਚ ਚੱਲ ਰਹੇ ਤਣਾਅ ਦੇ ਵਿਚਕਾਰ ਹੁਣ ਭਾਰਤ ਵੱਲੋਂ ਕੈਨੇਡਾ ਦੀ ਟਰੂਡੋ ਸਰਕਾਰ ਨੂੰ ਸਖ਼ਤ ਸੰਦੇਸ਼ ਦਿੰਦਿਆਂ ਆਖਿਆ ਗਿਆ ਏ ਕਿ ਕੈਨੇਡਾ ਸਰਕਾਰ ਭਾਰਤ ਦੀ ਮੋਦੀ ਸਰਕਾਰ ’ਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾਉਣੇ ਬੰਦ ਕਰੇ। ਇਸ ਦੇ ਲਈ ਕੈਨੇਡਾ ਨੂੰ ਹੱਤਿਆ ਨਾਲ ਸਬੰਧਤ ਪੁਖ਼ਤਾ ਸਬੂਤ ਪੇਸ਼ ਕਰਨੇ ਹੋਣਗੇ। ਭਾਰਤ ਨੇ ਆਖਿਆ ਕਿ ਰਾਜਨਤੀਕ ਲਾਭ ਦੇ ਲਈ ਉਹ ਆਪਣੀਆਂ ਜਾਂਚ ਏਜੰਸੀਆਂ ਨੂੰ ਆਦੇਸ਼ ਦੇਣਾ ਬੰਦ ਕਰਨ। ਭਾਰਤ ਨੇ ਟਰੂਡੋ ਸਰਕਾਰ ਦੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੂੰ ਆਖਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦੋਸ਼ਾਂ ਅਤੇ ਜਾਂਚ ੲੈਜੰਸੀ ਆਰਸੀਐਮਪੀ ਦੀ ਹੁਣ ਤੱਕ ਦੀ ਰਿਪੋਰਟ ਵਿਚ ਬਹੁਤ ਵਖਰੇਵਾਂ ਹੈ। ਅਜਿਹੇ ਵਿਚ ਪੀਐਮ ਟਰੂਡੋ ਨੂੰ ਆਪਣੇ ਸਿਆਸੀ ਲਾਹੇ ਦੇ ਲਈ ਏਜੰਸੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਦਰਅਸਲ 11 ਅਕਤੂਬਰ ਨੂੰ ਆਸਿਆਨ ਸੰਮੇਲਨ ਦੌਰਾਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ ਵਿਚਾਲੇ ਮੁਲਾਕਾਤ ਹੋਈ ਸੀ। ਇਸ ਮੁਲਾਕਾਤ ਤੋਂ ਬਾਅਦ ਟਰੂਡੋ ਨੇ ਆਪਣੇ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਹੋਈ ਐ। ਪਰ ਖ਼ਾਸ ਗੱਲ ਇਹ ਰਹੀ ਕਿ ਇਸ ਮੁਲਾਕਾਤ ਦੌਰਾਨ ਦੋਵੇਂ ਨੇਤਾਵਾਂ ਨੇ ਇਕ ਦੂਜੇ ਦੇ ਨਾਲ ਹੱਥ ਤੱਕ ਨਹੀਂ ਮਿਲਾਇਆ ਸੀ।
ਜਸਟਿਨ ਟਰੂਡੋ ਦਾ ਕਹਿਣਾ ਏ ਕਿ ਅਸੀਂ ਪਿਛਲੇ ਕੁੱਝ ਮਹੀਨਿਆਂ ਤੋਂ ਪੂਰੇ ਦੇਸ਼ ਵਿਚ ਭਾਰਤੀ ਕੈਨੇਡੀਅਨ ਲੋਕਾਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਹਿੰਸਾ ਦੇ ਚਿੰਤਾਜਨਕ ਪੈਟਰਨ ਦੇਖ ਰਹੇ ਆਂ ਅਤੇ ਇਹ ਇਕ ਅਜਿਹਾ ਮੁੱਦਾ ਐ, ਜਿਸ ਦੇ ਬਾਰੇ ਵਿਚ ਉਹ ਲੋਕਾਂ ਨੂੰ ਭਰੋਸਾ ਦਿਵਾਉਂਦੇ ਨੇ ਕਿ ਇਸ ’ਤੇ ਬਹੁਤ ਗੰਭੀਰਤਾ ਦੇ ਨਾਲ ਵਿਚਾਰ ਕਰਨਾ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਉਹ ਆਪਣੇ ਇਲਜ਼ਾਮਾਂ ’ਤੇ ਕਾਇਮ ਨੇ ਅਤੇ ਰਾਸ਼ਟਰੀ ਸੁਰੱਖਿਆ ਏਜੰਸੀਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆ ਇਸ ਮੁੱਦੇ ’ਤੇ ਡੂੰਘਾਈ ਦੇ ਨਾਲ ਕੰਮ ਕਰਨਾ ਜਾਰੀ ਰੱਖਣਗੀਆਂ।
ਦੱਸ ਦਈਏ ਕਿ 18 ਜੂਨ 2023 ਨੂੰ ਨਿੱਝਰ ਦੀ ਹੱਤਿਆ ਦੇ ਬਾਅਦ ਤੋਂ ਦੋਵੇਂ ਦੇਸ਼ਾਂ ਦੇ ਸਬੰਧ ਕਾਫ਼ੀ ਤਣਾਅਪੂਰਨ ਬਣੇ ਹੋਏ ਨੇ। ਜਸਟਿਨ ਟਰੂਡੋ ਕਈ ਵਾਰ ਇਸ ਹੱਤਿਆ ਕਾਂਡ ਨੂੰ ਲੈ ਕੇ ਭਾਰਤ ’ਤੇ ਨਿਰਾਧਾਰ ਦੋਸ਼ ਲਗਾ ਚੁੱਕੇ ਨੇ। ਉਥੇ ਹੀ ਕੈਨੇਡਾ ਵਿਚ ਅਗਲੇ ਹੀ ਸਾਲ ਆਮ ਚੋਣਾਂ ਵੀ ਹੋਣ ਜਾ ਰਹੀਆਂ ਨੇ। ਜਸਟਿਨ ਟਰੂਡੋ ਉਂਝ ਤਾਂ ਪਹਿਲਾਂ ਤੋਂ ਹੀ ਖ਼ਾਲਿਸਤਾਨੀਆਂ ਦੇ ਹਮਾਇਤੀ ਰਹੇ ਨੇ ਪਰ ਚੋਣਾਂ ਅਤੇ ਵੋਟ ਬੈਂਕ ਨੂੰ ਦੇਖਦਿਆਂ ਉਹ ਹੋਰ ਜ਼ਿਆਦਾ ਗਰਮ ਖ਼ਿਆਲੀ ਧੜਿਆਂ ਨਾਲ ਆਪਣੀ ਹਮਦਰਦੀ ਦਿਖਾਉਣ ਵਿਚ ਜੁਟੇ ਹੋਏ ਨੇ।