ਕੈਨੇਡਾ ਵਿਚ ਪ੍ਰਵਾਸੀਆਂ ਨੇ ਬਦਲੀ ਸਿਆਸੀ ਵਫ਼ਾਦਾਰੀ

ਕੈਨੇਡਾ ਵਿਚ ਸਮੇਂ ਦੇ ਨਾਲ-ਨਾਲ ਪ੍ਰਵਾਸੀਆਂ ਦੀ ਸਿਆਸੀ ਵਫਾਦਾਰੀ ਵੀ ਬਦਲ ਚੁੱਕੀ ਹੈ।

Update: 2024-10-02 12:16 GMT

ਔਟਵਾ : ਕੈਨੇਡਾ ਵਿਚ ਸਮੇਂ ਦੇ ਨਾਲ-ਨਾਲ ਪ੍ਰਵਾਸੀਆਂ ਦੀ ਸਿਆਸੀ ਵਫਾਦਾਰੀ ਵੀ ਬਦਲ ਚੁੱਕੀ ਹੈ। ਜੀ ਹਾਂ, ਸਿਟੀ ਨਿਊਜ਼ ਵੱਲੋਂ ਪ੍ਰਕਾਸ਼ਤ ਤਾਜ਼ਾ ਸਰਵੇਖਣ ਮੁਤਾਬਕ ਨਵੇਂ ਆਏ ਪ੍ਰਵਾਸੀਆਂ ਵਿਚੋਂ ਜ਼ਿਆਦਾਤਰ ਕੰਜ਼ਰਵੇਟਿਵ ਪਾਰਟੀ ਨੂੰ ਪਸੰਦ ਕਰ ਰਹੇ ਹਨ। 45 ਫ਼ੀ ਸਦੀ ਪ੍ਰਵਾਸੀਆਂ ਨੇ ਸਰਵੇਖਣ ਦੌਰਾਨ ਮੰਨਿਆ ਕਿ ਉਹ ਆਪਣੀ ਸਿਆਸੀ ਵਫ਼ਾਦਾਰੀ ਬਦਲ ਚੁੱਕੇ ਹਨ। ਕੈਨੇਡਾ ਵਿਚ ਛੇ ਸਾਲ ਜਾਂ ਇਸ ਤੋਂ ਪਹਿਲਾਂ ਆਏ ਪ੍ਰਵਾਸੀਆਂ ਦੀ ਕੰਜ਼ਰਵੇਟਿਵ ਪਾਰਟੀ ਨਾਲ ਨੇੜਤਾ ਕੁਝ ਜ਼ਿਆਦਾ ਹੀ ਦੇਖਣ ਨੂੰ ਮਿਲ ਰਹੀ ਹੈ ਅਤੇ 44 ਫੀ ਸਦੀ ਦਾ ਕਹਿਣਾ ਹੈ ਕਿ ਅੱਜ ਚੋਣਾਂ ਹੋ ਜਾਣ ਤੋਂ ਉਹ ਪਿਅਰੇ ਪੌਇਲੀਐਵ ਦੀ ਅਗਵਾਈ ਵਾਲੀ ਪਾਰਟੀ ਨੂੰ ਵੋਟ ਪਾਉਣਗੇ। ਸਰਵੇਖਣ ਦੌਰਾਨ ਲਿਬਰਲ ਪਾਰਟੀ ਦੇ ਹੱਕ ਨਜ਼ਰ ਆਏ ਪ੍ਰਵਾਸੀਆਂ ਦੀ ਗਿਣਤੀ ਸਿਰਫ 26 ਫ਼ੀ ਸਦੀ ਨਜ਼ਰ ਆਈ ਜਦਕਿ 19 ਫੀ ਸਦੀ ਐਨ.ਡੀ.ਪੀ. ਦੀ ਹਮਾਇਤ ਕਰ ਰਹੇ ਸਨ।

ਪਿਅਰੇ ਪੌਇਲੀਐਵ ਦੇ ਹੱਕ ਵਿਚ ਆਏ ਜ਼ਿਆਦਾਤਰ ਪ੍ਰਵਾਸੀ : ਸਰਵੇਖਣ

ਤਕਰੀਬਨ 20 ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਆਏ ਮਨਨ ਗੁਪਤਾ ਨੇ ਸਰਵੇਖਣ ਦੌਰਾਨ ਕਿਹਾ ਕਿ ਨਵੇਂ ਆਏ ਪ੍ਰਵਾਸੀ ਕੁਝ ਵੱਖਰੇ ਤਰੀਕੇ ਨਾਲ ਸੋਚਦੇ ਹਨ ਪਰ ਲੰਮੇ ਸਮੇਂ ਤੋਂ ਇਥੇ ਰਹਿ ਰਹੇ ਪ੍ਰਵਾਸੀ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਅਤੇ ਉਸ ਵੇਲੇ ਦੇ ਆਰਥਿਕ ਹਾਲਾਤ ਨਾਲ ਤੁਲਨਾ ਕਰ ਕੇ ਆਪਣਾ ਵਿਚਾਰ ਬਣਾਉਂਦੇ ਹਨ। ਦੂਜੇ ਪਾਸੇ ਛੇ ਸਾਲ ਪਹਿਲਾਂ ਚਾਇਨਾ ਤੋਂ ਬੀ.ਸੀ. ਪੁੱਜੀ ਜੈਨੀ ਯੈਂਗ ਨੇ ਕਿਹਾ ਕਿ ਉਸ ਨੇ ਹਾਲੇ ਵੋਟ ਪਾਉਣ ਦਾ ਮਨ ਨਹੀਂ ਬਣਾਇਆ ਪਰ ਮੌਜੂਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਚਿੰਤਤ ਹੈ। ਜੈਨੀ ਦਾ ਕਹਿਣਾ ਸੀ ਕਿ ਮਕਾਨਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਸਰਕਾਰ ਇਸ ਪਾਸੇ ਅਸਰਦਾਰ ਕਦਮ ਉਠਾਉਣ ਵਿਚ ਨਾਕਾਮ ਰਹੀ ਹੈ। ਇਸੇ ਦੌਰਾਨ ਫਿਲੀਪੀਨਜ਼ ਤੋਂ ਆਏ ਐਲਨ ਰਾਲਫ਼ ਬਾਸਾ ਨੇ ਆਖਿਆ ਕਿ ਇੰਮੀਗ੍ਰੇਸ਼ਨ ਦਾ ਮਸਲਾ ਬੇਹੱਦ ਗੰਭੀਰ ਰੂਪ ਅਖਤਿਆਰ ਕਰ ਚੁੱਕਾ ਹੈ ਅਤੇ ਆਉਂਦੀਆਂ ਫੈਡਰਲ ਚੋਣਾਂ ਵਿਚ ਇਹ ਵੱਡਾ ਮੁੱਦਾ ਬਣੇਗਾ ਪਰ ਕੰਜ਼ਰਵੇਟਿਵ ਪਾਰਟੀ ਵੱਲੋਂ ਹੁਣ ਤੱਕ ਕੋਈ ਸਪੱਸ਼ਟ ਯੋਜਨਾ ਪੇਸ਼ ਨਹੀਂ ਕੀਤੀ ਗਈ।

45 ਫੀ ਸਦੀ ਪ੍ਰਵਾਸੀਆਂ ਨੇ ਕੀਤੀ ਕੰਜ਼ਰਵੇਟਿਵ ਪਾਰਟੀ ਦੀ ਹਮਾਇਤ

2015 ਵਿਚ ਐਲਨ ਨੇ ਸਟੀਫ਼ਨ ਹਾਰਪਰ ਦੇ ਹੱਕ ਵਿਚ ਵੋਟ ਪਾਈ ਪਰ ਇਸ ਵਾਰ ਉਸ ਨੇ ਟਰੂਡੋ ਦੇ ਹੱਕ ਵਿਚ ਜਾਣ ਦਾ ਮਨ ਬਣਾਇਆ ਹੈ। ਸਰਵੇਖਣ ਦੌਰਾਨ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਉਹ ਪਿਅਰੇ ਪੌਇਲੀਐਵ, ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਵੱਲੋਂ ਕਿਹੜੇ ਆਗੂ ਨੂੰ ਆਪਣੇ ਘਰ ਡਿਨਰ ’ਤੇ ਸੱਦਣਾ ਚਾਹੁਣਗੇ, ਤਾਂ ਜ਼ਿਆਦਾਤਰ ਨੇ ਪਿਅਰੇ ਪੌਇਲੀਐਵ ਦਾ ਨਾਂ ਲਿਆ। ਓਮਨੀ ਅਤੇ ਲੈਜਰ ਦੇ ਆਨਲਾਈਨ ਸਰਵੇਖਣ ਦੌਰਾਨ ਇਕ ਗੱਲ ਉਭਰ ਕੇ ਸਾਹਮਣੇ ਆਈ ਕਿ ਪ੍ਰਵਾਸੀਆਂ ਵੱਲੋਂ ਵੀ ਤਕਰੀਬਨ ਉਸੇ ਕਿਸਮ ਦੇ ਵਿਚਾਰ ਪ੍ਰਗਟਾਏ ਜਾ ਰਹੇ ਹਨ ਜੋ ਬਾਕੀ ਕੈਨੇਡੀਅਨਜ਼ ਸੋਚਦੇ ਹਨ। ਸਰਵੇਖਣ ਦਿੌਰਾਨ ਮਾਮੂਲੀ ਤਰੁੱਟੀ ਤੋਂ ਇਨਕਾਰ ਨਹੀਂ ਕੀਤਾ ਗਿਆ।

Tags:    

Similar News