ਉਨਟਾਰੀਓ ’ਚ ਹੌਲਨਾਕ ਹਾਦਸਾ, 8 ਸਾਲਾ ਬੱਚੀ ਦੀ ਮੌਤ

ਉਨਟਾਰੀਓ ਦੇ ਓਕਵਿਲ ਵਿਖੇ ਵੀਰਵਾਰ ਸ਼ਾਮ ਇਕ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਕਾਰਨ ਅੱਠ ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ

Update: 2025-11-07 13:43 GMT

ਓਕਵਿਲ : ਉਨਟਾਰੀਓ ਦੇ ਓਕਵਿਲ ਵਿਖੇ ਵੀਰਵਾਰ ਸ਼ਾਮ ਇਕ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਕਾਰਨ ਅੱਠ ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਹਾਲਟਨ ਰੀਜਨ ਦੀ ਪੁਲਿਸ ਨੇ ਦੱਸਿਆ ਕਿ ਹਾਦਸਾ ਡੌਰਵੈਲ ਡਰਾਈਵ ਦੇ ਪੱਛਮ ਵੱਲ ਨੌਰਥ ਸਰਵਿਸ ਰੋਡ ਵੈਸਟ ’ਤੇ ਵਾਪਰਿਆ। 47 ਸਾਲ ਦਾ ਇਕ ਸ਼ਖਸ ਗੱਡੀ ਚਲਾ ਰਿਹਾ ਸੀ ਜੋ ਅਣਦੱਸੇ ਕਾਰਨਾਂ ਕਰ ਕੇ ਬੇਕਾਬੂ ਹੋ ਗਈ ਅਤੇ ਸੜਕ ਦੇ ਇਕ ਪਾਸੇ ਜਾ ਰਹੀ 39 ਸਾਲ ਸਾਲਾ ਔਰਤ ਅਤੇ ਉਸ ਦੀ ਬੱਚੀ ਨੂੰ ਦਰੜ ਦਿਤਾ। ਦੋਹਾਂ ਨੂੰ ਪਹਿਲਾਂ ਹਸਪਤਾਲ ਲਿਜਾਇਆ ਗਿਆ ਪਰ ਨਾਜ਼ੁਕ ਹਾਲਤ ਨੂੰ ਵੇਖਦਿਆਂ ਟਰੌਮਾ ਸੈਂਟਰ ਤਬਦੀਲ ਕੀਤਾ ਗਿਆ।

ਤੇਜ਼ ਰਫ਼ਤਾਰ ਗੱਡੀ ਨੇ ਪੈਦਲ ਜਾ ਰਹੀਆਂ ਮਾਵਾਂ-ਧੀਆਂ ਨੂੰ ਮਾਰੀ ਟੱਕਰ

ਇਸੇ ਦੌਰਾਨ ਪੁਲਿਸ ਨੇ ਬੱਚੀ ਦੀ ਮੌਤ ਹੋਣ ਦਾ ਐਲਾਨ ਕਰ ਦਿਤਾ ਜਿਸ ਦੀ ਉਮਰ ਮੁਢਲੇ ਤੌਰ ’ਤੇ ਸੱਤ ਸਾਲ ਦੱਸੀ ਗਈ। ਪੁਲਿਸ ਮੁਤਾਬਕ ਗੱਡੀ ਦਾ ਡਰਾਈਵਰ ਮੌਕੇ ’ਤੇ ਮੌਜੂਦ ਰਿਹਾ ਜਿਸ ਵਿਰੁੱਧ ਖ਼ਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਦੇ ਦੋਸ਼ ਆਇਦ ਕੀਤੇ ਗਏ ਹਨ। ਕਾਂਸਟੇਬਲ ਜੈਫਰੀ ਡਿਲਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਲੀਜ਼ਨ ਰੀਕੰਸਟ੍ਰਕਸ਼ਨ ਯੂਨਿਟ ਵੱਲੋਂ ਮਾਮਲੇ ਨੂੰ ਡੂੰਘਾਈ ਨਾਲ ਘੋਖਿਆ ਜਾ ਰਿਹਾ ਹੈ। ਹਾਦਸੇ ਵੇਲੇ ਗੱਡੀ ਦੀ ਰਫ਼ਤਾਰ ਅਤੇ ਇਹ ਕਿਹੜੇ ਪਾਸੇ ਜਾ ਰਹੀ ਸੀ, ਵਰਗੇ ਕਾਰਨ ਧਿਆਨ ਮੰਗਦੇ ਹਨ। ਫ਼ਿਲਹਾਲ ਪੁਲਿਸ ਵੱਲੋਂ ਮਾਂ ਦੀ ਹਾਲਤ ਬਾਰੇ ਵਿਸਤਾਰਤ ਜਾਣਕਾਰੀ ਨਹੀਂ ਦਿਤੀ ਗਈ।

Tags:    

Similar News