ਕੈਲਗਰੀ ਵਿਖੇ ਹੌਲਨਾਕ ਹਾਦਸਾ, 1 ਹਲਾਕ, 3 ਗੰਭੀਰ ਜ਼ਖਮੀ

ਕੈਲਗਰੀ ਵਿਖੇ ਵਾਪਰੇ ਇਕ ਹੌਲਨਾਕ ਹਾਦਸੇ ਦੌਰਾਨ ਪੈਦਲ ਰਾਹਗੀਰ ਦੀ ਮੌਤ ਹੋ ਗਈ ਜਦਕਿ ਤਿੰਨ ਹੋਰਨਾਂ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Update: 2025-07-22 12:24 GMT

ਕੈਲਗਰੀ : ਕੈਲਗਰੀ ਵਿਖੇ ਵਾਪਰੇ ਇਕ ਹੌਲਨਾਕ ਹਾਦਸੇ ਦੌਰਾਨ ਪੈਦਲ ਰਾਹਗੀਰ ਦੀ ਮੌਤ ਹੋ ਗਈ ਜਦਕਿ ਤਿੰਨ ਹੋਰਨਾਂ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸ਼ਹਿਰ ਦੇ ਨੌਰਥ ਈਸਟ ਇਲਾਕੇ ਵਿਚ ਸੋਮਵਾਰ ਸਵੇਰੇ ਤਕਰੀਬਨ 5.15 ਵਜੇ ਹਾਦਸਾ ਵਾਪਰਿਆ ਜਦੋਂ ਨੀਲੇ ਰੰਗ ਦਾ ਫੌਰਡ ਐਫ਼ 150 ਪਿਕਅੱਪ ਟਰੱਕ 52 ਸਟ੍ਰੀਟ ’ਤੇ ਗਲਤ ਪਾਸੇ ਜਾ ਰਿਹਾ ਸੀ। ਪਿਕਅੱਪ ਟਰੱਕ ਨੇ ਸਭ ਤੋਂ ਪਹਿਲਾਂ ਸੜਕ ਪਾਰ ਕਰ ਰਹੇ ਪੈਦਲ ਸ਼ਖਸ ਨੂੰ ਟੱਕਰ ਮਾਰੀ ਅਤੇ ਫਿਰ ਸਾਹਮਣੇ ਤੋਂ ਆ ਰਹੀ ਜੀਪ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਹਾਦਸੇ ਕਾਰਨ ਐਨਾ ਜ਼ਿਆਦਾ ਖੜਕਾ ਹੋਇਆ ਕਿ ਇਲਾਕੇ ਵਿਚ ਵਸਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ।

ਟੈਂਪਲ ਰੋਡ ਇਲਾਕੇ ਵਿਚ ਵਾਪਰੀ ਘਟਨਾ

ਮੌਕੇ ’ਤੇ ਪੁੱਜੇ ਇਕ ਐਡ ਕੌਇਲ ਨੇ ਦੱਸਿਆ ਕਿ ਪਿਕਅੱਪ ਟਰੱਕ ਮੂਧਾ ਵੱਜ ਗਿਆ ਜਦਕਿ ਡਰਾਈਵਰ ਅੰਦਰ ਹੀ ਫਸਿਆ ਹੋਇਆ ਸੀ। ਉਸ ਦੀ ਹਾਲਤ ਐਨੀ ਨਾਜ਼ੁਕ ਸੀ ਕਿ ਉਹ ਕਿਸੇ ਤੋਂ ਮਦਦ ਵੀ ਨਹੀਂ ਸੀ ਲੈਣੀ ਚਾਹੁੰਦਾ। ਦੂਜੇ ਪਾਸੇ ਪੈਦਲ ਰਾਹਗੀਰ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ। ਕੈਲਗਰੀ ਪੁਲਿਸ ਮੁਤਾਬਕ ਹਾਦਸੇ ਲਈ ਨਸ਼ਾ ਜ਼ਿੰਮੇਵਾਰ ਮਹਿਸੂਸ ਨਹੀਂ ਹੁੰਦਾ ਪਰ ਹੱਦ ਤੋਂ ਜ਼ਿਆਦਾ ਰਫ਼ਤਾਰ ਇਕ ਵੱਡਾ ਕਾਰਨ ਹੋ ਸਕਦੀ ਹੈ। ਸਾਰਜੈਂਟ ਕੌਲਿਨ ਫੌਸਟਰ ਨੇ ਦੱਸਿਆ ਕਿ ਪੈਦਲ ਰਾਹਗੀਰ ਨੂੰ ਟੱਕਰ ਮਾਰਨ ਤੋਂ ਬਾਅਦ ਵੀ ਪਿਕਅੱਪ ਟਰੱਕ ਦੇ ਡਰਾਈਵਰ ਨੇ ਰਫ਼ਤਾਰ ਘੱਟ ਨਾ ਕੀਤੀ ਅਤੇ ਅੰਤ ਵਿਚ ਜੀਪ ਨਾਲ ਟੱਕਰ ਹੋ ਗਈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਹਾਦਸੇ ਨਾਲ ਸਬੰਧਤ ਕੋਈ ਵੀਡੀਓ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ ਸੰਪਰਕ ਕਰੇ। ਪੁਲਿਸ ਵੱਲੋਂ ਕੀਤੀ ਜਾ ਰਹੀ ਪੜਤਾਲ ਦੇ ਮੱਦੇਨਜ਼ਰ ਹਾਦਸੇ ਮਗਰੋਂ ਟੈਂਪਲ ਡਰਾਈਵ ਅਤੇ 32 ਐਵੇਨਿਊ ਨੌਰਥ ਈਸਟ ਦਰਮਿਆਨ ਆਵਾਜਾਈ ਕਈ ਘੰਟੇ ਬੰਦ ਰਹੀ।

Tags:    

Similar News