Harrison Tulip Fair: ਹੈਰਿਸਨ ਟਿਊਲਿਪ ਮੇਲਾ : ਬਸੰਤ ਦੇ ਰੰਗਾਂ ਨਾਲ ਖਿੜੇਗਾ ਬ੍ਰਿਟਿਸ਼ ਕੋਲੰਬੀਆ

ਬ੍ਰਿਟਿਸ਼ ਕੋਲੰਬੀਆ ਦੇ ਪ੍ਰਮੁੱਖ ਸੈਲਾਨੀ ਸਥਾਨ ਹੈਰਿਸਨ ਹਾਟ ਸਪ੍ਰਿੰਗਸ ਨੇੜੇ ਲੱਗਣ ਵਾਲਾ ਇਹ ਟਿਊਲਿਪ ਮੇਲਾ ਅਜੇ ਵੀ ਕਈ ਲੋਕਾਂ ਲਈ ਇੱਕ ਨਵਾਂ ਤਜਰਬਾ ਹੈ, ਜਿੱਥੇ

By :  Gill
Update: 2026-03-22 00:49 GMT



ਵੈਨਕੂਵਰ, 20 ਮਾਰਚ (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਵਿੱਚ ਬਸੰਤ ਦੀ ਆਮਦ ਨਾਲ ਹੀ ਕੁਦਰਤ ਦੇ ਰੰਗ ਸਿਖਰ ਤੇ ਪਹੁੰਚਣ ਵਾਲੇ ਹਨ। ਵੈਨਕੂਵਰ ਨੇੜੇ ਸਥਿਤ ਹੈਰਿਸਨ ਟਿਊਲਿਪ ਮੇਲਾ ਅਪ੍ਰੈਲ ਦੌਰਾਨ 1 ਕਰੋੜ 40 ਲੱਖ ਤੋਂ ਵੱਧ ਟਿਊਲਿਪ ਫੁੱਲਾਂ ਦੀ ਖਿੜਤ ਦਰਸ਼ਕਾਂ ਨੂੰ ਮੋਹ ਲੈਣ ਲਈ ਤਿਆਰ ਹੈ।

ਫੁੱਲਾਂ ਦੇ ਮੇਲੇ ਵਜੋਂ ਜਾਣਿਆ ਜਾਂਦਾ ਇਹ ਮੇਲਾ ਹਰ ਸਾਲ ਬਸੰਤ ਰੁੱਤ ਵਿੱਚ ਲੋਕਾਂ ਲਈ ਖਾਸ ਆਕਰਸ਼ਣ ਬਣਦਾ ਹੈ, ਜਿੱਥੇ ਰੰਗ-ਬਿਰੰਗੇ ਫੁੱਲਾਂ ਦੇ ਖੇਤ ਮਨਮੋਹਕ ਦ੍ਰਿਸ਼ ਪੇਸ਼ ਕਰਦੇ ਹਨ। ਦਰਸ਼ਕਾਂ ਦੀ ਸੁਵਿਧਾ ਲਈ ਇੱਥੇ ਆਵਾਜਾਈ

ਸੇਵਾ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ

ਬ੍ਰਿਟਿਸ਼ ਕੋਲੰਬੀਆ ਦੇ ਪ੍ਰਮੁੱਖ ਸੈਲਾਨੀ ਸਥਾਨ ਹੈਰਿਸਨ ਹਾਟ ਸਪ੍ਰਿੰਗਸ ਨੇੜੇ ਲੱਗਣ ਵਾਲਾ ਇਹ ਟਿਊਲਿਪ ਮੇਲਾ ਅਜੇ ਵੀ ਕਈ ਲੋਕਾਂ ਲਈ ਇੱਕ ਨਵਾਂ ਤਜਰਬਾ ਹੈ, ਜਿੱਥੇ ਖੂਬਸੂਰਤ ਫੁੱਲਾਂ ਦੇ ਨਾਲ-ਨਾਲ ਕੁਦਰਤੀ ਗਰਮ ਪਾਣੀ ਦੇ ਸ੍ਰੋਤ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ

ਫੁੱਲਾਂ ਦੇ ਸ਼ੌਕੀਨ ਲੋਕ ਇਸ ਮੇਲੇ ਸੰਬੰਧੀ ਕਾਫੀ ਉਤਸਾਹਿਤ ਹਨ

ਫੋਟੋ ਕੈਪਸ਼ਨ: ਬ੍ਰਿਟਿਸ਼ ਕੋਲੰਬੀਆ ਦੇ ਬਰਫੀਲੇ ਪਹਾੜਾਂ ਚ ਖਿੜੇ ਰੰਗ ਬਰੰਗੇ ਫੁੱਲਾਂ ਦੇ ਇੱਕ ਖੇਤ ਦਾ ਖੂਬਸੂਰਤ ਦ੍ਰਿਸ਼

Tags:    

Similar News