ਵੈਨਕੂਵਰ, 20 ਮਾਰਚ (ਮਲਕੀਤ ਸਿੰਘ) – ਹਾਲੀਵੁੱਡ ਦੇ ਪ੍ਰਸਿੱਧ ਮਾਰਸ਼ਲ ਆਰਟਿਸਟ ਅਤੇ ਅਦਾਕਾਰ ਚੱਕ ਨੋਰਿਸ ਦਾ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਸ ਦੇ ਪਰਿਵਾਰ ਵੱਲੋਂ ਇੱਕ ਬਿਆਨ ਜਾਰੀ ਕਰਕੇ ਉਕਤ ਜਾਣਕਾਰੀ ਸਾਂਝੀ ਕੀਤੀ ਗਈ
ਚੱਕ ਨੋਰਿਸ ਨੇ ਆਪਣੇ ਲੰਬੇ ਫਿਲਮੀ ਸਫਰ ਦੌਰਾਨ ਕਈ ਮਸ਼ਹੂਰ ਫ਼ਿਲਮਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਕੰਮ ਕੀਤਾ ਅਤੇ ਉਹ ਮਾਰਸ਼ਲ ਆਰਟਸ ਦੀ ਦੁਨੀਆ ਵਿੱਚ ਵੀ ਇੱਕ ਵੱਡਾ ਨਾਮ ਸਨ।
ਉਨ੍ਹਾਂ ਦੀ ਮੌਤ ਨਾਲ ਫ਼ਿਲਮ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਫੋਟੋ ਕੈਪਸ਼ਨ: ਹਾਲੀਵੁੱਡ ਅਦਾਕਾਰ ਅਤੇ ਮਾਰਸ਼ਲ ਆਰਟਿਸਟ ਚੱਕ ਨੋਰਿਸ ਦੀ ਫਾਈਲ ਫੋਟੋ।