ਬਰੈਂਪਟਨ ਦਾ ਹਰਮਹਿੰਦਰ ਸਿੰਘ ਗ੍ਰਿਫ਼ਤਾਰ

ਬਰੈਂਪਟਨ ਸ਼ਹਿਰ ਦੇ ਪਾਰਕਾਂ ਵਿਚ ਸੈਕਸ਼ੁਅਲ ਅਸਾਲਟ ਦੇ ਕਈ ਮਾਮਲਿਆਂ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 78 ਸਾਲ ਦੇ ਹਰਮਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Update: 2025-05-16 12:44 GMT

ਬਰੈਂਪਟਨ : ਬਰੈਂਪਟਨ ਸ਼ਹਿਰ ਦੇ ਪਾਰਕਾਂ ਵਿਚ ਸੈਕਸ਼ੁਅਲ ਅਸਾਲਟ ਦੇ ਕਈ ਮਾਮਲਿਆਂ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 78 ਸਾਲ ਦੇ ਹਰਮਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਈ ਮਹੀਨੇ ਦੇ ਸ਼ੁਰੂ ਵਿਚ ਗਿਫ਼ਨ ਫੈਮਿਲੀ ਪਾਰਕ ਤੋਂ ਘਟਨਾਕ੍ਰਮ ਆਰੰਭ ਹੋਇਆ ਜਿਥੇ 12 ਸਾਲ ਤੋਂ ਘੱਟ ਉਮਰ ਵਾਲੀ ਇਕ ਬੱਚੀ ਨਾਲ ਤਿੰਨ ਵੱਖ ਵੱਖ ਮੌਕਿਆਂ ’ਤੇ ਬੇਹੁਦਾ ਹਰਕਤ ਕੀਤੀ ਗਈ।

ਸੈਕਸ਼ੁਅਲ ਅਸਾਲਟ ਦੇ 3 ਦੋਸ਼ ਲੱਗੇ

ਪੀਲ ਪੁਲਿਸ ਨੇ ਸ਼ੱਕੀ ਦੀ ਭਾਲ ਜਾਰੀ ਰੱਖੀ ਅਤੇ ਆਖਰਕਾਰ ਹਰਮਹਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਸੈਕਸ਼ੁਅਲ ਅਸਾਲਟ ਦੇ ਤਿੰਨ ਅਤੇ ਸੈਕਸ਼ੁਅਲ ਇੰਟਰਫੇਰੈਂਸ ਦੇ ਤਿੰਨ ਦੋਸ਼ ਆਇਦ ਕਰ ਦਿਤੇ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਅੱਗੇ ਆਉਣ ਅਤੇ ਪੁਲਿਸ ਨਾਲ ਸੰਪਰਕ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ।

Tags:    

Similar News