Canada ’ਚ ਮੁੜ ਦੋ ਥਾਵਾਂ ’ਤੇ ਚੱਲੀਆਂ ਗੋਲੀਆਂ

ਨਵੇਂ ਵਰ੍ਹੇ ਵਿਚ ਦਾਖ਼ਲ ਹੋਣ ਮਗਰੋਂ ਵੀ ਕੈਨੇਡਾ ਵਿਚ ਗੋਲੀਬਾਰੀ ਦੀਆਂ ਵਾਰਦਾਤਾਂ ਬਾਦਸਤੂਰ ਜਾਰੀ ਹਨ ਅਤੇ ਬੀ.ਸੀ. ਦੇ ਸਰੀ ਵਿਖੇ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਦੋ ਥਾਵਾਂ ’ਤੇ ਗੋਲੀਆਂ

Update: 2026-01-03 12:05 GMT

ਸਰੀ : ਨਵੇਂ ਵਰ੍ਹੇ ਵਿਚ ਦਾਖ਼ਲ ਹੋਣ ਮਗਰੋਂ ਵੀ ਕੈਨੇਡਾ ਵਿਚ ਗੋਲੀਬਾਰੀ ਦੀਆਂ ਵਾਰਦਾਤਾਂ ਬਾਦਸਤੂਰ ਜਾਰੀ ਹਨ ਅਤੇ ਬੀ.ਸੀ. ਦੇ ਸਰੀ ਵਿਖੇ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਦੋ ਥਾਵਾਂ ’ਤੇ ਗੋਲੀਆਂ ਚੱਲਣ ਦੀ ਰਿਪੋਰਟ ਹੈ ਜਿਸ ਦੌਰਾਨ ਇਕ ਜਣਾ ਜ਼ਖਮੀ ਹੋ ਗਿਆ ਅਤੇ ਪੁਲਿਸ ਵੱਲੋਂ ਇਕ ਸ਼ੱਕੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸਰੀ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਦਾਤ ਨਿਊਟਨ ਇਲਾਕੇ ਵਿਚ 59 ਐਵੇਨਿਊ ਅਤੇ 140 ਬੀ ਸਟ੍ਰੀਟ ਨੇੜੇ ਘਰ ਦੇ ਅੰਦਰ ਵਾਪਰੀ ਅਤੇ ਇਕ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜਾਂਚਕਰਤਾਵਾਂ ਮੁਤਾਬਕ ਇਹ ਵਾਰਦਾਤ ਐਕਸਟੌਰਸ਼ਨ ਨਾਲ ਸਬੰਧਤ ਨਹੀਂ।

ਸਰੀ ਵਿਖੇ ਵਾਰਦਾਤਾਂ ਦੌਰਾਨ ਇਕ ਜ਼ਖਮੀ, 2 ਸ਼ੱਕੀ ਕਾਬੂ

ਇਸੇ ਦੌਰਾਨ ਸਰੀ ਦੇ ਉਤਰੀ ਇਲਾਕੇ ਵਿਚ ਸ਼ੁੱਕਰਵਾਰ ਵੱਡੇ ਤੜਕੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਆਰ.ਸੀ.ਐਮ.ਪੀ. ਦਾ ਸਰੀ ਪ੍ਰੋਵਿਨਸ਼ੀਅਲ ਆਪ੍ਰੇਸ਼ਨਜ਼ ਸਪੋਰਟ ਯੂਨਿਟ ਮਾਮਲੇ ਦੀ ਪੜਤਾਲ ਕਰ ਰਿਹਾ ਹੈ। ਪੁਲਿਸ ਮੁਤਾਬਕ ਵਾਰਦਾਤ 109 ਏ ਐਵੇਨਿਊ ਅਤੇ 158 ਸਟ੍ਰੀਟ ਇਲਾਕੇ ਵਿਚ ਵਾਪਰੀ ਅਤੇ ਵਾਰਦਾਤ ਅੱਖੀਂ ਦੇਣ ਵਾਲੇ ਇਕ ਸ਼ਖਸ ਨੇ ਬੰਦੂਕਧਾਰੀ ਬਾਰੇ ਪੁਲਿਸ ਨੂੰ ਜਾਣਕਾਰੀ ਮੁਹੱਈਆ ਕਰਵਾਈ। ਬਾਅਦ ਵਿਚ ਪੁਲਿਸ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਚੱਲੇ ਹੋਏ ਕਾਰਤੂਸ ਵੀ ਬਰਾਮਦ ਕੀਤੇ। ਗੋਲੀਆਂ ਨਾਲ ਦੋ ਘਰਾਂ ਅਤੇ ਦੋ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਇਥੇ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਰੀ ਪੁਲਿਸ ਦੇ ਗੈਰ ਐਮਰਜੰਸੀ ਨੰਬਰ 604 599 0502 ’ਤੇ ਸੰਪਰਕ ਕੀਤਾ ਜਾਵੇ।

ਪੁਲਿਸ ਨੇ ਐਕਸਟੌਰਸ਼ਨ ਮਾਮਲੇ ਹੋਣ ਤੋਂ ਕੀਤਾ ਇਨਕਾਰ

ਚੇਤੇ ਰਹੇ ਕਿ ਪਿਛਲੇ ਦਿਨੀਂ ਸਰੀ ਦੇ ਇਕੋ ਘਰ ’ਤੇ ਤਿੰਨ ਵਾਰ ਗੋਲੀਆਂ ਚੱਲਣ ਦੀ ਰਿਪੋਰਟ ਸਾਹਮਣੇ ਆਈ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਵਾਰਦਾਤਾਂ ਐਕਸਟੌਰਸ਼ਨ ਅਤੇ ਬੀ.ਸੀ. ਦੀ ਗੈਂਗਵਾਰ ਨਾਲ ਸਬੰਧਤ ਨਹੀਂ ਪਰ ਘਰ ਦੇ ਕਿਸੇ ਵਸਨੀਕ ਨਾਲ ਦੁਸ਼ਮਣੀ ਦਾ ਨਤੀਜਾ ਹੋ ਸਕਦੀਆਂ ਹਨ। ਗੋਲੀਬਾਰੀ ਦੀ ਹਰ ਵਾਰਦਾਤ ਮਗਰੋਂ ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਪਤਾ ਲੱਗਾ ਕਿ ਸ਼ੱਕੀਆਂ ਨੇ ਗੱਡੀ ਵਿਚ ਬੈਠੇ ਬੈਠੇ ਫ਼ਾਇਰਿੰਗ ਕੀਤੀ ਪਰ ਖੁਸ਼ਕਿਸਮਤੀ ਨਾਲ ਘਰ ਦਾ ਕੋਈ ਪਰਵਾਰਕ ਮੈਂਬਰ ਜਾਂ ਆਂਢ ਗੁਆਂਢ ਦਾ ਕੋਈ ਸ਼ਖਸ ਜ਼ਖਮੀ ਨਹੀਂ ਹੋਇਆ।

Tags:    

Similar News