‘ਬਰੈਂਪਟਨ ਵਿਖੇ ਮਕਾਨ ਕਿਰਾਏ ਲਈ ਇੱਜ਼ਤ ਨਾਲ ਸਮਝੌਤਾ ਕਰ ਰਹੀਆਂ ਕੁੜੀਆਂ’

ਬਰੈਂਪਟਨ ਵਿਖੇ ਇੰਟਰਨੈਸ਼ਨਲ ਸਟੂਡੈਂਟਸ ਦਾ ਵੱਡੇ ਪੱਧਰ ’ਤੇ ਸ਼ੋਸ਼ਣ ਕਿਸੇ ਤੋਂ ਲੁਕਿਆ ਨਹੀਂ ਪਰ ਸਿਟੀ ਕੌਂਸਲਰ ਰੋਇਨਾ ਸੈਂਟੌਸ ਨੇ ਹੈਰਾਨਕੁੰਨ ਦਾਅਵਾ ਕੀਤਾ ਹੈ ਕਿ ਕੁੜੀਆਂ ਮਕਾਨ ਕਿਰਾਏ ਵਾਸਤੇ ਇੱਜ਼ਤ ਨਾਲ ਸਮਝੌਤਾ ਕਰ ਰਹੀਆਂ ਹਨ

Update: 2024-09-13 12:11 GMT

ਬਰੈਂਪਟਨ: ਬਰੈਂਪਟਨ ਵਿਖੇ ਇੰਟਰਨੈਸ਼ਨਲ ਸਟੂਡੈਂਟਸ ਦਾ ਵੱਡੇ ਪੱਧਰ ’ਤੇ ਸ਼ੋਸ਼ਣ ਕਿਸੇ ਤੋਂ ਲੁਕਿਆ ਨਹੀਂ ਪਰ ਸਿਟੀ ਕੌਂਸਲਰ ਰੋਇਨਾ ਸੈਂਟੌਸ ਨੇ ਹੈਰਾਨਕੁੰਨ ਦਾਅਵਾ ਕੀਤਾ ਹੈ ਕਿ ਕੁੜੀਆਂ ਮਕਾਨ ਕਿਰਾਏ ਵਾਸਤੇ ਇੱਜ਼ਤ ਨਾਲ ਸਮਝੌਤਾ ਕਰ ਰਹੀਆਂ ਹਨ ਅਤੇ ਕੁਝ ਲੈਂਡ ਲੌਰਡਜ਼ ਵੱਲੋਂ ਮੁਫ਼ਤ ਰਿਹਾਇਸ਼ ਬਾਰੇ ਦਿਤੇ ਜਾ ਰਹੇ ਇਸ਼ਤਿਹਾਰ ਇਸ ਦਾ ਕਾਰਨ ਬਣ ਰਹੇ ਹਨ। ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਿਰਫ਼ ਮੁਫ਼ਤ ਰਿਹਾਇਸ਼ ਦਾ ਲਾਲਚ ਨਹੀਂ ਦਿਤਾ ਜਾਂਦਾ ਸਗੋਂ ਮੁਫ਼ਤ ਖਾਣੇ ਅਤੇ ਸ਼ੌਪਿੰਗ ਦੇ ਲਾਰੇ ਵੀ ਲਾਏ ਜਾਂਦੇ ਹਨ। ਰੋਇਨਾ ਸੈਂਟੌਸ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਮਗਰੋਂ ਹਾਲਾਤ ਜ਼ਿਆਦਾ ਵਿਗੜੇ ਅਤੇ ਮਜਬੂਰੀ ਵਸ ਕੁਝ ਕੁੜੀਆਂ ਖੁਦਕੁਸ਼ੀ ਕਰ ਰਹੀਆਂ ਹਨ ਅਤੇ ਤਾਬੂਤਾਂ ਵਿਚ ਉਨ੍ਹਾਂ ਦੀ ਲਾਸ਼ ਜੱਦੀ ਮੁਲਕ ਭੇਜੀ ਜਾ ਰਹੀ ਹੈ।

ਸਿਟੀ ਕੌਂਸਲਰ ਰੋਇਨਾ ਸੈਂਟੋਸ ਨੇ ਚਲਦੀ ਮੀਟਿੰਗ ਵਿਚ ਕੀਤਾ ਵੱਡਾ ਖੁਲਾਸਾ

ਉਨ੍ਹਾਂ ਅੱਗੇ ਕਿਹਾ ਕਿ ਬਰੈਂਪਟਨ ਵਿਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੱਸਣੀ ਮੁਸ਼ਕਲ ਹੈ ਪਰ ਗੈਰਕਾਨੂੰਨੀ ਬੇਸਮੈਂਟਾਂ ਅਕਸਰ ਹੀ ਵਿਦਿਆਰਥੀਆਂ ਨੂੰ ਕਿਰਾਏ ’ਤੇ ਦਿਤੀਆਂ ਜਾਂਦੀਆਂ ਹਨ। ਸੈਂਟੌਸ ਦਾ ਕਹਿਣਾ ਸੀ ਕਿ ਬਰੈਂਪਟਨ ਸ਼ਹਿਰ ਵਿਚ ਵਿਦਿਆਰਥੀਆਂ ਦੀ ਰਿਹਾਇਸ਼ ਸਹੀ ਤਰੀਕੇ ਨਾਲ ਹੋ ਰਹੀ ਅਤੇ ਉਹ ਬਦਤਰ ਹਾਲਾਤ ਵਿਚ ਦਿਨ ਕੱਟ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਫੇਸਬੁਕ, ਮਾਰਕਿਟ ਪਲੇਸ ਅਤੇ ਕੀਜੀਜੀ ਵਰਗੇ ਪਲੈਟਫਾਰਮਜ਼ ’ਤੇ ਅਕਸਰ ਅਜਿਹੇ ਇਸ਼ਤਿਹਾਰ ਦੇਖਣ ਨੂੰ ਮਿਲ ਜਾਂਦੇ ਹਨ ਜਿਥੇ ਕਿਰਾਏਦਾਰਾਂ ਨੂੰ ਲਾਭ ਮੁਹੱਈਆ ਕਰਵਾਉਣ ਦੀ ਪੇਸ਼ਕ ਕੀਤੀ ਜਾਂਦੀ ਹੈ ਜਾਂ ਫਾਇਦਿਆਂ ਵਾਲੇ ਦੋਸਤ ਦਾ ਨਾਂ ਦਿਤਾ ਜਾਂਦਾ ਹੈ। ਇਸ ਰੁਝਾਨ ਤੋਂ ਚਿੰਤਤ ਬਰੈਂਪਟਨ ਵਾਸੀਆਂ ਵੱਲੋਂ ਸਾਰੇ ਇਸ਼ਤਿਹਾਰ ਆਪੋ ਆਪਣੇ ਕੌਂਸਲਰਾਂ ਨਾਲ ਸਾਂਝੇ ਕੀਤੇ ਜਾ ਚੁੱਕੇ ਹਨ। ਰੋਇਨਾ ਸੈਂਟੋਸ ਨੇ ਦੱਸਿਆ ਕਿ ਕੈਨੇਡਾ ਦੇ ਸਭਿਆਚਾਰ ਤੋਂ ਅਣਜਾਣ ਕੁੜੀਆਂ ਨੂੰ ਫਾਇਦਿਆਂ ਵਾਲੇ ਦੋਸਤ ਦਾ ਅਸਲ ਮਤਲਬ ਹੀ ਸਮਝ ਨਹੀਂ ਆਉਂਦਾ ਅਤੇ ਉਹ ਗੰਦੀ ਦਲਦਲ ਵਿਚ ਫਸ ਜਾਂਦੀਆਂ ਹਨ। ਬੇਸਮੈਂਟਾਂ ਦੀ ਸਮੱਸਿਆ ਕਰ ਕੇ ਹੀ ਬਰੈਂਪਟਨ ਵਿਖੇ ਰੈਜ਼ੀਡੈਂਸ਼ੀਅਲ ਰੈਂਟਲ ਪ੍ਰੋਗਰਾਮ ਲਿਆਂਦਾ ਗਿਆ ਪਰ ਲੈਂਡਲੌਰਡ ਟੈਨੈਂਟ ਬੋਰਡ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿਚ ਹੈ। ਉਨ੍ਹਾਂ ਮਿਸਾਲ ਪੇਸ਼ ਕੀਤੀ ਜੇ ਕੋਈ ਲੈਂਡਲੌਰਡ ਸ਼ਿਕਾਇਤ ਕਰਦਾ ਹੈ ਤਾਂ ਮਿਊਂਸਪੈਲਿਟੀ ਦੇ ਹੱਥ ਬੰਨ੍ਹੇ ਹੁੰਦੇ ਹਨ ਕਿਉਂਕਿ ਕਾਰਵਾਈ ਕਰਨ ਦਾ ਹੱਕ ਸਿਰਫ ਬੋਰਡ ਕੋਲ ਹੈ।

Tags:    

Similar News