ਕੈਨੇਡਾ ’ਚ 2 ਭਾਰਤੀਆਂ ਵਿਰੁੱਧ ਲੱਗੇ ਧੋਖਾਧੜੀ ਦੇ ਦੋਸ਼

ਬਰੈਂਪਟਨ ਦੇ ਰਾਜੀ ਸ਼ਰਮਾ ਅਤੇ ਮੀਰਾਜ ਟੰਡਨ ਨੂੰ ਕਾਰਜੈਕਿੰਗ ਦੀ ਝੂਠੀ ਸ਼ਿਕਾਇਤ ਦਰਜ ਕਰਵਾਉਣੀ ਮਹਿੰਗੀ ਪੈ ਗਈ ਅਤੇ ਪੁਲਿਸ ਵੱਲੋਂ ਦੋਹਾਂ ਨੂੰ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ

Update: 2025-10-30 12:38 GMT

ਬਰੈਂਪਟਨ : ਬਰੈਂਪਟਨ ਦੇ ਰਾਜੀ ਸ਼ਰਮਾ ਅਤੇ ਮੀਰਾਜ ਟੰਡਨ ਨੂੰ ਕਾਰਜੈਕਿੰਗ ਦੀ ਝੂਠੀ ਸ਼ਿਕਾਇਤ ਦਰਜ ਕਰਵਾਉਣੀ ਮਹਿੰਗੀ ਪੈ ਗਈ ਅਤੇ ਪੁਲਿਸ ਵੱਲੋਂ ਦੋਹਾਂ ਨੂੰ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ 18 ਸਤੰਬਰ ਨੂੰ ਕੈਲੇਡਨ ਦੇ ਓਲਡ ਸਕੂਲ ਰੋਡ ਅਤੇ ਮਿਸੀਸਾਗਾ ਰੋਡ ਨੇੜੇ ਕਾਰਜੈਕਿੰਗ ਦੀ ਵਾਰਦਾਤ ਬਾਰੇ ਇਤਲਾਹ ਮਿਲੀ। ਸ਼ਿਕਾਇਤਕਰਤਾ ਨੇ ਪੁਲਿਸ ਅਫ਼ਸਰਾਂ ਨੂੰ ਦੱਸਿਆ ਕਿ ਦੋ ਸ਼ੱਕੀਆਂ ਨੇ ਆਪਣੀ ਗੱਡੀ ਨਾਲ ਉਸ ਦੀ ਗੱਡੀ ਨੂੰ ਟੱਕਰ ਮਾਰੀ ਅਤੇ ਪਸਤੌਲ ਦੀ ਨੋਕ ’ਤੇ ਗੱਡੀ ਖੋਹ ਕੇ ਫਰਾਰ ਹੋ ਗਏ।

ਕਾਰਜੈਕਿੰਗ ਦੀ ਸ਼ਿਕਾਇਤ ਫਰਜ਼ੀ ਸਾਬਤ ਹੋਈ

ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਮਾਮਲੇ ਦੀ ਪੜਤਾਲ ਆਰੰਭ ਦਿਤੀ ਪਰ ਡੂੰਘਾਈ ਵਿਚ ਜਾਣ ’ਤੇ ਕਾਰਜੈਕਿੰਗ ਦੀ ਸ਼ਿਕਾਇਤ ਫਰਜ਼ੀ ਸਾਬਤ ਹੋਈ। ਪੁਲਿਸ ਨੇ 38 ਸਾਲ ਦੇ ਰਾਜੀ ਸ਼ਰਮਾ ਅਤੇ 40 ਸਾਲ ਦੇ ਮੀਰਾਜ ਟੰਡਨ ਵਿਰੁੱਧ ਝੂਠੀ ਜਾਣਕਾਰੀ ਫੈਲਾਉਣ ਅਤੇ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਦੇ ਦੋਸ਼ ਆਇਦ ਕੀਤੇ ਗਏ ਹਨ। ਸ਼ੱਕੀਆਂ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ੀ ਜਲਦ ਹੋਵੇਗੀ ਜਿਥੇ ਦੋਸ਼ਾਂ ਦਾ ਜਵਾਬ ਦੇਣਾ ਹੋਵੇਗਾ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਤੁਹਾਡੇ ਆਲੇ ਦੁਆਲੇ ਕੋਈ ਸ਼ੱਕੀ ਸਰਗਰਮੀ ਮਹਿਸੂਸ ਹੁੰਦੀ ਹੈ ਤਾਂ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨਾਲ 1888 310 112 ’ਤੇ ਸੰਪਰਕ ਕੀਤਾ ਜਾਵੇ। 

Tags:    

Similar News