ਕੈਨੇਡਾ ਵਿਚ ਪਹਿਲੀਆਂ ਸਿੱਖ ਖੇਡਾਂ ਹੋਈਆਂ ਆਰੰਭ

ਕੈਨੇਡਾ ਦੇ ਐਲਬਰਟਾ ਸੂਬੇ ਵਿਚ ਪਹਿਲੀਆਂ ਸਿੱਖ ਖੇਡਾਂ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈਆਂ ਜੋ 20 ਅਪ੍ਰੈਲ ਤੱਕ ਜਾਰੀ ਰਹਿਣਗੀਆਂ।

Update: 2025-04-19 10:07 GMT

ਕੈਲਗਰੀ : ਕੈਨੇਡਾ ਦੇ ਐਲਬਰਟਾ ਸੂਬੇ ਵਿਚ ਪਹਿਲੀਆਂ ਸਿੱਖ ਖੇਡਾਂ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈਆਂ ਜੋ 20 ਅਪ੍ਰੈਲ ਤੱਕ ਜਾਰੀ ਰਹਿਣਗੀਆਂ। ਗੁਰਦਵਾਰਾ ਦਸਮੇਸ਼ ਕਲਚਰ ਸੈਂਟਰ ਦੇ ਚੇਅਰਮੇਨ ਗੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਖੇ ਹਰ ਸਾਲ ਸਿੱਖ ਖੇਡਾਂ ਕਰਵਾਈਆਂ ਜਾਂਦੀਆਂ ਹਨ ਅਤੇ ਇਸੇ ਰੁਝਾਨ ਨੂੰ ਅੱਗੇ ਵਧਾਉਂਦਿਆਂ ਕੈਲਗਰੀ ਵਿਖੇ ਸਿੱਖ ਖੇਡਾਂ ਦਾ ਉਪਰਾਲਾ ਕੀਤਾ ਗਿਆ ਹੈ। ਪਹਿਲੀਆਂ ਸਿੱਖ ਖੇਡਾਂ ਦੌਰਾਨ 800 ਤੋਂ ਵੱਧ ਖਿਡਾਰੀਆਂ ਦੇ ਸ਼ਮੂਲੀਅਤ ਕਰਨ ਦੀ ਉਮੀਦ ਹੈ।

ਕੈਲਗਰੀ ਵਿਖੇ 800 ਤੋਂ ਵੱਧ ਖਿਡਾਰੀ ਹੋਣਗੇ ਸ਼ਾਮਲ

ਦੂਜੇ ਪਾਸੇ ਆਸਟ੍ਰੇਲੀਆ ਦੇ ਸਿਡਨੀ ਵਿਖੇ 37ਵੀਆਂ ਸਿੱਖ ਖੇਡਾਂ ਆਰੰਭ ਹੋ ਗਈਆਂ ਅਤੇ ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਖਾਸ ਤੌਰ ’ਤੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪੰਜਾਬੀ ਸਭਿਆਚਾਰ ਅਤੇ ਵਿਰਸੇ ਦੀ ਤਰਜਮਾਨੀ ਕਰਦੀਆਂ ਖੇਡਾਂ ਵਿਚ ਸ਼ਾਮਲ ਹੁੰਦਿਆਂ ਮਾਣ ਮਹਿਸੂਸ ਹੋਅ ਰਿਹਾ ਹੈ। ਜਲੰਧਰ ਦੇ ਵਸਨੀਕ ਮਾਸਟਰ ਬਹਾਦਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨਵਦੀਪ ਕੌਰ ਨੇ ਸਿੱਖ ਖੇਡਾਂ ਵਿਚ ਚਾਂਦੀ ਦਾ ਤਮਗਾ ਜਿੱਤਿਆ। ਨਵਦੀਪ ਕੌਰ ਸਿਡਨੀ ਵਿਖੇ ਮਨੁੱਖੀ ਸਰੋਤ ਵਿਭਾਗ ਵਿਚ ਸਭਿਆਚਾਰ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ ਅਤੇ ਦੋ ਬੱਚਿਆਂ ਦੀ ਮਾਂ ਹੈ ਜਿਸ 100 ਮੀਟਰ ਦੌੜ ਵਿਚ ਹਿੱਸਾ ਲੈਂਦਿਆਂ ਸਿਲਵਰ ਮੈਡਲ ਜਿੱਤਿਆ।

Tags:    

Similar News