ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜੇ ਪਿਤਾ ਦਾ ਦਿਹਾਂਤ

ਕੈਨੇਡਾ ਵਸਦੇ ਆਪਣੇ ਬੱਚਿਆਂ ਨੂੰ ਮਿਲਣ ਵਿਜ਼ਟਰ ਵੀਜ਼ਾ ’ਤੇ ਆਏ ਮਾਪਿਆਂ ਨਾਲ ਅਣਹੋਣੀ ਦੀ ਇਕ ਹੋਰ ਘਟਨਾ ਬੀ.ਸੀ. ਦੇ ਸਰੀ ਤੋਂ ਸਾਹਮਣੇ ਆਈ ਹੈ ਜਿਥੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਬਲੌਰ ਸਿੰਘ ਅਚਨਚੇਤ ਦਮ ਤੋੜ ਗਏ

Update: 2025-10-14 12:31 GMT

ਮੌਂਟਰੀਅਲ : ਕੈਨੇਡਾ ਵਸਦੇ ਆਪਣੇ ਬੱਚਿਆਂ ਨੂੰ ਮਿਲਣ ਵਿਜ਼ਟਰ ਵੀਜ਼ਾ ’ਤੇ ਆਏ ਮਾਪਿਆਂ ਨਾਲ ਅਣਹੋਣੀ ਦੀ ਇਕ ਹੋਰ ਘਟਨਾ ਬੀ.ਸੀ. ਦੇ ਸਰੀ ਤੋਂ ਸਾਹਮਣੇ ਆਈ ਹੈ ਜਿਥੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਬਲੌਰ ਸਿੰਘ ਅਚਨਚੇਤ ਦਮ ਤੋੜ ਗਏ। ਸਰੀ ਵਿਖੇ ਰਹਿੰਦੇ ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਲੌਰ ਸਿੰਘ 12 ਅਕਤੂਬਰ ਨੂੰ ਅਚਨਚੇਤ ਸਦੀਵੀ ਵਿਛੋੜਾ ਦੇ ਗਏ। ਉਹ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਆਏ ਸਨ।

ਮੋਗਾ ਜ਼ਿਲ੍ਹੇ ਨਾਲ ਸਬੰਧਤ ਸਨ ਬਲੌਰ ਸਿੰਘ

ਦੂਜੇ ਪਾਸੇ ਕੈਨੇਡਾ ਦੇ ਮੌਂਟਰੀਅਲ ਹਵਾਈ ਅੱਡੇ ’ਤੇ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰਨ ਵਾਲੀ ਬੀਬੀ ਕਰਮਜੀਤ ਕੌਰ ਦਾ ਅੰਤਮ ਸਸਕਾਰ ਅੱਜ ਮੌਂਟਰੀਅਲ ਵਿਖੇ ਹੀ ਕੀਤਾ ਜਾਵੇਗਾ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੂਰਘੂਰੀ ਨਾਲ ਸਬੰਧਤ 47 ਸਾਲਾ ਕਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਲਖਵਿੰਦਰ ਸਿੰਘ ਸਿੱਧੀ ਫਲਾਈਟ ਰਾਹੀਂ ਦਿੱਲੀ ਤੋਂ ਮੌਂਟਰੀਅਲ ਪੁੱਜੇ ਸਨ ਅਤੇ ਇਥੋਂ ਉਨ੍ਹਾਂ ਨੇ ਵਿੰਨੀਪੈਗ ਰਹਿੰਦੇ ਆਪਣੇ ਬੇਟਿਆਂ ਜਸ਼ਨਪ੍ਰੀਤ ਸਿੰਘ ਅਤੇ ਬਬਲਪ੍ਰੀਤ ਸਿੰਘ ਕੋਲ ਜਾਣਾ ਸੀ।

ਬੀਬੀ ਕਰਮਜੀਤ ਕੌਰ ਦਾ ਅੰਤਮ ਸਸਕਾਰ ਮੌਂਟਰੀਅਲ ਵਿਖੇ ਅੱਜ

ਕਰਮਜੀਤ ਕੌਰ ਦੇ ਵੱਡੇ ਬੇਟੇ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਫਲਾਈਟ ਲੈਂਡ ਕਰਨ ਤੋਂ ਕੁਝ ਦੇਰ ਬਾਅਦ ਉਨ੍ਹਾਂ ਦੇ ਮਾਤਾ ਜੀ ਨੂੰ ਘਬਰਾਹਟ ਹੋਣ ਲੱਗੀ ਅਤੇ ਤਬੀਅਤ ਜ਼ਿਆਦਾ ਵਿਗੜਦੀ ਵੇਖ ਡਾਕਟਰੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ ਪਰ ਇਸੇ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਬੀਬੀ ਕਰਮਜੀਤ ਕੌਰ ਪਹਿਲਾਂ ਵੀ ਦੋ ਵਾਰ ਕੈਨੇਡਾ ਦਾ ਗੇੜਾ ਲਾ ਚੁੱਕੇ ਸਨ ਅਤੇ ਬੀਤੀ ਦਿਨੀਂ ਤੀਜੀ ਵਾਰ ਕੈਨੇਡਾ ਦੀ ਧਰਤੀ ’ਤੇ ਕਦਮ ਰੱਖਿਆ।

Tags:    

Similar News