5 ਦਹਾਕੇ ਪਹਿਲਾਂ ਕੈਨੇਡਾ ਪੁੱਜੇ ਪੰਜਾਬੀਆਂ ਨੇ ਸਾਂਝੇ ਕੀਤੇ ਤਜਰਬੇ

ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਪਹਾੜਾਂ ਵਿਚ ਵਸੇ ਵਿਲੀਅਮਜ਼ ਲੇਕ ਸ਼ਹਿਰ ਨਾਲ ਸਬੰਧਤ ਪੰਜਾਬੀ ਬਜ਼ੁਰਗਾਂ ਨੇ ਆਪਣੇ ਪਰਵਾਰਾਂ ਨਾਲ ਸਰੀ ਦੇ ਬਿਅਰ ਕ੍ਰੀਕ ਪਾਰਕ ਵਿਚ ਸਾਲਾਨਾ ਪਿਕਨਿਕ ਮਨਾਈ ਅਤੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ।;

Update: 2024-07-15 08:12 GMT

ਵੈਨਕੂਵਰ, (ਮਲਕੀਤ ਸਿੰਘ) : ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਪਹਾੜਾਂ ਵਿਚ ਵਸੇ ਵਿਲੀਅਮਜ਼ ਲੇਕ ਸ਼ਹਿਰ ਨਾਲ ਸਬੰਧਤ ਪੰਜਾਬੀ ਬਜ਼ੁਰਗਾਂ ਨੇ ਆਪਣੇ ਪਰਵਾਰਾਂ ਨਾਲ ਸਰੀ ਦੇ ਬਿਅਰ ਕ੍ਰੀਕ ਪਾਰਕ ਵਿਚ ਸਾਲਾਨਾ ਪਿਕਨਿਕ ਮਨਾਈ ਅਤੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ। ਤਕਰੀਬਨ ਪੰਜ ਦਹਾਕੇ ਪਹਿਲਾਂ ਪੰਜਾਬ ਤੋਂ ਕੈਨੇਡਾ ਪੁੱਜੇ ਇਨ੍ਹਾਂ ਬਜ਼ੁਰਗਾਂ ਨੇ ਵਿਲੀਅਮਜ਼ ਲੇਕ ਦੀਆਂ ਲੱਕੜ ਮਿਲਾਂ ਵਿਚ ਸਖ਼ਤ ਮਿਹਨਤ ਕੀਤੀ ਅਤੇ ਅਮੀਰ ਪੰਜਾਬੀ ਵਿਰਸੇ ਦੀ ਬੂਟਾ ਇਥੇ ਲਾਇਆ ਜੋ ਹੁਣ ਸੰਘਣਾ ਰੁੱਖ ਬਣ ਚੁੱਕਾ ਹੈ।

ਸਰੀ ਵਿਖੇ ਪਿਕਨਿਕ ਦੌਰਾਨ ਮਾਹੌਲ ਬਣਿਆ ਖੁਸ਼ਨੁਮਾ

ਵਿਲੀਅਮਜ਼ ਲੇਕ ਦੇ ਬਰਫੀਲੇ ਮੌਸਮ ਵਿਚ ਕਈ ਦਹਾਕੇ ਮਿਹਨਤ ਕਰਨ ਮਗਰੋਂ ਜ਼ਿਆਦਾਤਰ ਪਰਵਾਰ ਆਪਣੇ ਬੱਚਿਆਂ ਦੀ ਉਚੇਰੀ ਸਿੱਖਿਆ ਅਤੇ ਕੁਝ ਘਰੇਲੂ ਕਾਰਨਾਂ ਕਰ ਕੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਵਿਚ ਆ ਵਸੇ। ਪਰ ਸਰੀ ਵਿਚ ਰਹਿੰਦਿਆਂ ਵੀ ਉਨ੍ਹਾਂ ਨੇ ਵਿਲੀਅਮਜ਼ ਲੇਕ ਨਾਲ ਆਪਣੀ ਸਾਂਝ ਬਰਕਰਾਰ ਰੱਖਣ ਦੇ ਮਕਸਦ ਵਜੋਂ ਹਰ ਸਾਲ ਪਿਕਨਿਕ ਮਨਾਉਣ ਦਾ ਫੈਸਲਾ ਕੀਤਾ ਜੋ ਪਿਛਲੇ ਕਈ ਵਰਿ੍ਹਆਂ ਤੋਂ ਨਿਰੰਤਰ ਜਾਰੀ ਹੈ। ਰਜਿੰਦਰ ਸਿੰਘ ਪਰਮਾਰ ਅਤੇ ਦਰਸ਼ਨ ਸਿੰਘ ਢੇਰੜੀ ਨੇ ਦੱਸਿਆ ਕਿ ਵਿਲੀਅਮਜ਼ ਲੇਕ ਨਾਲ ਸਬੰਧਤ ਤਕਰੀਬਨ 140 ਪਰਵਾਰ ਅੱਜ ਵੀ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਪਿਕਨਿਕ ਵਿਚ ਸ਼ਾਮਲ ਹੁੰਦੇ ਹਨ।

ਪੰਜਾਬੀ ਵਿਰਸੇ ਦਾ ਲਾਇਆ ਬੂਟਾ ਬਣ ਗਿਆ ਸੰਘਣਾ ਰੁੱਖ

ਪਿਕਨਿਕ ਦੌਰਾਨ ਮੌਜੂਦ ਪ੍ਰਮੁੱਖ ਪੰਜਾਬੀਆਂ ਵਿਚ ਅਮਰਜੀਤ ਸੰਘੇੜਾ, ਸਰੂਪ ਸਿੰਘ ਧਾਮੀ, ਗੁਰਬਚਨ ਸਿੰਘ ਧਾਲੀਵਾਲ, ਮੋਹਨ ਸਿੰਘ ਸੰਧੂ, ਸੁਰਜੀਤ ਕੌਰ ਧਾਲੀਵਾਲ, ਜਸਪਾਲ ਕੌਰ ਗਰੇਵਾਲ, ਤੇਜ ਕੌਰ ਵਿਰਕ, ਜਸਵੀਰ ਢੇਰੜੀ, ਰਣਜੀਤ ਕੌਰ ਧਾਲੀਵਾਲ ਅਤੇ ਮਿਸਿਜ਼ ਧਾਮੀ ਸ਼ਾਮਲ ਸਨ। ਪਿਕਨਿਕ ਮਨਾਉਂਦਿਆਂ ਪੰਜਾਬੀ ਬਜ਼ੁਰਗਾਂ ਵੱਲੋਂ ਕੇਕ ਕੱਟਣ ਦੀ ਰਸਮੀ ਵੀ ਨਿਭਾਈ ਗਈ ਅਤੇ ਸਾਂਝੇ ਤੌਰ ’ਤੇ ਤਿਆਰ ਕੀਤੇ ਸੁਆਦਲੇ ਭੋਜਨ ਦਾ ਸਭਨਾਂ ਨੇ ਆਨੰਦ ਮਾਣਿਆ।

Tags:    

Similar News