ਉਨਟਾਰੀਓ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੰਤਰੀ ਮੰਡਲ ਬਣਾਉਣਗੇ ਡਗ ਫੋਰਡ
ਪ੍ਰੀਮੀਅਰ ਡਗ ਫ਼ੋਰਡ ਵੱਲੋਂ ਉਨਟਾਰੀਓ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੰਤਰੀ ਮੰਡਲ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ;
ਟੋਰਾਂਟੋ : ਪ੍ਰੀਮੀਅਰ ਡਗ ਫ਼ੋਰਡ ਵੱਲੋਂ ਉਨਟਾਰੀਓ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੰਤਰੀ ਮੰਡਲ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਵਿਧਾਇਕਾਂ ਦੀਆਂ ਤਨਖਾਹਾਂ ਵਿਚ ਵਾਧੇ ’ਤੇ ਲੱਗੀ ਰੋਕ ਵੀ ਹਟਾਏ ਜਾਣ ਦੇ ਚਰਚੇ ਹੋ ਰਹੇ ਹਨ। ਉਨਟਾਰੀਓ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਗ ਫੋਰਡ ਨੇ ਕਿਹਾ ਕਿ ਵੱਧ ਤੋਂ ਵੱਧ ਵਿਧਾਇਕਾਂ ਨੂੰ ਨਵੀਂ ਕੈਬਨਿਟ ਵਿਚ ਸ਼ਾਮਲ ਕਰਨ ਦੇ ਯਤਨ ਕੀਤੇ ਜਾਣਗੇ ਅਤੇ ਇਸ ਵਾਰ ਤਿੰਨ ਪੰਜਾਬੀਆਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ।
ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ’ਤੇ ਲੱਗੀ ਰੋਕ ਵੀ ਹਟਾਈ ਜਾਵੇਗੀ
ਪ੍ਰਭਮੀਤ ਸਰਕਾਰ ਪਿਛਲੀ ਸਰਕਾਰ ਦੌਰਾਨ ਟ੍ਰਾਂਸਪੋਰਟੇਸ਼ਨ ਮੰਤਰੀ ਰਹੇ ਜਦਕਿ ਲਗਾਤਾਰ ਤੀਜੀ ਵਾਰ ਜਿੱਤ ਦਾ ਝੰਡਾ ਝੁਲਾਉਣ ਵਾਲਿਆਂ ਵਿਚ ਅਮਰਜੋਤ ਸੰਧੂ, ਨੀਨਾ ਤਾਂਗੜੀ ਅਤੇ ਹਰਦੀਪ ਸਿੰਘ ਗਰੇਵਾਲ ਸ਼ਾਮਲ ਹੋ ਚੁੱਕੇ ਹਨ। ਇਥੇ ਦਸਣਾ ਬਣਦਾ ਹੈ ਕਿ ਭਾਵੇਂ ਉਨਟਾਰੀਓ ਵਿਚ ਵਿਧਾਇਕਾਂ ਦੀਆਂ ਤਨਖਾਹਾਂ ਵਿਚ ਵਾਧੇ ’ਤੇ ਪਾਬੰਦੀ 2007 ਤੋਂ ਲਾਗੂ ਹੈ ਪਰ 2022 ਵਿਚ ਡਗ ਫੋਰਡ ਸਰਕਾਰ ਵੱਲੋਂ ਬਜਟ ਸੰਤੁਲਤ ਕਰਨ ਦੇ ਮਕਸਦ ਤਹਿਤ ਤਨਖਾਹਾਂ ਵਿਚ ਵਾਧੇ ’ਤੇ 16 ਸਾਲ ਵਾਸਤੇ ਰੋਕ ਲਾ ਦਿਤੀ ਗਈ। ਇਸ ਦੇ ਬਾਵਜੂਦ ਪਿਛਲੇ ਸਾਲ ਪੀ.ਸੀ. ਪਾਰਟੀ ਦੇ ਤਿੰਨ ਵਿਧਾਇਕਾਂ ਨੂੰ ਤਰੱਕੀ ਦਿੰਦਿਆਂ ਉਨ੍ਹਾਂ ਦੀਆਂ ਤਨਖਾਹਾਂ ਵਿਚ 16 ਹਜ਼ਾਰ ਡਾਲਰ ਸਾਲਾਨਾ ਦਾ ਵਾਧਾ ਕਰ ਦਿਤਾ ਗਿਆ।
3 ਪੰਜਾਬੀਆਂ ਨੂੰ ਬਣਾਇਆ ਜਾ ਸਕਦੈ ਮੰਤਰੀ
ਉਸ ਵੇਲੇ ਪ੍ਰੀਮੀਅਰ ਨੇ ਦਲੀਲ ਦਿਤੀ ਸੀ ਕਿ ਇਕ ਲੱਖ 16 ਹਜ਼ਾਰ ਡਾਲਰ ਸਾਲਾਨਾ ਤਨਖਾਹ ਨਾਲ ਗੁਜ਼ਾਰਾ ਕਰਨਾ ਕਾਫ਼ੀ ਮੁਸ਼ਕਲ ਹੈ। ਦੂਜੇ ਪਾਸੇ ਮੰਤਰੀਆਂ ਦੀ ਗਿਣਤੀ ਦਾ ਜ਼ਿਕਰ ਕੀਤਾ ਜਾਵੇ ਤਾਂ ਅਗਸਤ 2024 ਵਿਚ ਇਨ੍ਹਾਂ ਦੀ ਗਿਣਤੀ 37 ਹੋ ਗਈ ਅਤੇ ਇਹ ਅੰਕੜਾ 2018 ਦੇ 20 ਮੰਤਰੀਆਂ ਤੋਂ ਕਿਤੇ ਜ਼ਿਆਦਾ ਬਣਦਾ ਹੈ ਪਰ ਇਸ ਵਾਰ ਡਗ ਫੋਰਡ ਸਰਕਾਰ ਵਿਚ ਮੰਤਰੀਆਂ ਦੀ ਗਿਣਤੀ 40 ਤੋਂ ਉਤੇ ਜਾਣ ਦੇ ਕਿਆਸੇ ਲਾਏ ਜਾ ਰਹੇ ਹਨ।