ਡਗ ਫ਼ੋਰਡ ਨੇ ਸ਼ਰਾਬ ਡੋਲ੍ਹ ਕੇ ਜ਼ਾਹਰ ਕੀਤਾ ਗੁੱਸਾ
ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਐਨੇ ਗੁੱਸੇ ਵਿਚ ਆ ਗਏ ਕਿ ਪੱਤਰਕਾਰਾਂ ਸਾਹਮਣੇ ਸ਼ਰਾਬ ਦੀ ਭਰੀ ਹੋਈ ਬੋਤਲ ਡੋਲ੍ਹਣੀ ਸ਼ੁਰੂ ਕਰ ਦਿਤੀ
ਕਿਚਨਰ : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਐਨੇ ਗੁੱਸੇ ਵਿਚ ਆ ਗਏ ਕਿ ਪੱਤਰਕਾਰਾਂ ਸਾਹਮਣੇ ਸ਼ਰਾਬ ਦੀ ਭਰੀ ਹੋਈ ਬੋਤਲ ਡੋਲ੍ਹਣੀ ਸ਼ੁਰੂ ਕਰ ਦਿਤੀ ਅਤੇ ਹੋਰਨਾਂ ਨੂੰ ਵੀ ਸੱਦਾ ਦਿਤਾ ਕਿ ਕ੍ਰਾਊਨ ਰਾਯਲ ਵਿ੍ਹਸਕੀ ਦਾ ਬਾਇਕਾਟ ਕਰਨ। ਡਗ ਫੋਰਡ ਦੇ ਗੁੱਸੇ ਦਾ ਕਾਰਨ ਡਿਆਜੀਓ ਵੱਲੋਂ ਉਨਟਾਰੀਓ ਦਾ ਪਲਾਂਟ ਬੰਦ ਕਰਨ ਬਾਰੇ ਕੀਤਾ ਐਲਾਨ ਦੱਸਿਆ ਜਾ ਰਿਹਾ ਹੈ ਜਿਸ ਨਾਲ 200 ਨੌਕਰੀਆਂ ਖ਼ਤਮ ਹੋ ਸਕਦੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਐਮਹਰਸਟਬਰਗ ਵਿਖੇ ਸਥਿਤ ਪਲਾਂਟ ਬੰਦ ਕਰਨ ਦਾ ਫੈਸਲਾ ਸੌਖਾ ਨਹੀਂ ਸੀ ਪਰ ਸਪਲਾਈ ਚੇਨ ਬਹਾਲ ਰੱਖਣ ਵਾਸਤੇ ਇਹ ਲਾਜ਼ਮੀ ਹੋ ਗਿਆ।
ਉਨਟਾਰੀਓ ਦਾ ਪਲਾਂਟ ਬੰਦ ਕੀਤੇ ਜਾਣ ਤੋਂ ਸਨ ਗੁੱਸੇ
ਉਧਰ ਡਗ ਫ਼ੋਰਡ ਨੇ ਡਿਆਜੀਓ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਚਲਾਕ ਲੋਕ ਕਈ ਮਾਮਲਿਆਂ ਵਿਚ ਬਹੁਤੇ ਚਲਾਕ ਸਾਬਤ ਨਹੀਂ ਹੁੰਦੇ। ਬੌਟÇਲੰਗ ਪਲਾਂਟ ਬੰਦ ਕਰਨ ਦਾ ਫੈਸਲਾ ਉਥੇ ਕੰਮ ਕਰਦੇ ਮੁਲਾਜ਼ਮਾਂ ਵਾਸਤੇ ਵੱਡੇ ਝਟਕਾ ਸਾਬਤ ਹੋ ਰਿਹਾ ਹੈ। ਇਸ ਦੇ ਜਵਾਬ ਵਿਚ ਡਿਆਜੀਓ ਨੇ ਕਿਹਾ ਕਿ ਮੁਲਾਜ਼ਮਾਂ ਦੀ ਹਰ ਸੰਭਵ ਮਦਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕੰਪਨੀ ਨੇ ਦਾਅਵਾ ਕੀਤਾ ਕਿ ਕੈਨੇਡਾ ਵਿਚ ਹੁਣ ਵੀ ਉਸ ਦੀ ਜ਼ਿਕਰਯੋਗ ਮੌਜੂਦਗੀ ਹੈ ਅਤੇ ਗਰੇਟਰ ਟੋਰਾਂਟੋ ਏਰੀਆ ਵਿਚ ਮੁੱਖ ਦਫ਼ਤਰ ਤੇ ਵੇਅਰ ਹਾਊਸ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਮੈਨੀਟੋਬਾ ਅਤੇ ਕਿਊਬੈਕ ਵਿਚ ਬੌਟÇਲੰਗ ਅਤੇ ਡਿਸਟੀਲੇਸ਼ਨ ਪਲਾਂਟ ਵੀ ਚੱਲ ਰਹੀ ਹੈ।