ਕੈਨੇਡਾ ਵੱਲ ਮੂੰਹ ਨਹੀਂ ਕਰ ਸਕਣਗੇ ਡਿਪੋਰਟ ਕੀਤੇ ਵਿਦੇਸ਼ੀ ਨਾਗਰਿਕ
ਕੈਨੇਡਾ ਤੋਂ ਡਿਪੋਰਟ ਕੀਤੇ ਵਿਦੇਸ਼ੀ ਨਾਗਰਿਕ ਹੁਣ ਕਦੇ ਇਧਰ ਮੂੰਹ ਨਹੀਂ ਕਰਨਗੇ।;
ਟੋਰਾਂਟੋ : ਕੈਨੇਡਾ ਤੋਂ ਡਿਪੋਰਟ ਕੀਤੇ ਵਿਦੇਸ਼ੀ ਨਾਗਰਿਕ ਹੁਣ ਕਦੇ ਇਧਰ ਮੂੰਹ ਨਹੀਂ ਕਰਨਗੇ। ਜੀ ਹਾਂ, ਮੁਲਕ ਵਿਚੋਂ ਕੱਢੇ ਜਾਣ ਦਾ ਖਰਚਾ ਦੇਣ ਤੋਂ ਇਨਕਾਰ ਕਰਨ ਵਾਲੇ ਜਾਂ ਅਦਾ ਕਰਨ ਤੋਂ ਅਸਮਰੱਥ ਲੋਕਾਂ ਦੇ ਮਨ ਵਿਚ ਜੇ ਕਦੇ ਵਾਪਸੀ ਦਾ ਖਿਆਲ ਆਇਆ ਤਾਂ ਉਨ੍ਹਾਂ ਨੂੰ 12,800 ਡਾਲਰ ਤੱਕ ਦਾ ਜੁਰਮਾਨਾ ਦੇਣਾ ਹੋਵੇਗਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 1993 ਤੋਂ ਬਾਅਦ ਪਹਿਲੀ ਵਾਰ ਜੁਰਮਾਨਿਆਂ ਵਿਚ ਮੋਟਾ ਵਾਧਾ ਕੀਤਾ ਗਿਆ ਹੈ।
ਸੀ.ਬੀ.ਐਸ.ਏ. ਨੇ ਜੁਰਮਾਨੇ ਦੀ ਰਕਮ 12,800 ਡਾਲਰ ਕੀਤੀ
ਇਥੇ ਦਸਣਾ ਬਣਦਾ ਹੈ ਕਿ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 2024 ਦੇ ਪਹਿਲੇ 10 ਮਹੀਨੇ ਦੌਰਾਨ ਤਕਰੀਬਨ 14 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਅਤੇ ਸੀ.ਬੀ.ਐਸ.ਏ. ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਡਿਪੋਰਟ ਕਰ ਕੇ ਹਰ ਸਾਲ 5 ਲੱਖ ਡਾਲਰ ਦੀ ਰਕਮ ਇਕੱਤਰ ਕੀਤੀ ਜਾਂਦੀ ਹੈ। ਲੋਕ ਸੁਰੱਖਿਆ ਮੰਤਰੀ ਡੇਵਿਡ ਜੇ. ਮਗਿੰਟੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਾਰਡਰ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਮਕਸਦ ਤਹਿਤ ਜੁਰਮਾਨਿਆਂ ਵਿਚ ਵਾਧਾ ਕੀਤਾ ਗਿਆ ਹੈ।
ਅਮਰੀਕਾ ਵਿਚ ਪ੍ਰੀਕਲੀਅਰੈਂਸ ਸਾਈਟ ਬਣਾਉਣ ਦਾ ਐਲਾਨ
ਜੁਰਮਾਨਿਆਂ ਵਿਚ ਵਾਧਾ ਅਪ੍ਰੈਲ ਤੋਂ ਲਾਗੂ ਹੋਵੇਗਾ ਜਦਕਿ ਮੌਜੂਦਾ ਸਮੇਂ ਦੌਰਾਨ ਡਿਪੋਰਟ ਕੀਤੇ ਵਿਦੇਸ਼ੀ ਨਾਗਰਿਕ ਵੱਲੋਂ ਵਾਪਸੀ ਕਰਨ ’ਤੇ 1500 ਡਾਲਰ ਵਸੂਲ ਕੀਤੇ ਜਾ ਰਹੇ ਹਨ ਪਰ ਵਾਧੇ ਮਗਰੋਂ ਇਹ ਫ਼ੀਸ 3,800 ਡਾਲਰ ਹੋ ਜਾਵੇਗੀ ਅਤੇ ਸਹਾਇਕ ਸਮੇਤ ਡਿਪੋਰਟ ਕੀਤੇ ਲੋਕਾਂ ਨੂੰ ਵਾਪਸੀ ਕਰਨ ’ਤੇ 12,800 ਡਾਲਰ ਦੇਣੇ ਹੋਣਗੇ। ਕੈਨੇਡਾ ਸਰਕਾਰ ਪਿਛਲੇ ਸਮੇਂ ਦੌਰਾਨ ਮੈਕਸੀਕਨ ਨਾਗਰਿਕਾਂ ਵਾਸਤੇ ਵੀਜ਼ਾ ਸ਼ਰਤ ਲਾਗੂ ਕਰ ਚੁੱਕੀ ਹੈ ਅਤੇ ਫਲੈਗਪੋÇਲੰਗ ਦਾ ਖਾਤਮਾ ਕਰਦਿਆਂ 70 ਹਜ਼ਾਰ ਵਿਦੇਸ਼ੀ ਨਾਗਰਿਕਾਂ ਦਾ ਅਮਰੀਕਾ ਦੇ ਰਸਤੇ ਕੈਨੇਡਾ ਵਿਚ ਦਾਖਲਾ ਰੋਕ ਦਿਤਾ ਗਿਆ ਹੈ।