ਉਨਟਾਰੀਓ ਵਿਚ ਵਧ ਸਕਦੀ ਐ ਬਿਜਲੀ ਦੀ ਮੰਗ

Update: 2024-06-21 12:10 GMT

ਟੋਰਾਂਟੋ : ਕੈਨੇਡਾ ਦੇ ਕਈ ਹਿੱਸਿਆਂ ਵਿਚ ਪੈ ਰਹੀ ਗਰਮੀ ਦੇ ਮੱਦੇਨਜ਼ਰ ਉਨਟਾਰੀਓ ਵਿਚ ਬਿਜਲੀ ਦੀ ਮੰਗ ਵਧ ਸਕਦੀ ਹੈ ਅਤੇ ਗੁਆਂਢੀ ਰਾਜਾਂ ਤੋਂ ਬਿਜਲੀ ਖਰੀਦਣੀ ਪੈ ਸਕਦੀ ਹੈ। ਫਿਲਹਾਲ ਬਿਜਲੀ ਦੀ ਮੰਗ ਜ਼ਿਆਦਾ ਨਹੀਂ ਅਤੇ ਮੌਜੂਦਾ ਵਰ੍ਹੇ ਦੌਰਾਨ ਬਿਜਲੀ ਦੀ ਖਪਤ ਵਿਚ ਇਕ ਫੀ ਸਦੀ ਵਾਧਾ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਇਲੈਕਟ੍ਰੀਸਿਟੀ ਸਿਸਟਮ ਆਪ੍ਰੇਟਰ ਦਾ ਕਹਿਣਾ ਹੈ ਕਿ ਸਾਧਾਰਣ ਹਾਲਾਤ ਵਿਚ ਸਪਲਾਈ ਕਰਨ ਵਾਸਤੇ ਬਿਜਲੀ ਦੀ ਕੋਈ ਕਮੀ ਨਹੀਂ ਪਰ ਬਹੁਤ ਜ਼ਿਆਦਾ ਗਰਮੀ ਪੈਣ ਦੀ ਸੂਰਤ ਵਿਚ ਆਂਢ ਗੁਆਂਢ ਦੇ ਰਾਜਾਂ ਤੋਂ 2 ਹਜ਼ਾਰ ਮੈਗਾਵਾਟ ਬਿਜਲੀ ਖਰੀਦਣੀ ਪੈ ਸਕਦੀ ਹੈ।

ਗੁਆਂਢੀ ਰਾਜਾਂ ਤੋਂ ਮੰਗਵਾਉਣ ਦੀ ਆ ਸਕਦੀ ਹੈ ਨੌਬਤ

ਖਾਸ ਤੌਰ ’ਤੇ ਇਸ ਸਾਲ ਅਗਸਤ ਅਤੇ 2025 ਦੀਆਂ ਗਰਮੀਆਂ ਦੌਰਾਨ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਵਿਚ ਲੋੜੀਂਦੀ ਬਿਜਲੀ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਪ੍ਰਮਾਣੂ ਊਰਜਾ ਤੋਂ ਹਾਸਲ ਹੁੰਦਾ ਹੈ। ਆਉਂਦੇ ਡੇਢ ਸਾਲ ਦੌਰਾਨ ਕੁਝ ਪ੍ਰਮਾਣੂ ਇਕਾਈਆਂ ਨੂੰ ਨਵਾਂ ਰੂਪ ਦਿਤਾ ਜਾਵੇਗਾ ਜਦਕਿ ਕੁਝ ਸੇਵਾ ਤੋਂ ਬਾਹਰ ਹੋ ਜਾਣਗੀਆਂ। ਅਗਲੇ ਸਾਲ ਬਿਜਲੀ ਦੀ ਮੰਗ ਤਿੰਨ ਫੀ ਸਦੀ ਤੱਕ ਵਧ ਸਕਦੀ ਹੈ ਅਤੇ ਇਸ ਵਿਚੋਂ ਵੱਡਾ ਹਿੱਸਾ ਆਰਥਿਕ ਸਰਗਰਮੀਆਂ ਵਿਚ ਵਾਧੇ ਸਦਕਾ ਹੋਵੇਗਾ। ਦੱਸ ਦੇਈਏ ਕਿ ਉਨਟਾਰੀਓ ਵਿਚ ਇਲੈਕਟ੍ਰਿਕ ਗੱਡੀਆਂ ਤਿਆਰ ਕਰਨ ਵਾਲੇ ਕਈ ਪਲਾਂਟ ਲੱਗ ਰਹੇ ਹਨ ਜਦਕਿ ਸਟੀਲ ਪਲਾਂਟ ਅਤੇ ਫਰਨੇਸ ਆਦਿ ’ਤੇ ਵੀ ਵਾਧੂ ਬਿਜਲੀ ਖਰਚ ਹੋਵੇਗੀ।

Tags:    

Similar News