ਟੋਰਾਂਟੋ ਵਿਖੇ ਦਿਨ-ਦਿਹਾੜੇ ਚੱਲੀਆਂ ਗੋਲੀਆਂ, 2 ਹਲਾਕ

ਟੋਰਾਂਟੋ ਵਿਖੇ ਮੰਗਲਵਾਰ ਨੂੰ ਦਿਨ ਦਿਹਾੜੇ ਹੋਈ ਗੋਲੀਬਾਰੀ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ।;

Update: 2024-09-18 11:48 GMT

ਟੋਰਾਂਟੋ : ਟੋਰਾਂਟੋ ਵਿਖੇ ਮੰਗਲਵਾਰ ਨੂੰ ਦਿਨ ਦਿਹਾੜੇ ਹੋਈ ਗੋਲੀਬਾਰੀ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਜੇਨ ਸਟ੍ਰੀਟ ਅਤੇ ਡ੍ਰਿਫਟਵੁੱਡ ਐਵੇਨਿਊ ਇਲਾਕੇ ਵਿਚ ਦੁਪਹਿਰ ਤਕਰੀਬਨ ਸਵਾ ਦੋ ਵਜੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਸੀ। ਟੋਰਾਂਟੋ ਪੁਲਿਸ ਮੁਤਾਬਕ ਇਕ ਜਣੇ ਦੀ ਮੌਤ ਮੌਕਾ ਏ ਵਾਰਦਾਤ ’ਤੇ ਹੀ ਹੋ ਗਈ ਜਦਕਿ ਦੂਜਾ ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਮਰਨ ਵਾਲਿਆਂ ਦੀ ਉਮਰ 20-25 ਸਾਲ ਦੱਸੀ ਜਾ ਰਹੀ ਹੈ ਅਤੇ ਫਿਲਹਾਲ ਪਛਾਣ ਜਨਤਕ ਨਹੀਂ ਕੀਤੀ ਗਈ।

ਦੋ ਧਿਰਾਂ ਦਰਮਿਆਨ ਮਾਮੂਲੀ ਝਗੜੇ ਨੇ ਹਿੰਸਕ ਰੂਪ ਅਖਤਿਆਰ ਕੀਤਾ

ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਤੋਂ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਗੋਲੀਆਂ ਚਲਾਉਣ ਮਗਰੋਂ ਸ਼ੱਕੀ ਮੌਕੇ ਤੋਂ ਫਰਾਰ ਹੋ ਗਏ। ਦਿਨ ਦਿਹਾੜੇ ਗੋਲੀਬਾਰੀ ਦੀ ਵਾਰਦਾਤ ਮੁੰਡੇ-ਕੁੜੀਆਂ ਦੇ ਕਲੱਬ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਵਾਪਰੀ ਜਦਕਿ ਇਲਾਕੇ ਵਿਚ ਇਕ ਡੇਅ ਕੇਅਰ ਅਤੇ ਦੋ ਸਕੂਲ ਵੀ ਮੌਜੂਦ ਹਨ। ਇਕ ਔਰਤ ਨੇ ਦੱਸਿਆ ਕਿ ਉਸ ਦੇ ਤਿੰਨ ਗਰੈਂਡ ਚਿਲਡ੍ਰਨ ਬਰੂਕਵਿਊ ਪਬਲਿਕ ਸਕੂਲ ਵਿਚ ਪੜ੍ਹਦੇ ਹਨ ਜੋ ਗੋਲੀਬਾਰੀ ਵਾਲੀ ਥਾਂ ਤੋਂ ਸਿਰਫ 300 ਮੀਟਰ ਦੂਰ ਹੈ। ਉਧਰ ਪੁਲਿਸ ਨੇ ਕਿਹਾ ਕਿ ਬੰਦੂਕ ਹਿੰਸਾ ਘਟਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਕਈ ਕਮਿਊਨਿਟੀ ਪ੍ਰੋਗਰਾਮ ਸ਼ਾਮਲ ਹਨ ਅਤੇ ਇਨ੍ਹਾਂ ਰਾਹੀਂ ਨੌਜਵਾਨਾਂ ਨਾਲ ਸੰਪਰਕ ਕਰਦਿਆਂ ਉਨ੍ਹਾਂ ਦੀ ਸੋਚਣੀ ਹਾਂਪੱਖੀ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

Tags:    

Similar News