ਕੈਨੇਡਾ ਦੇ ਹਵਾਈ ਅੱਡਿਆਂ ’ਤੇ ਲੱਗ ਰਹੇ ਸੀ.ਟੀ. ਸਕੈਨਰ

ਕੈਨੇਡਾ ਵਿਚ ਹਵਾਈ ਮੁਸਾਫਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੀ.ਟੀ. ਸਕੈਨਰ ਲਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ

Update: 2024-09-19 12:05 GMT

ਵੈਨਕੂਵਰ : ਕੈਨੇਡਾ ਵਿਚ ਹਵਾਈ ਮੁਸਾਫਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੀ.ਟੀ. ਸਕੈਨਰ ਲਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਅਤੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਬੁੱਧਵਾਰ ਨੂੰ ਸਕੈਨਰ ਨੇ ਰਸਮੀ ਤੌਰ ’ਤੇ ਕੰਮ ਕਰਨਾ ਸ਼ੁਰੂ ਕਰ ਦਿਤਾ। ਹੁਣ ਮੁਸਾਫਰਾਂ ਨੂੰ ਆਪਣੇ ਸਮਾਨ ਵਿਚ ਮੌਜੂਦ ਲੈਪਟੌਪ ਅਤੇ ਲੀਕੁਇਡਜ਼ ਬਾਹਰ ਨਹੀਂ ਕੱਢਣੇ ਪੈਣਗੇ ਅਤੇ ਨਵੀਂ ਤਕਨੀਕ ਸੁਰੱਖਿਆ ਜਾਂਚ ਵਿਚ ਲੱਗਣ ਵਾਲਾ ਸਮਾਂ ਘਟਾਉਣ ਵਿਚ ਵੀ ਸਹਾਈ ਸਾਬਤ ਹੋਵੇਗੀ।

ਮੁਸਾਫਰਾਂ ਨੂੰ ਲੈਪਟੌਪ ਅਤੇ ਤਰਲ ਪਦਾਰਥ ਬਾਹਰ ਨਹੀਂ ਕੱਢਣੇ ਪੈਣਗੇ

ਕੈਨੇਡੀਅਨ ਏਅਰ ਟ੍ਰਾਂਸਪੋਰਟ ਸਕਿਉਰਿਟੀ ਅਥਾਰਟੀ ਨੇ ਦੱਸਿਆ ਕਿ ਜਲਦ ਹੀ ਮੁਲਕ ਦੇ ਹੋਰਨਾਂ ਹਵਾਈ ਅੱਡਿਆਂ ’ਤੇ ਸੀ.ਟੀ. ਸਕੈਨਰ ਸਥਾਪਤ ਕੀਤੇ ਜਾਣਗੇ ਜਿਨ੍ਹਾਂ ਰਾਹੀਂ ਧਮਾਕਾਖੇਜ਼ ਸਮੱਗਰੀ ਜਾਂ ਹੋਰ ਖਤਰਿਆਂ ਦਾ ਪਤਾ ਲੱਗ ਜਾਂਦਾ ਹੈ। ਤਕਨੀਕ ਭਾਵੇਂ 50 ਸਾਲ ਪੁਰਾਣੀ ਹੈ ਪਰ ਇਸ ਦੀ ਨਵੇਂ ਰੂਪ ਵਿਚ ਵਰਤੋਂ ਬੇਹੱਦ ਕਾਰਗਰ ਸਾਬਤ ਹੋਵੇਗੀ। ਇਸ ਤਕਨੀਕ ਰਾਹੀਂ ਹਵਾਈ ਮੁਸਾਫਰਾਂ ਦੇ ਲਗੇਜ ਦੀ ਹਰ ਕੋਨੇ ਤੋਂ ਪੜਤਾਲ ਕੀਤੀ ਜਾ ਸਕਦੀ ਹੈ। ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਪੰਜ ਸਕੈਨਰਾਂ ਨੂੰ ਕਨਵੇਅਰ ਬੈਲਟਸ ਨਾਲ ਜੋੜਿਆ ਗਿਆ ਹੈ ਅਤੇ ਪਰਖ ਵਜੋਂ ਇਨ੍ਹਾਂ ਨੂੰ 4 ਸਤੰਬਰ ਤੋਂ ਹੀ ਚਲਾਉਣਾ ਸ਼ੁਰੂ ਕਰ ਦਿਤਾ ਗਿਆ ਸੀ।

ਧਮਾਕਾਖੇਜ਼ ਸਮੱਗਰੀ ਜਾਂ ਹੋਰ ਖਤਰਿਆਂ ਦਾ ਪਤਾ ਲੱਗ ਸਕੇਗਾ

ਕੈਨੇਡੀਅਨ ਏਅਰ ਟ੍ਰਾਂਸਪੋਰਟ ਸਕਿਉਰਿਟੀ ਅਥਾਰਟੀ ਵੱਲੋਂ ਮੁਲਕ ਦੇ ਹੋਰਨਾਂ ਹਵਾਈ ਅੱਡਿਆਂ ’ਤੇ ਲੱਗਣ ਵਾਲੇ ਸੀ.ਟੀ. ਸਕੈਨਰਾਂ ਦੀ ਸਮਾਂ ਹੱਦ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ। ਕ੍ਰਾਊਨ ਏਜੰਸੀ ਵੱਲੋਂ ਪਹਿਲੇ ਸਾਲ ਇਸ ਪ੍ਰਾਜੈਕਟ ’ਤੇ 23 ਮਿਲੀਅਨ ਖਰਚ ਕੀਤੇ ਜਾ ਰਹੇ ਹਨ। ਉਧਰ ਵੈਨਕੂਵਰ ਏਅਰਪੋਰਟ ਦੇ ਪ੍ਰਬੰਧਕਾਂ ਨੇ ਕਿਹਾ ਕਿ ਨਵੀਂ ਤਕਨੀਕ ਸਥਾਪਤ ਕਰਨ ਅਤੇ ਰੈਨੋਵੇਸ਼ਨ ’ਤੇ 30 ਮਿਲੀਅਨ ਡਾਲਰ ਖਰਚ ਹੋਏ।

Tags:    

Similar News