ਕੈਨੇਡਾ ’ਚ ਸਾਊਥ ਏਸ਼ੀਅਨ ਔਰਤ ਦੀ ਕੌਫੀ ਵਿਚੋਂ ਨਿਕਲਿਆ ਕੌਕਰੋਚ

ਕੈਨੇਡਾ ਵਿਚ ਇਕ ਸਾਊਥ ਏਸ਼ੀਅਨ ਔਰਤ ਵੱਲੋਂ ਟਿਮ ਹੌਰਟਨਜ਼ ਵਿਰੁੱਧ ਕਾਨੂੰਨੀ ਕਾਰਵਾਈ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਦਾ ਦੋਸ਼ ਹੈ ਕਿ ਮਾਰਖਮ ਦੇ ਰੈਸਟੋਰੈਂਟ ਤੋਂ ਖਰੀਦੀ ਆਈਸ ਕੌਫੀ ਵਿਚੋਂ ਕੌਕਰੋਚ ਨਿਕਲਿਆ।;

Update: 2025-03-17 12:14 GMT

ਟੋਰਾਂਟੋ : ਕੈਨੇਡਾ ਵਿਚ ਇਕ ਸਾਊਥ ਏਸ਼ੀਅਨ ਔਰਤ ਵੱਲੋਂ ਟਿਮ ਹੌਰਟਨਜ਼ ਵਿਰੁੱਧ ਕਾਨੂੰਨੀ ਕਾਰਵਾਈ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਦਾ ਦੋਸ਼ ਹੈ ਕਿ ਮਾਰਖਮ ਦੇ ਰੈਸਟੋਰੈਂਟ ਤੋਂ ਖਰੀਦੀ ਆਈਸ ਕੌਫੀ ਵਿਚੋਂ ਕੌਕਰੋਚ ਨਿਕਲਿਆ। ਸੀ.ਪੀ. 24 ਦੀ ਰਿਪੋਰਟ ਮੁਤਾਬਕ ਇਹ ਘਟਨਾ 10 ਮਾਰਚ ਦੀ ਹੈ ਜਦੋਂ ਸੁਭਾਨਾ ਪੀਰਾ ਆਪਣੀਆਂ ਸਹੇਲੀਆਂ ਨਾਲ ਉਥੇ ਪੁੱਜੀ ਅਤੇ ਚਾਰ ਡ੍ਰਿੰਕਸ ਦਾ ਆਰਡਰ ਦਿਤਾ ਗਿਆ। ਤਿੰਨ ਜਣਿਆਂ ਨੇ ਆਈਸ ਕੌਫੀ ਪੀਣੀ ਸ਼ੁਰੂ ਕਰ ਦਿਤੀ ਅਤੇ ਇਸੇ ਦੌਰਾਨ ਸੁਭਾਨਾ ਨੂੰ ਇਕ ਵੱਡਾ ਕੀੜਾ ਨਜ਼ਰ ਆਇਆ। ਨਰਸਿੰਗ ਦੀ ਵਿਦਿਆਰਥਣ ਸੁਭਾਨਾ ਆਪਣੇ ਸਹੇਲੀ ਨਾਲ ਵਾਸ਼ਰੂਮ ਗਈ ਅਤੇ ਉਲਟੀ ਕਰ ਦਿਤੀ। ਉਸ ਨੇ ਦਾਅਵਾ ਕੀਤਾ ਕਿ ਕਈ ਲੋਕਾਂ ਨੂੰ ਉਲਟੀਆਂ ਅਤੇ ਡਾਇਰੀਆ ਦੇ ਲੱਛਣਾਂ ਵਿਚੋਂ ਲੰਘਣਾ ਪਿਆ। ਸੁਭਾਨਾ ਪੀਰਾ ਨੇ ਅੱਗੇ ਦੱਸਿਆ ਕਿ ਘਟਨਾ ਤੋਂ ਅਗਲੇ ਦਿਨ ਟਿਮ ਹੌਰਟਨਜ਼ ਵਾਲਿਆਂ ਦਾ ਫੋਨ ਆਇਆ ਅਤੇ 50 ਡਾਲਰ ਦੇ ਗਿਫ਼ਟ ਕਾਰਡ ਦੀ ਪੇਸ਼ਕਸ਼ ਕੀਤੀ ਗਈ ਜੋ ਉਸ ਨੇ ਲੈਣ ਤੋਂ ਨਾਂਹ ਕਰ ਦਿਤੀ। ਸੁਭਾਨਾ ਵੱਲੋਂ ਟੋਰਾਂਟੋ ਪਬਲਿਕ ਹੈਲਥ ਕੋਲ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਪਰ ਹੁਣ ਤੱਕ ਕੋਈ ਹੁੰਗਾਰਾ ਨਹੀਂ ਮਿਲਿਆ।

ਟਿਮ ਹੌਰਟਨਜ਼ ਵਿਰੁੱਧ ਕਾਨੂੰਨੀ ਕਾਰਵਾਈ ’ਤੇ ਵਿਚਾਰ ਕਰ ਰਹੀ ਸੁਭਾਨਾ ਪੀਰਾ

ਸੁਭਾਨਾ ਨੇ ਅੱਗੇ ਤੋਂ ਕਦੇ ਵੀ ਟਿਮ ਹੌਰਟਨਜ਼ ਵਿਚ ਨਾ ਜਾਣ ਦਾ ਫੈਸਲਾ ਕਰ ਲਿਆ ਹੈ। ਸ਼ਿਕਾਇਤ ਭਰੇ ਲਹਿਜ਼ੇ ਵਿਚ ਉਸ ਨੇ ਕਿਹਾ ਕਿ ਕਿਸੇ ਨੇ ਵੀ ਗੰਭੀਰਤਾ ਨਾਲ ਮੁਆਫ਼ੀ ਨਹੀਂ ਮੰਗੀ। ਉਸ ਨੇ ਚਿੰਤਾ ਜ਼ਾਹਰ ਕੀਤੀ ਕਿ ਜੇ ਇਸੇ ਕਿਸਮ ਦੀ ਸਾਫ ਸਫਾਈ ਟਿਮ ਹੌਰਟਨਜ਼ ਦੀਆਂ ਹੋਰਨਾਂ ਲੋਕੇਸ਼ਨਜ਼ ’ਤੇ ਹੁੰਦੀ ਹੈ ਤਾਂ ਰੱਬ ਹੀ ਰਾਖਾ। ਉਧਰ ਟਿਮ ਹੌਰਟਨਜ਼ ਨੇ ਕੌਕਰੋਚ ਵਾਲੀ ਵੀਡੀਓ ਨੂੰ ਚਿੰਤਾਵਾਂ ਪੈਦਾ ਕਰਨ ਵਾਲੀ ਕਰਾਰ ਦਿੰਦਿਆਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਕੰਪਨੀ ਦੇ ਸਪੋਕਸਪਰਸਨ ਮਾਈਕਲ ਔਲੀਵੇਰਾ ਨੇ ਯਕੀਨ ਦਿਵਾਇਆ ਕਿ ਭਵਿੱਖ ਵਿਚ ਅਜਿਹਾ ਕਦੇ ਨਹੀਂ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਘਟਨਾ ਤੋਂ ਬਾਅਦ ਟੋਰਾਂਟੋ ਪਬਲਿਕ ਹੈਲਥ ਵੱਲੋਂ ਰੈਸਟੋਰੈਂਟ ਦੀ ਚੈਕਿੰਗ ਕੀਤੀ ਗਈ ਪਰ ਸਾਫ ਸਫਾਈ ਦਾ ਕੋਈ ਮਸਲਾ ਨਜ਼ਰ ਨਹੀਂ ਆਇਆ। ਇਸ ਦੇ ਉਲਟ ਸੁਭਾਨਾ ਪੀਰਾ ਨੇ ਮਾਮਲੇ ਨੂੰ ਬੇਹੱਦ ਗੰਭੀਰ ਕਰਾਰ ਦਿਤਾ ਪਰ ਇਹ ਨਹੀਂ ਦੱਸਿਆ ਕਿ ਉਹ ਟਿਮ ਹੌਰਟਨਜ਼ ਤੋਂ ਕਿਹੋ ਜਿਹਾ ਮੁਆਵਜ਼ਾ ਚਾਹੁੰਦੀ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਕੌਕਰੋਚ ਖੁਰਾਕੀ ਵਸਤਾਂ ਨੂੰ ਜ਼ਹਿਰੀਲਾ ਬਣਾ ਸਕਦੇ ਹਨ ਅਤੇ ਇਧਰ ਉਧਰ ਜਾਂਦਿਆਂ ਹਰ ਪਾਸੇ ਬਿਮਾਰੀ ਫੈਲਦੀ ਹੈ। ਦਮੇ ਦੇ ਮਰੀਜ਼ਾਂ ਉਤੇ ਪੈਣ ਵਾਲਾ ਅਸਰ ਹੋਰ ਵੀ ਮਾੜਾ ਹੋ ਸਕਦਾ ਹੈ। ਉਧਰ ਸੁਭਾਨਾ ਵਾਸ਼ਰੂਮ ਵਿਚੋਂ ਬਾਹਰ ਆਈ ਅਤੇ ਡ੍ਰਿੰਕਸ ਦੇ ਪੈਸੇ ਵਾਪਸ ਮੰਗੇ ਜੋ ਮੌਕੇ ’ਤੇ ਮੌਜੂਦ ਮੁਲਾਜ਼ਮਾਂ ਨੇ ਦੇ ਦਿਤੇ। ਇਹ ਸਾਰਾ ਘਟਨਾਕ੍ਰਮ ਰਿਕਾਰਡ ਕੀਤਾ ਗਿਆ ਅਤੇ ਇਸ ਦੀ ਫੁਟੇਜ ਮੌਜੂਦ ਹੈ ਜਿਸ ਵਿਚ ਇਕ ਸਟਾਫ ਮੈਂਬਰ ਬੋਲਦਾ ਸੁਣਿਆ ਜਾ ਸਕਦਾ ਹੈ ਕਿ ਕਈ ਵਾਰ ਕੌਫੀ ਪੈਕ ਕਰਨ ਵਾਲੇ ਕੱਪ ਵਿਚ ਕੌਕਰੋਚ ਦਾਖਲ ਹੋ ਜਾਂਦੇ ਹਨ ਅਤੇ ਇਹ ਆਮ ਗੱਲ ਹੈ। ਸਟਾਫ ਮੈਂਬਰ ਕੀੜੇ ਮਕੌੜਿਆਂ ਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਪੈਸਟ ਕੰਟਰੋਲ ਦਾ ਪ੍ਰਬੰਧ ਕੀਤਾ ਜਾਂਦਾ ਹੈ।

Tags:    

Similar News