ਕੈਨੇਡੀਅਨ ਚੋਣਾਂ ਵਿਚ ਦਖ਼ਲ ਦੇਣ ਦੇ ਯਤਨ ਕਰ ਰਿਹੈ ਚੀਨ

ਕੈਨੇਡੀਅਨ ਚੋਣਾਂ ਵਿਚ ਚੀਨੀ ਦਖਲ ਦੀਆਂ ਕਨਸੋਆਂ ਮਿਲ ਰਹੀਆਂ ਹਨ।

Update: 2025-04-08 12:07 GMT

ਔਟਵਾ/ਵਾਸ਼ਿੰਗਟਨ : ਕੈਨੇਡੀਅਨ ਚੋਣਾਂ ਵਿਚ ਚੀਨੀ ਦਖਲ ਦੀਆਂ ਕਨਸੋਆਂ ਮਿਲ ਰਹੀਆਂ ਹਨ। ਜੀ ਹਾਂ, ਸਕਿਉਰਿਟੀ ਐਂਡ ਇੰਟੈਲੀਜੈਂਸ ਥ੍ਰੈਟਸ ਟੂ ਇਲੈਕਸ਼ਨਜ਼ ਟਾਸਕ ਫੋਰਸ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੈਟਫਾਰਮ ਵੀਚੈਟ ਰਾਹੀਂ ਲਿਬਰਲ ਆਗੂ ਮਾਰਕ ਕਾਰਨੀ ਵਿਰੁੱਧ ਮੁਹਿੰਮ ਛੇੜੀ ਗਈ ਹੈ। ਟਾਸਕ ਫੋਰਸ ਨੇ ਦੱਸਿਆ ਕਿ ਵੀਚੈਟ ਦੇ ਨਿਊਜ਼ ਅਕਾਊਂਟ ਯੂਲੀ-ਯੂਮੀਅਨ ਰਾਹੀਂ ਪ੍ਰਧਾਨ ਮੰਤਰੀ, ਲਿਬਰਲ ਪਾਰਟੀ ਦੇ ਆਗੂ ਅਤੇ ਨੇਪੀਅਨ ਤੋਂ ਉਮੀਦਵਾਰ ਮਾਰਕ ਕਾਰਨੀ ਬਾਰੇ ਵੱਖ ਵੱਖ ਖਬਰਾਂ ਅਤੇ ਲੇਖ ਪ੍ਰਕਾਸ਼ਤ ਕੀਤੇ ਜਾ ਰਹੇ ਹਨ। ਲਿਬਰਲ ਪਾਰਟੀ ਦੇ ਨੁਮਾਇੰਦਿਆ ਨੂੰ ਇਸ ਬਾਰੇ ਜਾਣਕਾਰੀ ਦੇ ਦਿਤੀ ਗਈ ਅਤੇ ਟਾਸਕ ਫੋਰਸ ਵੱਲੋਂ ਵੀਚੈਟ ਦੀ ਡਿਵੈਲਪਰ ਕੰਪਨੀ ਟੈਨਸੈਂਟ ਕੋਲ ਮੁੱਦਾ ਉਠਾਇਆ ਜਾਵੇਗਾ।

ਟਰੰਪ ਦੀ ਬਾਂਹ ਮਰੋੜ ਕੇ ਹਟਣਗੀਆਂ ਟੈਰਿਫਸ

ਇਸੇ ਦੌਰਾਨ ਚੀਨ ਵੱਲੋਂ ਟਰੰਪ ਦੀ ਬਾਂਹਰ ਮਰੋੜ ਕੇ ਟੈਰਿਫ ਜੰਗ ਖਤਮ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਸੀ ਜੇ ਚੀਨ, ਅਮਰੀਕਾ ਉਤੇ ਲਾਈਆਂ 34 ਫੀ ਸਦੀ ਟੈਰਿਫਸ ਵਾਪਸ ਨਹੀਂ ਲੈਂਦਾ ਤਾਂ ਬੁੱਧਵਾਰ ਤੋਂ 50 ਫੀ ਸਦੀ ਵਾਧੂ ਟੈਰਿਫਸ ਲਾਗੂ ਕੀਤੀਆਂ ਜਾਣਗੀਆਂ ਜਿਸ ਮਗਰੋਂ ਚੀਨ ਨੇ ਕਿਹਾ ਕਿ ਟੈਰਿਫਸ ਵਧਾਉਣ ਦੀ ਧਮਕੀ ਦੇ ਕੇ ਅਮਰੀਕਾ ਗਲਤੀ ਕਰ ਰਿਹਾ ਹੈ। ਅਮਰੀਕਾ ਦੀ ਧਮਕੀ ਸਿੱਧੇ ਤੌਰ ’ਤੇ ਬਲੈਕਮੇÇਲੰਗ ਹੈ ਅਤੇ ਚੀਨ ਅਜਿਹੀਆਂ ਧਮਕੀਆਂ ਤੋਂ ਬਿਲਕੁਲ ਨਹੀਂ ਡਰਦਾ। ਜੇ ਅਮਰੀਕਾ ਆਪਣੇ ਹਿਸਾਬ ਨਾਲ ਚੱਲਣ ਦੀ ਜ਼ਿਦ ਕਰਦਾ ਹੈ ਤਾਂ ਚੀਨ ਵੀ ਅੰਤ ਤੱਕ ਲੜੇਗਾ। ਚੀਨ ਵੱਲੋਂ ਦੁਨੀਆਂ ਭਰ ਨੂੰ ਸੁਨੇਹਾ ਭੇਜਿਆ ਗਿਆ ਹੈ ਕਿ ਜੇ ਕਾਰੋਬਾਰੀ ਜੰਗ ਹੋਰ ਤੀਬਰ ਹੋਈ ਤਾਂ ਉਹ ਪੂਰੀ ਤਰ੍ਹਾਂ ਤਿਆਰ ਹੈ। ਚੀਨ ਦੀ ਕਮਿਊਨਿਸਟ ਪਾਰਟੀ ਦੇ ਮੁੱਖ ਅਖਬਾਰ ਪੀਪਲਜ਼ ਡੇਲੀ ਨੇ ਲਿਖਿਆ ਕਿਹਾ ਕਿ ਅਮਰੀਕਾ ਦੀਆਂ ਟੈਰਿਫਸ ਦਾ ਅਸਰ ਜ਼ਰੂਰ ਹੋਵੇਗਾ ਪਰ ਅਸਮਾਨ ਨਹੀਂ ਡਿੱਗੇਗਾ।

‘ਟੈਰਿਫਸ ਦਾ ਅਸਰ ਹੋਵੇਗਾ ਪਰ ਕੋਈ ਅਸਮਾਨ ਨਹੀਂ ਡਿੱਗਣਾ’

ਅਖਬਾਰ ਨੇ ਦਾਅਵਾ ਕੀਤਾ ਕਿ 2017 ਵਿਚ ਅਮਰੀਕਾ ਵੱਲੋਂ ਪਹਿਲੀ ਟਰੇਡ ਵਾਰ ਸ਼ੁਰੂ ਕਰਨ ਮਗਰੋਂ ਚੀਨ ਨੇ ਤਰੱਕੀ ਹੀ ਕੀਤੀ ਹੈ। ਉਧਰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਅਰਥਚਾਰਾ ਅਤੇ ਖਪਤਕਾਰ ਬਾਜ਼ਾਰ ਹੋਣ ਦੇ ਨਾਤੇ ਚੀਨ ਕੌਮਾਂਤਰੀ ਹਾਲਾਤ ਵਿਚ ਤਬਦੀਲੀ ਦੇ ਬਾਵਜੂਦ ਦੁਨੀਆਂ ਵਾਸਤੇ ਆਪਣੇ ਦਰਵਾਜ਼ੇ ਖੋਲ੍ਹਦਾ ਰਹੇਗਾ। ਚੀਨ ਦੇ ਵਣਜ ਮੰਤਰਾਲੇ ਵਿਚ ਉਪ ਮੰਤਰੀ Çਲੰਗ ਜੀ ਵੱਲੋਂ ਟੈਸਲਾ ਅਤੇ ਜੀ.ਈ. ਹੈਲਥਕੇਅਰ ਵਰਗੀਆਂ 20 ਵੱਡੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਆਪਣੇ ਮੁਲਕ ਨੂੰ ਅਪਾਰ ਮੌਕਿਆਂ ਨਾਲ ਭਰਿਆ ਖੇਤਰ ਕਰਾਰ ਦਿਤਾ। ਇਥੇ ਦਸਣਾ ਬਣਦਾ ਹੈ ਕਿ ਯੂਰਪੀ ਯੂਨੀਅਨ ਵੱਲੋਂ ਅਮਰੀਕਾ ਦੇ ਇੰਡਸਟ੍ਰੀਅਲ ਪ੍ਰੌਡਕਟਸ ਤੋਂ ਟੈਰਿਫਸ ਹਟਾਉਣ ਦੀ ਪੇਸ਼ਕਸ਼ ਕੀਤੀ ਗਈ ਹੈ।

Tags:    

Similar News

One dead in Brampton stabbing