ਭਾਰਤ ਤੋਂ ਆਈ 2.2 ਕਿਲੋ ਅਫ਼ੀਮ ਸੀ.ਬੀ.ਐਸ.ਏ. ਨੇ ਕੀਤੀ ਕਾਬੂ

ਚਵਨਪ੍ਰਾਸ਼ ਦੇ ਡੱਬਿਆਂ ਵਿਚ ਭਰ ਕੇ ਕੈਨੇਡਾ ਭੇਜੀ 2.2 ਕਿਲੋ ਅਫ਼ੀਮ ਸੀ.ਬੀ.ਐਸ.ਏ. ਵੱਲੋਂ ਜ਼ਬਤ ਕੀਤੀ ਗਈ ਹੈ।;

Update: 2024-12-18 12:26 GMT

ਟੋਰਾਂਟੋ : ਚਵਨਪ੍ਰਾਸ਼ ਦੇ ਡੱਬਿਆਂ ਵਿਚ ਭਰ ਕੇ ਕੈਨੇਡਾ ਭੇਜੀ 2.2 ਕਿਲੋ ਅਫ਼ੀਮ ਸੀ.ਬੀ.ਐਸ.ਏ. ਵੱਲੋਂ ਜ਼ਬਤ ਕੀਤੀ ਗਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਗਰੇਟਰ ਟੋਰਾਂਟੋ ਏਰੀਆ ਵਾਸਤੇ ਆਈ ਕਮਰਸ਼ੀਅਲ ਸ਼ਿਪਮੈਂਟ ਵਿਚੋਂ ਅਫ਼ੀਮ ਦੇ ਇਹ ਡੱਬੇ ਬਰਾਮਦ ਕੀਤੇ ਗਏ। ਸੀ.ਬੀ.ਐਸ.ਏ. ਵੱਲੋਂ ਫਿਲਹਾਲ ਅਫ਼ੀਮ ਦੇ ਸਰੋਤ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਪਰ ਅਤੀਤ ਵਿਚ ਮਠਿਆਈ ਦੇ ਡੱਬਿਆਂ ਅਤੇ ਹੋਰ ਕਈ ਤਰੀਕਿਆਂ ਰਾਹੀਂ ਤਸਕਰਾਂ ਵੱਲੋਂ ਭਾਰਤ ਤੋਂ ਕੈਨੇਡਾ ਅਫ਼ੀਮ ਭੇਜਣ ਦੇ ਯਤਨ ਕੀਤੇ ਜਾਂਦੇ ਰਹੇ ਹਨ। ਚਵਨਪ੍ਰਾਸ਼ ਅਤੇ ਅਫ਼ੀਮ ਦਾ ਰੰਗ ਮਿਲਦਾ-ਜੁਲਦਾ ਹੋਣ ਕਾਰਨ ਤਸਕਰਾਂ ਵੱਲੋਂ ਸੰਭਾਵਤ ਤੌਰ ’ਤੇ ਇਨ੍ਹਾਂ ਡੱਬਿਆਂ ਦੀ ਵਰਤੋਂ ਕੀਤੀ ਗਈ। ਦੂਜੇ ਪਾਸੇ ਕਮਰਸ਼ੀਅਲ ਸ਼ਿਪਮੈਂਟ ਮੰਗਵਾਉਣ ਵਾਲੀ ਧਿਰ ਦਾ ਨਾਂ ਸਾਹਮਣੇ ਆਉਣਾ ਵੀ ਬਾਕੀ ਹੈ।

ਚਵਨਪ੍ਰਾਸ਼ ਦੇ ਡੱਬਿਆਂ ਵਿਚ ਭਰਿਆ ਹੋਇਆ ਸੀ ਨਸ਼ੀਲਾ ਪਦਾਰਥ

ਇਸੇ ਦੌਰਾਨ ਪੀਲ ਰੀਜਨਲ ਪੁਲਿਸ ਵੱਲੋਂ 2024 ਦੌਰਾਨ ਹੁਣ ਤੱਕ 205 ਗੈਰਕਾਨੂੰਨੀ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ। ਪੀਲ ਪੁਲਿਸ ਦੀ ਸਟ੍ਰੈਟੇਜਿਕ ਐਂਡ ਟੈਕਟੀਕਲ ਐਨਫੋਰਸਮੈਂਟ ਪੁਲਿਸਿੰਗ ਟੀਮ ਵੱਲੋਂ 53 ਹਥਿਆਰ, 63 ਮੈਗਜ਼ੀਨ ਅਤੇ 915 ਗੋਲੀਆਂ ਬਰਾਮਦ ਕਰਨ ਦੀ ਜਾਣਕਾਰੀ ਦਿਤੀ ਗਈ ਹੈ। ਪੀਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਈਅੱਪਾ ਨੇ ਦੱਸਿਆ ਕਿ 2023 ਦੇ ਮੁਕਾਬਲੇ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਦਾ ਅੰਕੜਾ ਦੁੱਗਣਾ ਅਤੇ 2022 ਦੇ ਮੁਕਾਬਲੇ ਤਿੰਨ ਗੁਣਾ ਹੋ ਗਿਆ ਹੈ। ਹਥਿਆਰਾਂ ਦੀ ਬਰਾਮਦਗੀ ਦੇ ਨਾਲ ਹੀ 50 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 461 ਦੋਸ਼ ਆਇਦ ਕੀਤੇ ਗਏ। 41 ਹਥਿਆਰ ਅਮਰੀਕਾ ਨਾਲ ਸਬੰਧਤ ਦੱਸੇ ਜਾ ਰਹੇ ਹਨ ਕਿ 12 ਹਥਿਆਰਾਂ ਦੇ ਸਰੋਤ ਬਾਰੇ ਪੜਤਾਲ ਜਾਰੀ ਹੈ।

Tags:    

Similar News