ਕੈਸਲਮੋਰ ਸੀਨੀਅਰਜ਼ ਕਲੱਬ ਨੇ ਸਲਾਨਾ ਆਮ ਇਜਲਾਸ ਚ ਪਿਛਲੇ ਸਾਲ ਦਾ ਲੇਖਾ-ਜੋਖਾ ਅਤੇ ਫੈਮਲੀ ਫਨ ਤੇ ਵਿਦਾਇਗੀ ਪਾਰਟੀ ਦਿੱਤੀ ਗਈ
ਬਰੈਂਪਟਨ 1 ਅਕਤੂਬਰ (ਹਰਪ੍ਰੀਤ ਸਿੰਘ ਗਿੱਲ ਝੋਰੜਾਂ )- ਕੈਸਲਮੋਰ ਸੀਨੀਅਰਜ ਕਲੱਬ ਨੇ ਗੋਰ ਮੀਡੋ ਕਮਿਊਨਿਟੀ ਸੈਂਟਰ ਵਿਖੇ ਆਮ ਇਜਲਾਸ ਅਤੇ ਫੈਸਲੀ ਫੈਨ ਅਤੇ ਵਿਦਾਇਗੀ ਪਾਰਟੀ ਵਿੱਚ ਵੱਡੀ ਗਿਣਤੀ ਹਾਜਰੀ ਵਿੱਚ ਕਲੱਬ ਦੇ ਸਕੱਤਰ ਕਸ਼ਮੀਰਾ ਸਿੰਘ ਦਿਉਲ ਨੇ ਮੈਬਰਾ ਸਨਮੁਖ ਪਿਛਲੇ ਸਾਲ ਦੀ ਆਮਦਨ ਤੇ ਖਰਚੇ ਦੀ ਰਿਪੋਰਟ ਪੇਸ਼ ਕੀਤੀ । ਜੋ ਸਰਵਸਮਤੀ ਵਲੋਂ ਪਾਸ ਕੀਤੀ ਗਈ। ਆਪਣੇ ਮੈਬਰਾ ਲਈ ਪਰੋਗਰਾਮ ਅੰਤ ਮਨੋਰੰਜਨ ਲਈ ਕੀਤੀਆਂ ਸਰਗਰਮੀਆਂ ਵਾਰੇ ਦੱਸਿਆ। ਮੈਬਰਾ ਨੇ ਖੁਸੀ ਪਰਗਟ ਕੀਤੀ ਖੂਬ ਤਾੜੀਆਂ ਵਜੀਆਂ। ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗ ਅਤੇ ਸਕੱਤਰ ਕਸਮੀਰਾ ਸਿੰਘ ਦਿਉਲ, ਦੀ ਸੁਚੱਜੀ ਅਗਵਾਈ ਲਈ ਧੰਨਵਾਦ ਕੀਤਾ। ਅਗੇ ਲਈ ਮੈਬਰਾ ਵੱਲੋ ਕਲੱਬ ਦੀ ਬਿਹਤਰੀ ਲਈ ਹਰ ਕਿਸਮ ਵਿਚਾਰ ਸਾਝੇ ਕੀਤੇ ਕਿ ਬਸਾ ਦੇ ਕਿਰਾਏ, ਖਾਣ ਪੀਣ ਦੇ ਮਹਿੰਗੇ ਹੋਣਾ ਅਤੇ ਟੂਰ ਜਗਾ ਦੀਆ ਟਿਕਟਾਂ ਵਿਚ ਵਾਧੇ ਕਾਰਨ ਹੁਣ ਮੈਂਬਰਾਂ ਨੂੰ ਕਲ ਵਧੇਰੇ ਜੇਬ ਢਿਲੀ ਕਰਨੀ ਪੈਣੀ ਹੈ। ਜਿੰਦਗੀ ਦੇ ਮਨੋਰਜਨ ਲਈ ਪੈਸੇ ਕੋਈ ਮਾਅਨੇ ਨਹੀ ਰੱਖਦੇ। ਬਸ ਦਿਲ ਦਾ ਧੀਰਜ ਰੱਖਣਾ ਹੁੰਦਾ ਹੈ।
ਅਸੀ ਪੰਜ ਟੂਰ, ਦੋ ਤੀਆਂ ਦੇ ਮੇਲੇ ਅਤੇ 2 ਵਾਰ ਮਨੋਰਜਨ ਗੋਰਸੀਡ ਕਮਿਊਨਿਟੀ ਸੈਂਟਰ ਵਿਖੇ ਹੋਏ। ਸੈਸਨ ਦੇ ਦੂਸਰੇ ਹਿਸੇ ਵਿਚ ਗੀਤ ਸਗੀਤ,ਜਾਗੋ,ਗਿੱਧਾ, ਬੋਲੀਆ, ਬਲਾਰੇ ਡੀ ਜੇ ਅਤੇ ਨਾਮੀ ਸਿਗਰ ਰਣਜੀਤ ਲਾਲ ਗਰੁਪ ਕਿਰਨ ਉਸਾ, ਤੇਜੀ ਕੋਟਕਪੂਰਾ, ਤੇ ਹੋਰ ਬੀਬੀਆ ਹਰਪਾਲ ਕੌਰ,ਸਤਵਿੰਦਰ ਸੱਗੂ ਸਾਮਲ ਹੋਏ। ਮਨਜੀਤ ਬਾਬਾ, ਬਲਵਿੰਦਰ ਦਿਉਲ, ਸਿੰਦਰ ਭੈਣ ਜੀ ਨੇ ਜਾਗੋ,ਗਿੱਧੇ ਦੇ ਰੰਗ ਬਨ ਦਿੱਤੇ। ਇਸ ਮੌਕੇ ਸਮੂਹ ਮੈਬਰਾ ਨੇ ਸਿਗਰਾ ਤੇ ਖੂਬ ਆਨੰਦ ਮਾਣਿਆ ਗਿਆ। ਅਖੀਰ ਵਿਚ ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਵੱਲੋ ਸਮੂਹ ਮੈਂਬਰਾ ਦਾ ਧੰਨਵਾਦ ਕੀਤਾ ਗਿਆ।