ਕੈਨੇਡਾ ’ਚ 4 ਪੰਜਾਬੀਆਂ ਦੀ ਕਾਰ ਨਦੀ ਵਿਚ ਡਿੱਗੀ

ਕੈਨੇਡਾ ਦੇ ਬੀ.ਸੀ. ਵਿਚ ਇਕ ਕਾਰ ਬੇਕਾਬੂ ਹੋ ਕੇ ਸਕੁਐਮਿਸ਼ ਦਰਿਆ ਵਿਚ ਜਾ ਡਿੱਗੀ ਜਿਸ ਵਿਚ ਚਾਰ ਪੰਜਾਬੀ ਸਵਾਰ ਸਨ।

Update: 2025-06-16 12:10 GMT

ਵੈਨਕੂਵਰ : ਕੈਨੇਡਾ ਦੇ ਬੀ.ਸੀ. ਵਿਚ ਇਕ ਕਾਰ ਬੇਕਾਬੂ ਹੋ ਕੇ ਸਕੁਐਮਿਸ਼ ਦਰਿਆ ਵਿਚ ਜਾ ਡਿੱਗੀ ਜਿਸ ਵਿਚ ਚਾਰ ਪੰਜਾਬੀ ਸਵਾਰ ਸਨ। ਐਤਵਾਰ ਸਵੇਰੇ ਵਾਪਰੇ ਹਾਦਸੇ ਮਗਰੋਂ ਕਾਰ ਵਿਚ ਸਵਾਰ ਤਿੰਨ ਜਣੇ ਕਿਸੇ ਤਰ੍ਹਾਂ ਸੁਰੱਖਿਅਤ ਬਾਹਰ ਨਿਕਲਣ ਵਿਚ ਸਫ਼ਲ ਰਹੇ ਪਰ ਨਵਦੀਪ ਸਿੱਧੂ ਦੀ ਕੋਈ ਉੱਘ-ਸੁੱਘ ਨਹੀਂ ਮਿਲ ਸਕੀ।

ਤਿੰਨ ਸੁਰੱਖਿਅਤ ਬਾਹਰ ਨਿਕਲਣ ਵਿਚ ਸਫ਼ਲ

ਸਕੁਐਮਿਸ਼ ਆਰ.ਸੀ.ਐਮ.ਪੀ., ਫਾਇਰ ਡਿਪਾਰਟਮੈਂਟ ਅਤੇ ਸਰਚ ਐਂਡ ਰੈਸਕਿਊ ਟੀਮ ਵੱਲੋਂ ਲਾਪਤਾ ਪੰਜਾਬੀ ਨੌਜਵਾਨ ਅਤੇ ਗੱਡੀ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਅੰਤਮ ਰਿਪੋਰਟ ਮਿਲਣ ਤੱਕ ਸਫ਼ਲਤਾ ਨਹੀਂ ਮਿਲ ਸਕੀ। ਉਧਰ ਬੀ.ਸੀ. ਐਮਰਜੰਸੀ ਹੈਲਥ ਸਰਵਿਸਿਜ਼ ਨੇ ਦੱਸਿਆ ਕਿ ਸ਼ਨਿੱਚਰਵਾਰ ਵੱਡੇ ਤੜਕੇ ਤਕਰੀਬਨ 3 ਵਜੇ ਇਕ ਗੱਡੀ ਦੇ ਨਦੀ ਵਿਚ ਡਿੱਗਣ ਦੀ ਇਤਲਾਹ ਮਿਲੀ ਜਿਸ ਮਗਰੋਂ ਦੋ ਐਂਬੁਲੈਂਸਾਂ ਮੌਕੇ ’ਤੇ ਭੇਜੀਆਂ ਗਈਆਂ ਅਤੇ ਤਿੰਨ ਜਣਿਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਮਗਰੋਂ ਘਰ ਭੇਜ ਦਿਤਾ ਗਿਆ।

ਨਵਦੀਪ ਸਿੱਧੂ ਦੀ ਨਹੀਂ ਮਿਲ ਸਕੀ ਕੋਈ ਉੱਘ-ਸੁੱਘ

ਐਤਵਾਰ ਬਾਅਦ ਦੁਪਹਿਰ ਤੱਕ ਨਦੀ ਵਿਚ ਡਿੱਗੀ ਗੱਡੀ ਅਤੇ ਇਸ ਵਿਚ ਸਵਾਰ ਇਕ ਜਣੇ ਦੀ ਭਾਲ ਕੀਤੀ ਜਾ ਰਹੀ ਸੀ।

Tags:    

Similar News