ਕੈਨੇਡਾ ਵਾਲਿਆਂ ਨੂੰ ਮਿਲੀ ਵੱਡੀ ਰਾਹਤ

ਬੈਂਕ ਖਾਤੇ ਵਿਚ ਲੋੜੀਂਦੀ ਰਕਮ ਨਾ ਹੋਣ ’ਤੇ ਹੁਣ ਕੈਨੇਡਾ ਵਾਲਿਆਂ ਦੇ 10 ਡਾਲਰ ਤੋਂ ਵੱਧ ਨਹੀਂ ਕੱਟੇ ਜਾਣਗੇ।

Update: 2025-03-19 12:25 GMT

ਟੋਰਾਂਟੋ : ਬੈਂਕ ਖਾਤੇ ਵਿਚ ਲੋੜੀਂਦੀ ਰਕਮ ਨਾ ਹੋਣ ’ਤੇ ਹੁਣ ਕੈਨੇਡਾ ਵਾਲਿਆਂ ਦੇ 10 ਡਾਲਰ ਤੋਂ ਵੱਧ ਨਹੀਂ ਕੱਟੇ ਜਾਣਗੇ। ਜੀ ਹਾਂ, ਜਸਟਿਨ ਟਰੂਡੋ ਜਾਂਦੇ ਜਾਂਦੇ ਮੁਲਕ ਦੇ ਲੋਕਾਂ ਨੂੰ ਵੱਡੀ ਰਾਹਤ ਦੇ ਗਏ ਜਿਸ ਤਹਿਤ ਨੌਨ ਸਫੀਸ਼ੀਐਂਟ ਫੰਡਜ਼ ਫੀਸ ਦੇ ਰੂਪ ਵਿਚ ਦੋ ਕੰਮ ਵਾਲੇ ਦਿਨਾਂ ਦੌਰਾਨ ਇਕ ਵਾਰ ਤੋਂ ਵੱਧ ਰਕਮ ਨਹੀਂ ਕੱਟੀ ਜਾ ਸਕੇਗੀ। ਦੱਸ ਦੇਈਏ ਕਿ ਜ਼ਿਆਦਾਤਰ ਕੈਨੇਡੀਅਨ ਬੈਂਕ ਨੌਨ ਸਫੀਸ਼ੀਐਂਟ ਫੰਡਜ਼ ਦੇ ਰੂਪ ਵਿਚ ਹਰ ਟ੍ਰਾਂਜ਼ੈਕਸ਼ਨ ’ਤੇ 45 ਡਾਲਰ ਤੋਂ 48 ਡਾਲਰ ਦੀ ਰਕਮ ਕੱਟਦੇ ਹਨ। ਨਵੇਂ ਨਿਯਮ 12 ਮਾਰਚ 2026 ਤੋਂ ਸਿਰਫ ਨਿਜੀ ਅਤੇ ਸਾਂਝੇ ਖਾਤਿਆਂ ’ਤੇ ਲਾਗੂ ਹੋਣਗੇ। ਕਾਰਪੋਰੇਟ ਜਾਂ ਬਿਜ਼ਨਸ ਖਾਤੇ ਇਸ ਦੇ ਘੇਰੇ ਵਿਚ ਨਹੀਂ ਲਿਆਂਦੇ ਗਏ।

10 ਡਾਲਰ ਤੋਂ ਵੱਧ ਨਹੀਂ ਕੱਟ ਸਕਣਗੇ ਬੈਂਕ

ਫੈਡਰਲ ਸਰਕਾਰ ਦਾ ਮੰਨਣਾ ਹੈ ਕਿ ਖਾਤੇ ਵਿਚ ਘੱਟ ਰਕਮ ਹੋਣ ਕਾਰਨ ਕੈਨੇਡੀਅਨ ਬੈਂਕਾਂ ਵੱਲੋਂ ਕੱਟੀ ਜਾਣ ਵਾਲੀ ਰਕਮ ਵਿਚ ਆਉਂਦੇ 10 ਸਾਲ ਦੌਰਾਨ 4 ਅਰਬ ਡਾਲਰ ਦੀ ਕਮੀ ਆਵੇਗੀ। ਵਿੱਤ ਮੰਤਰਾਲੇ ਦੀ ਤਰਜਮਾਨ ਮੈਰੀ ਫਰਾਂਸ ਫੌਚਰ ਨੇ ਕਿਹਾ ਕਿ ਖਪਤਕਾਰ ਸਮੂਹਾਂ ਅਤੇ ਬੈਂਕਾਂ ਨਾਲ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਕਦਮ ਉਠਾਇਆ ਗਿਆ ਹੈ ਜਿਸ ਨਾਲ ਆਮ ਲੋਕ ਲੋਕਾਂ ਦੇ ਅਰਬਾਂ ਡਾਲਰ ਦੀ ਬੱਚਤ ਹੋਵੇਗੀ। ਕੈਨੇਡੀਅਨ ਬੈਂਕਿੰਗ ਐਸੋਸੀਏਸ਼ਨ ਵੱਲੋਂ ਨੌਨ ਸਫੀਸ਼ੀਐਂਟ ਫੰਡਜ਼ ਫੀਸ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਸੀ ਪਰ ਹੁਣ ਜਥੇਬੰਦੀ ਦਾ ਕਹਿਣਾ ਹੈ ਕਿ ਇਸ ਦੇ ਮੈਂਬਰਾਂ ਵੱਲੋਂ ਨਵੇਂ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।

ਖਾਤੇ ਵਿਚ ਘੱਟ ਰਕਮ ਹੋਣ ’ਤੇ ਕੀਤੀ ਜਾਂਦੀ ਸੀ ਮਨਮਾਨੀ

ਵਿੱਤ ਮੰਤਰਾਲੇ ਮੁਤਾਬਕ ਕੈਨੇਡੀਅਨ ਬੈਂਕਾਂ ਨੇ 2023 ਦੌਰਾਨ ਨੌਨ ਸਫੀਸ਼ੀਐਂਟ ਫੰਡਜ਼ ਫੀਸ ਦੇ ਰੂਪ ਵਿਚ 1 ਕਰੋੜ 58 ਲੱਖ ਡਾਲਰ ਦੀ ਰਕਮ ਕੱਟੀ ਅਤੇ ਘੱਟੋ ਘੱਟ 34 ਫੀ ਸਦੀ ਕੈਨੇਡੀਅਨ ਇਸ ਦੇ ਘੇਰੇ ਵਿਚ ਆਏ। ਨਵੇਂ ਨਿਯਮਾਂ ਨੂੰ 26 ਮਾਰਚ ਦੇ ਕੈਨੇਡਾ ਗਜ਼ਟ ਵਿਚ ਪ੍ਰਕਾਸ਼ਤ ਕੀਤਾ ਜਾਵੇਗਾ।

Tags:    

Similar News