ਕੈਨੇਡਾ ਵਾਲਿਆਂ ਨੂੰ ਅੱਜ ਮਿਲ ਸਕਦੀ ਐ ਜੀ.ਐਸ.ਟੀ. ਤੋਂ ਰਾਹਤ

ਕੈਨੇਡਾ ਵਾਲਿਆਂ ਨੂੰ ਅੱਜ ਜੀ.ਐਸ.ਟੀ. ਤੋਂ ਰਾਹਤ ਮਿਲ ਸਕਦੀ ਹੈ। ਜੀ ਹਾਂ, ਲੋਕਾਂ ਨੂੰ ਦਰਪੇਸ਼ ਆਰਥਿਕ ਮੁਸ਼ਕਲਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੁਝ ਖਾਸ ਚੀਜ਼ਾਂ ਤੋਂ ਜੀ.ਐਸ.ਟੀ. ਹਟਾਉਣ ਦਾ ਐਲਾਨ ਕਰ ਸਕਦੇ ਹਨ

Update: 2024-11-21 12:20 GMT

ਔਟਵਾ : ਕੈਨੇਡਾ ਵਾਲਿਆਂ ਨੂੰ ਅੱਜ ਜੀ.ਐਸ.ਟੀ. ਤੋਂ ਰਾਹਤ ਮਿਲ ਸਕਦੀ ਹੈ। ਜੀ ਹਾਂ, ਲੋਕਾਂ ਨੂੰ ਦਰਪੇਸ਼ ਆਰਥਿਕ ਮੁਸ਼ਕਲਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੁਝ ਖਾਸ ਚੀਜ਼ਾਂ ਤੋਂ ਜੀ.ਐਸ.ਟੀ. ਹਟਾਉਣ ਦਾ ਐਲਾਨ ਕਰ ਸਕਦੇ ਹਨ ਪਰ ਇਹ ਰਿਆਇਤ ਆਰਜ਼ੀ ਤੌਰ ’ਤੇ ਹੋਵੇਗੀ। ਦੂਜੇ ਪਾਸੇ ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਅਰਬਾਂ ਡਾਲਰ ਦੀਆਂ ਰਿਆਇਤਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਟੋਰਾਂਟੋ ਵਿਖੇ ਲੋਕ ਲੁਭਾਉਣੇ ਐਲਾਨ ਕੀਤੇ ਜਾਣ ਮੌਕੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੀ ਹਾਜ਼ਰ ਰਹਿਣਗੇ।

ਜਸਟਿਨ ਟਰੂਡੋ ਕਰ ਸਕਦੇ ਨੇ ਅਰਬਾਂ ਡਾਲਰ ਦੀਆਂ ਰਿਆਇਤਾਂ ਦਾ ਐਲਾਨ

ਇਸੇ ਦੌਰਾਨ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾਣ ਵਾਲਾ ਐਲਾਨ ਉਨ੍ਹਾਂ ਦੀ ਪਾਰਟੀ ਵੱਲੋਂ ਗੁਡਜ਼ ਐਂਡ ਸਰਵਿਸ ਟੈਕਸ ਨੂੰ ਪੱਕੇ ਤੌਰ ’ਤੇ ਹਟਾਏ ਜਾਣ ਬਾਰੇ ਕੀਤੀ ਜਾ ਰਹੀ ਮੰਗ ਦਾ ਨਤੀਜਾ ਹੈ। ਜਗਮੀਤ ਸਿੰਘ ਦਾ ਕਹਿਣਾ ਸੀ ਕਿ ਜੀ.ਐਸ.ਟੀ. ਪੱਕੇ ਤੌਰ ’ਤੇ ਖ਼ਤਮ ਕਰਨ ਮਗਰੋਂ ਹੀ ਕੈਨੇਡਾ ਵਾਸੀਆਂ ਨੂੰ ਰਾਹਤ ਮਿਲ ਸਕਦੀ ਹੈ ਪਰ ਲਿਬਰਲ ਸਰਕਾਰ ਥੋੜ੍ਹੇ ਸਮੇਂ ਵਾਸਤੇ ਕੁਝ ਚੋਣਵੀਆਂ ਚੀਜ਼ਾਂ ਨੂੰ ਹੀ ਟੈਕਸ ਦੇ ਘੇਰੇ ਵਿਚੋਂ ਬਾਹਰ ਕਰ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਜਗਮੀਤ ਸਿੰਘ ਨੇ ਪਿਛਲੇ ਹਫ਼ਤੇ ਵਾਅਦਾ ਕੀਤਾ ਸੀ ਕਿ ਐਨ.ਡੀ.ਪੀ. ਦੀ ਸਰਕਾਰ ਆਈ ਤਾਂ ਹੋਮ ਹੀਟਿੰਗ, ਗਰੌਸਰੀ, ਇੰਟਰਨੈਟ, ਮੋਬਾਇਲ ਬਿਲ, ਡਾਇਪਰਜ਼ ਅਤੇ ਬੱਚਿਆਂ ਦੇ ਕੱਪੜਿਆਂ ਤੋਂ ਜੀ.ਐਸ.ਟੀ. ਹਟਾ ਦਿਤਾ ਜਾਵੇਗਾ। 

Tags:    

Similar News