ਕੈਨੇਡਾ ਦੇ ਪ੍ਰਧਾਨ ਮੰਤਰੀ ਪੁੱਜੇ ਯੂਕਰੇਨ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਅਚਨਚੇਤ ਦੌਰੇ ’ਤੇ ਕੀਵ ਪੁੱਜ ਗਏ ਜਿਥੇ ਯੂਕਰੇਨ ਉਤੇ ਰੂਸੀ ਹਮਲੇ ਦੀ ਤੀਜੀ ਬਰਸੀ ਮੌਕੇ ਯੂਰਪੀ ਆਗੂਆਂ ਦਰਮਿਆਨ ਸ਼ਾਂਤੀ ਅਤੇ ਸੁਰੱਖਿਆ ਸੰਮੇਲਨ ਹੋ ਰਿਹਾ ਹੈ।;

Update: 2025-02-24 13:57 GMT

ਕੀਵ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਅਚਨਚੇਤ ਦੌਰੇ ’ਤੇ ਕੀਵ ਪੁੱਜ ਗਏ ਜਿਥੇ ਯੂਕਰੇਨ ਉਤੇ ਰੂਸੀ ਹਮਲੇ ਦੀ ਤੀਜੀ ਬਰਸੀ ਮੌਕੇ ਯੂਰਪੀ ਆਗੂਆਂ ਦਰਮਿਆਨ ਸ਼ਾਂਤੀ ਅਤੇ ਸੁਰੱਖਿਆ ਸੰਮੇਲਨ ਹੋ ਰਿਹਾ ਹੈ। ਸੰਮੇਲਨ ਦੇ ਆਰੰਭ ਵਿਚ ਹੀ ਟਰੂਡੋ ਵੱਲੋਂ ਯੂਕਰੇਨ ਵਾਸਤੇ 25 ਹਲਕੀਆਂ ਬਖਤਰਬੰਦ ਗੱਡੀਆਂ ਦੇਣ ਦਾ ਐਲਾਨ ਕਰ ਦਿਤਾ ਗਿਆ। ਜਸਟਿਨ ਟਰੂਡੋ ਅਤੇ ਹੋਰ ਯੂਰਪੀ ਆਗੂ ਜਦੋਂ ਸੰਮੇਲਨ ਦੌਰਾਨ ਸੰਬੋਧਨ ਕਰ ਰਹੇ ਸਨ ਤਾਂ ਬਾਹਰ ਏਅਰ ਡਿਫੈਂਸ ਦੇ ਸਾਇਰਨ ਸੁਣੇ ਗਏ।

ਰੂਸੀ ਹਮਲੇ ਦੀ ਤੀਜੀ ਬਰਸੀ ਮੌਕੇ ਸੰਮੇਲਨ ਵਿਚ ਕੀਤੀ ਸ਼ਿਰਕਤ

ਉਧਰ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਵੱਲੋਂ ਕੁਰਸੀ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਜੰਗ ਦੇ ਤਿੰਨ ਸਾਲ ਪੂਰੇ ਹੋਣ ਤੋਂ ਇਕ ਦਿਨ ਪਹਿਲਾਂ ਰੂਸ ਵੱਲੋਂ 267 ਡਰੋਨ ਹਮਲੇ ਕੀਤੇ ਗਏ। ਯੂਕਰੇਨੀ ਅਧਿਕਾਰੀਆਂਨੇ ਦੱਸਿਆ ਕਿ ਖਾਰਕੀਵ, ਪੋਲਤਾਵਾ, ਸੁਮੀ ਅਤੇ ਕੌਮੀ ਰਾਜਧਾਨੀ ਕੀਵ ਸਣੇ ਘੱਟੋ ਘੱਟ 13 ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਡਰੋਨਜ਼ ਤੋਂ ਇਲਾਵਾ ਰੂਸ ਵੱਲੋਂ 3 ਬੈਲਿਸਟਿਕ ਮਿਜ਼ਾਈਲਾਂ ਦਾਗੇ ਜਾਣ ਦੀ ਰਿਪੋਰਟ ਹੈ। ਪਿਛਲੇ ਇਕ ਹਫ਼ਤੇ ਦੌਰਾਨ ਰੂਸ ਵੱਲੋਂ ਯੂਕਰੇਨ ਉਤੇ 1,150 ਡਰੋਨ, 1400 ਬੰਬ ਅਤੇ 35 ਮਿਜ਼ਾਈਲਾਂ ਦਾਗੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

Tags:    

Similar News