ਪੈਰਿਸ ਓਲੰਪਿਕਸ ਵਿਚ ਕੈਨੇਡੀਅਨ ਖਿਡਾਰੀਆਂ ਨੇ ਸਿਰਜਿਆ ਇਤਿਹਾਸ

ਓਲੰਪਿਕ ਖੇਡਾਂ ਵਿਚ ਹੁਣ ਤੱਕ ਦੀ ਬਿਹਤਰੀਨ ਕਾਰਗੁਜ਼ਾਰੀ ਦਿਖਾਉਂਦਿਆਂ ਕੈਨੇਡੀਅਨ ਖਿਡਾਰੀਆਂ ਨੇ ਇਤਿਹਾਸ ਸਿਰਜ ਦਿਤਾ। ਮੈਡਲ ਜਿੱਤਣ ਵਾਲੇ 84 ਮੁਲਕਾਂ ਵਿਚੋਂ ਕੈਨੇਡਾ ਨੂੰ 12ਵਾਂ ਸਥਾਨ ਮਿਲਿਆ ਅਤੇ 15 ਵੱਖ ਵੱਖ ਖੇਡਾਂ ਵਿਚ ਕੈਨੇਡੀਅਨ ਖਿਡਾਰੀਆਂ ਨੇ ਮੈਡਲ ਜਿੱਤੇ।

Update: 2024-08-12 11:56 GMT

ਟੋਰਾਂਟੋ : ਓਲੰਪਿਕ ਖੇਡਾਂ ਵਿਚ ਹੁਣ ਤੱਕ ਦੀ ਬਿਹਤਰੀਨ ਕਾਰਗੁਜ਼ਾਰੀ ਦਿਖਾਉਂਦਿਆਂ ਕੈਨੇਡੀਅਨ ਖਿਡਾਰੀਆਂ ਨੇ ਇਤਿਹਾਸ ਸਿਰਜ ਦਿਤਾ। ਮੈਡਲ ਜਿੱਤਣ ਵਾਲੇ 84 ਮੁਲਕਾਂ ਵਿਚੋਂ ਕੈਨੇਡਾ ਨੂੰ 12ਵਾਂ ਸਥਾਨ ਮਿਲਿਆ ਅਤੇ 15 ਵੱਖ ਵੱਖ ਖੇਡਾਂ ਵਿਚ ਕੈਨੇਡੀਅਨ ਖਿਡਾਰੀਆਂ ਨੇ ਮੈਡਲ ਜਿੱਤੇ। ਐਤਵਾਰ ਨੂੰ ਖੇਡਾਂ ਦੇ ਸਮਾਪਤੀ ਸਮਾਗਮ ਦੌਰਾਨ ਸਮਰ ਮੈਕਿਨਤੋਸ਼ ਅਤੇ ਕੈਟਜਜ਼ਬਰਗ ਕੈਨੇਡਾ ਦੇ ਝੰਡਾਬਰਦਾਰ ਬਣੇ। ਖੇਡ ਆਲੋਚਕਾਂ ਮੁਤਾਬਕ ਪੈਰਿਸ ਓਲੰਪਿਕਸ ਕੈਨੇਡਾ ਲਈ ਯਾਦਗਾਰੀ ਹੋ ਨਿਬੜੀਆਂ ਜਿਥੇ 9 ਗੋਲਡ ਮੈਡਲ, 7 ਸਿਲਵਰ ਮੈਡਲ ਅਤੇ 11 ਬਰੌਂਜ਼ ਮੈਡਲ ਕੈਨੇਡੀਅਨ ਖਿਡਾਰੀਆਂ ਦੀ ਝੋਲੀ ਵਿਚ ਆਏ।

9 ਗੋਲਡ, 7 ਸਿਲਵਰ ਅਤੇ 11 ਬਰੌਂਜ਼ ਮੈਡਲ ਝੋਲੀ ਪਾਏ

ਕੈਨੇਡੀਅਨ ਓਲੰਪਿਕ ਕਮੇਟੀ ਦੀ ਪ੍ਰੈਜ਼ੀਡੈਂਟ ਟ੍ਰਿਸ਼ੀਆ ਸਮਿੱਥ ਨੇ ਕਿਹਾ ਕਿ ਖਿਡਾਰੀਆਂ ਨੇ ਉਚੀ ਉਡਾਣ ਭਰੀ ਪਰ ਕੁਝ ਮਾਮਲਿਆਂ ਵਿਚ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ। ਇਥੋਂ ਤੱਕ ਕਿ ਅਚੰਭੇ ਵੀ ਦੇਖਣ ਨੂੰ ਮਿਲ ਅਤੇ ਖੁਸ਼ੀਆਂ ਖੇੜੇ ਦੇ ਨਾਲ ਦਿਲ ਵੀ ਟੁੱਟੇ। ਕੈਨੇਡਾ ਨੇ ਤੈਰਾਕੀ ਵਿਚ ਸਭ ਤੋਂ ਵੱਧ ਮੈਡਲ ਜਿੱਤੇ ਅਤੇ ਸਮਰ ਮੈਕਿਨਤੋਸ਼ ਨੇ ਤਿੰਨ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜ ਦਿਤਾ। ਹੈਮਰ ਥ੍ਰੋਅ ਦੇ ਦੋਹਾਂ ਵਰਗਾਂ ਵਿਚ ਕੈਨੇਡੀਅਨ ਖਿਡਾਰੀਆਂ ਨੇ ਗੋਲਡ ਮੈਡਲ ਜਿੱਤੇ ਜੋ ਇਤਿਹਾਸ ਵਿਚ ਪਹਿਲੀ ਵਾਰ ਸੰਭਵ ਹੋ ਸਕਿਆ। ਐਥਲੈਟਿਕਸ ਵਿਚ ਅਸਫਲ ਨਜ਼ਰ ਆ ਰਹੇ ਆਂਦਰੇ ਗ੍ਰਾਸ ਨੇ 4 ਗੁਣਾ 100 ਮੀਟਰ ਰਿਲੇਅ ਵਿਚ ਕਮਾਲ ਕਰ ਦਿਤੀ ਅਤੇ ਇਥੇ ਵੀ ਗੋਲਡ ਮੈਡਲ ਝੋਲੀ ਵਿਚ ਆਇਆ।

ਅਮਰੀਕਾ ਨੂੰ ਪਹਿਲਾ ਅਤੇ ਚੀਨ ਨੂੰ ਮਿਲਿਆ ਦੂਜਾ ਸਥਾਨ

ਜੂਡੋ ਵਿਚ ਕ੍ਰਿਸਟੀਆ ਡੈਗੁਚੀ ਨੇ ਕੈਨੇਡਾ ਦਾ ਪਹਿਲੀ ਗੋਲਡ ਮੈਡਲ ਜਿੱਤਿਆ ਜਦਕਿ ਕੈਟੀ ਵਿਨਸੈਂਟ ਨੇ ਔਰਤ ਦੀ ਸਪ੍ਰਿੰਟ ਕੈਨੋਏ ਵਿਚ ਗੋਲਡ ਮੈਡਲ ਆਪਣੀ ਝੋਲੀ ਵਿਚ ਪਾਇਆ। ਦੂਜੇ ਪਾਸੇ ਡਰੋਨ ਸਕੈਂਡਲ ਵਿਚ ਘਿਰੀ ਕੈਨੇਡੀਅਨ ਕੁੜੀਆਂ ਦੀ ਫੁੱਟਬਾਲ ਟੀਮ ਨੂੰ ਖਾਲੀ ਹੱਥ ਘਰ ਪਰਤਣਾ ਪਿਆ। ਕੈਨੇਡੀਅਨ ਓਲੰਪਿਕ ਕਮੇਟੀ ਦੇ ਮੁੱਖ ਕਾਰਜਕਾਰੀ ਅਫਸਰ ਡੇਵਿਡ ਸ਼ੂਮਾਕਰ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨਕਿਹਾ ਕਿ ਖੇਡਾਂ ਦੀ ਸ਼ੁਰੂਆਤ ਮੌਕੇ ਗਿਣਤੀ ਦਾ ਅੰਦਾਜ਼ਾ ਨਹੀਂ ਸੀ ਲਾਇਆ ਪਰ ਹੁਣ ਸਮਾਪਤੀ ਮੌਕੇ ਮੈਡਲਾਂ ਦੀ ਗਿਣਤੀ ਤੋਂ ਖੁਸ਼ੀ ਹੋ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਨੇ 40 ਗੋਲਡ ਮੈਡਲਾਂ ਸਣੇ ਕੁਲ 126 ਮੈਡਲ ਜਿਤਦਿਆਂ ਪੈਰਿਸ ਓਲੰਪਿਕਸ ਵਿਚ ਪਹਿਲਾ ਸਥਾਨ ਹਾਸਲ ਜਦਕਿ ਚੀਨ 91 ਮੈਡਲਾਂ ਨਾਲ ਦੂਜੇ ਸਥਾਨ ’ਤੇ ਰਿਹਾ। 45 ਮੈਡਲਾਂ ਨਾਲ ਜਾਪਾਨ ਤੀਜੇ ਅਤੇ ਆਸਟ੍ਰੇਲੀਆ ਚੌਥੇ ਸਥਾਨ ’ਤੇ ਰਿਹਾ। ਮੇਜ਼ਬਾਨ ਫਰਾਂਸ ਨੂੰ 16 ਗੋਲਡ ਮੈਡਲਾਂ ਨਾਲ ਪੰਜਵਾਂ ਸਥਾਨ ਮਿਲਿਆ।

Tags:    

Similar News