ਕੈਨੇਡਾ : ਭੇਤਭਰੇ ਹਾਲਾਤ ’ਚ ਲਾਪਤਾ ਹੋਇਆ ਪੰਜਾਬੀ ਨੌਜਵਾਨ

ਕੈਨੇਡਾ ਵਿਚ 31 ਸਾਲ ਦਾ ਗੁਰਪ੍ਰੀਤ ਸਿੰਘ ਭੇਤਭਰੇ ਹਾਲਾਤ ਵਿਚ ਲਾਪਤਾ ਹੋ ਗਿਆ ਅਤੇ ਪੰਜ ਦਿਨ ਬਾਅਦ ਵੀ ਉਸ ਦੀ ਕੋਈ ਉਘ-ਸੁੱਘ ਨਹੀਂ ਲੱਗ ਸਕੀ

Update: 2025-11-03 13:41 GMT

ਮਿਸੀਸਾਗਾ : ਕੈਨੇਡਾ ਵਿਚ 31 ਸਾਲ ਦਾ ਗੁਰਪ੍ਰੀਤ ਸਿੰਘ ਭੇਤਭਰੇ ਹਾਲਾਤ ਵਿਚ ਲਾਪਤਾ ਹੋ ਗਿਆ ਅਤੇ ਪੰਜ ਦਿਨ ਬਾਅਦ ਵੀ ਉਸ ਦੀ ਕੋਈ ਉਘ-ਸੁੱਘ ਨਹੀਂ ਲੱਗ ਸਕੀ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਨੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਬੁੱਧਵਾਰ ਬਾਅਦ ਦੁਪਹਿਰ 2 ਵਜੇ ਦਿੱਲੀ ਦਾ ਜਹਾਜ਼ ਚੜ੍ਹਨਾ ਸੀ ਅਤੇ ਉਸ ਨੂੰ ਆਖਰੀ ਵਾਰ ਫਲਾਈਟ ਰਵਾਨਾ ਹੋਣ ਤੋਂ ਚਾਰ ਘੰਟੇ ਪਹਿਲਾਂ ਮਿਸੀਸਾਗਾ ਦੇ ਟਿਮ ਹੌਰਟਨਜ਼ ’ਤੇ ਦੇਖਿਆ ਗਿਆ। ਇਸ ਮਗਰੋਂ ਉਹ ਫਲਾਈਟ ਵਿਚ ਸਵਾਰ ਨਾ ਹੋਇਆ ਅਤੇ ਨਾ ਹੀ ਕਿਸੇ ਹੋਰ ਜਗ੍ਹਾ ਉਸ ਦੀ ਮੌਜੂਦਗੀ ਬੁਾਰੇ ਕੋਈ ਸਬੂਤ ਸਾਹਮਣੇ ਆਇਆ ਹੈ।

ਟੋਰਾਂਟੋ ਹਵਾਈ ਅੱਡੇ ’ਤੇ ਪੁੱਜਣ ਤੋਂ ਪਹਿਲਾਂ ਹੋਇਆ ਲਾਪਤਾ

ਹੈਰਾਨੀ ਇਸ ਗੱਲ ਦੀ ਹੈ ਕਿ ਗੁਰਪ੍ਰੀਤ ਸਿੰਘ ਦੀ ਕਾਰ ਵੀ ਗਾਇਬ ਹੈ ਅਤੇ ਪੰਜਾਬ ਵਿਚ ਮੌਜੂਦ ਪਰਵਾਰ ਉਸ ਦੀ ਸੁੱਖ ਸਾਂਦ ਬਾਰੇ ਬੇਹੱਦ ਚਿੰਤਤ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ, ਬੈੱਲ ਕੰਪਨੀ ਵਿਚ ਕੇਬਲ ਪੁਲਰ ਦਾ ਕੰਮ ਕਰਦਾ ਸੀ ਪਰ ਕੁਝ ਹਫ਼ਤੇ ਪਹਿਲਾਂ ਨੌਕਰੀ ਛੱਡ ਦਿਤੀ। ਗੁਰਪ੍ਰੀਤ ਸਿੰਘ ਦੀ ਭੈਣ ਪ੍ਰਭਜੋਤ ਕੌਰ ਕੈਨੇਡਾ ਵਿਚ ਹੀ ਮੌਜੂਦ ਹੈ ਅਤੇ ਜੇ ਕਿਸੇ ਕੋਲ ਗੁਰਪ੍ਰੀਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 437 988 8087 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Tags:    

Similar News