Canada ਵੱਲੋਂ international students ਨੂੰ ਰਾਹਤ
ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਨਵੇਂ ਵਰ੍ਹੇ ਵਿਚ ਵਰਕ ਪਰਮਿਟ ਦੇ ਯੋਗ ਕੋਰਸਾਂ ਦੀ ਗਿਣਤੀ ਵਿਚ ਕੋਈ ਕਟੌਤੀ ਨਾ ਕਰਨ ਦਾ ਫ਼ੈਸਲਾ ਲਿਆ ਹੈ
ਟੋਰਾਂਟੋ : ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਨਵੇਂ ਵਰ੍ਹੇ ਵਿਚ ਵਰਕ ਪਰਮਿਟ ਦੇ ਯੋਗ ਕੋਰਸਾਂ ਦੀ ਗਿਣਤੀ ਵਿਚ ਕੋਈ ਕਟੌਤੀ ਨਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦਾ ਸਿੱਧਾ ਫਾਇਦਾ 2025 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਵਿਦਿਆਰਥੀਆ ਨੂੰ ਹੋਵੇਗਾ। ਆਰ.ਆਰ.ਸੀਸੀ. ਵੱਲੋਂ 2024 ਵਿਚ ਕਈ ਕੋਰਸਾਂ ਦੀ ਸੂਚੀ ਤਿਆਰ ਕਰਦਿਆਂ ਇਨ੍ਹਾਂ ਵਿਚ ਦਾਖਲਾ ਲੈਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵਰਕ ਪਰਮਿਟ ਦੇ ਹੱਕ ਤੋਂ ਵਾਂਝਾ ਕਰ ਦਿਤਾ। ਭਾਰਤ ਵਰਗੇ ਮੁਲਕਾਂ ਤੋਂ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਦਾ ਪਹਿਲਾ ਮਕਸਦ ਕੋਰਸ ਮੁਕੰਮਲ ਹੋਣ ਮਗਰੋਂ ਤਿੰਨ ਸਾਲ ਦਾ ਵਰਕ ਪਰਮਿਟ ਹਾਸਲ ਕਰਨਾ ਹੁੰਦਾ ਹੈ ਪਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦੇ ਯੋਜਨਾ ਤਹਿਤ ਕਈ ਕੋਰਸਾਂ ਨੂੰ ਵਰਕ ਪਰਮਿਟ ਵਿਹੂਣਾ ਕਰ ਦਿਤਾ ਗਿਆ।
ਵਰਕ ਪਰਮਿਟ ਦੇ ਯੋਗ ਕੋਰਸਾਂ ਵਿਚ ਨਹੀਂ ਹੋਵੇਗੀ ਕਟੌਤੀ
ਪੋਸਟ ਗ੍ਰੈਜੁਏਟ ਵਰਕ ਪਰਮਿਟ ਇਕ ਓਪਨ ਵਰਕ ਪਰਮਿਟ ਹੁੰਦਾ ਹੈ ਜਿਸ ਰਾਹੀਂ ਇੰਟਰਨੈਸ਼ਨਲ ਸਟੂਡੈਂਟਸ ਕੈਨੇਡੀਅਨ ਤਜਰਬਾ ਹਾਸਲ ਕਰਦੇ ਹਨ ਅਤੇ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਵਿਚ ਸੌਖ ਹੁੰਦੀ ਹੈ। ਆਰ.ਆਰ.ਸੀ.ਸੀ. ਦੀ ਸੂਚੀ ਵਿਚ ਇਸ ਵੇਲੇ 1,107 ਕੋਰਸ ਕਰਨ ਵਾਲਿਆਂ ਨੂੰ ਵਰਕ ਪਰਮਿਟ ਮਿਲਦਾ ਹੈ ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਹੈਲਥ ਕੇਅਰ ਐਂਡ ਸੋਸ਼ਲ ਸਰਵਿਸਿਜ਼, ਐਜੁਕੇਸ਼ਨ, ਵੱਖ ਵੱਖ ਟਰੇਡਜ਼, ਐਗਰੀਕਲਚਰ, ਟ੍ਰਾਂਸਪੋਰਟ ਅਤੇ ਸਾਇੰਸ, ਟੈਕਨਾਲੋਜੀ, ਇੰਜਨੀਅਰਿੰਗ ਅਤੇ ਮੈਥੇਮੈਟਿਕਸ ਵਾਲੇ ਵਿਸ਼ੇ ਸ਼ਾਮਲ ਹਨ। ਹੁਣ ਤੱਕ ਇੰਮੀਗ੍ਰੇਸ਼ਨ ਮੰਤਰਾਲੇ 178 ਕੋਰਸਾਂ ਨੂੰ ਵਰਕ ਪਰਮਿਟ ਦੇ ਯੋਗ ਮੰਨੇ ਜਾਣ ਵਾਲੇ ਵਿਸ਼ਿਆਂ ਦੀ ਸ਼੍ਰੇਣੀ ਵਿਚੋਂ ਬਾਹਰ ਕਰ ਚੁੱਕਾ ਹੈ ਪਰ ਕਈ ਨਵੇਂ ਵਿਸ਼ਿਆਂ ਨੂੰ ਸ਼ਾਮਲ ਕੀਤੇ ਜਾਣ ਮਗਰੋਂ 2025 ਵਿਚ ਕੀਤੀ ਗਈ ਸੋਧ ਦੇ ਆਧਾਰ ’ਤੇ ਪੋਸਟ ਗ੍ਰੈਜੁਏਟ ਵਰਕ ਪਰਮਿਟ ਦੀ ਐਲੀਜੀਬਿਲਟੀ ਵਾਲੇ ਕੋਰਸਾਂ ਦੀ ਗਿਣਤੀ 920 ਤੋਂ ਵੱਧ ਕੇ 1,107 ਹੋ ਗਈ।