ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਸੋਮਵਾਰ ਨੂੰ ਖ਼ਤਮ ਹੋਣ ਦੇ ਆਸਾਰ

ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਸੋਮਵਾਰ ਨੂੰ ਖ਼ਤਮ ਹੋ ਸਕਦੀ ਹੈ। ਕਿਰਤ ਮੰਤਰੀ ਸਟੀਵਨ ਮੈਕਿਨਨ ਨੇ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਜਿਸ ਦੇ ਮੱਦੇਨਜ਼ਰ ਕੈਨੇਡਾ ਇੰਡਸਟ੍ਰੀਅਲ ਰਿਲੇਸ਼ਨਜ਼ ਬੋਰਡ ਨੂੰ ਮਾਮਲੇ ਵਿਚ ਦਖਲ ਦੇਣ ਵਾਸਤੇ ਆਖਿਆ ਗਿਆ।

Update: 2024-12-14 11:36 GMT

ਔਟਵਾ : ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਸੋਮਵਾਰ ਨੂੰ ਖ਼ਤਮ ਹੋ ਸਕਦੀ ਹੈ। ਕਿਰਤ ਮੰਤਰੀ ਸਟੀਵਨ ਮੈਕਿਨਨ ਨੇ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਜਿਸ ਦੇ ਮੱਦੇਨਜ਼ਰ ਕੈਨੇਡਾ ਇੰਡਸਟ੍ਰੀਅਲ ਰਿਲੇਸ਼ਨਜ਼ ਬੋਰਡ ਨੂੰ ਮਾਮਲੇ ਵਿਚ ਦਖਲ ਦੇਣ ਵਾਸਤੇ ਆਖਿਆ ਗਿਆ। ਮੁਲਾਜ਼ਮਾਂ ਨੂੰ ਜ਼ਬਰਦਸਤੀ ’ਤੇ ਲਿਆਂਦਾ ਗਿਆ ਤਾਂ ਉਨ੍ਹਾਂ ਨੂੰ ਮਈ 2025 ਤੱਕ ਮੌਜੂਦਾ ਤਨਖਾਹਾਂ ਅਤੇ ਭੱਤਿਆਂ ਤੇ ਹੀ ਕੰਮ ਕਰਨਾ ਹੋਵੇਗਾ। ਦੋਹਾਂ ਧਿਰਾਂ ਕੋਲ ਹੁਣ ਵੀ ਮੌਕਾ ਹੈ ਕਿ ਉਹ ਕਿਸੇ ਨਾ ਕਿਸੇ ਸਮਝੌਤੇ ’ਤੇ ਪੁੱਜ ਜਾਣ ਪਰ ਮੁਲਾਜ਼ਮ ਯੂਨੀਅਨ ਫੈਡਰਲ ਸਰਕਾਰ ਦੇ ਕਦਮ ਨੂੰ ਸਿੱਧਾ ਹਮਲਾ ਕਰਾਰ ਦੇ ਰਹੀ ਹੈ।

ਫੈਡਰਲ ਸਰਕਾਰ ਨੇ ਇੰਡਸਟ੍ਰੀਅਲ ਰਿਲੇਸ਼ਨਜ਼ ਬੋਰਡ ਨੂੰ ਦਖਲ ਵਾਸਤੇ ਆਖਿਆ

ਉਧਰ ਕੈਨੇਡਾ ਪੋਸਟ ਨੇ ਕਿਹਾ ਕਿ ਉਹ ਆਪਣੇ ਮੁਲਾਜ਼ਮਾਂ ਦਾ ਮੁੜ ਕੰਮ ’ਤੇ ਸਵਾਗਤ ਕਰਨਾ ਚਾਹੁੰਦੀ ਹੈ। ਉਧਰ ਮੈਕਿਨਨ ਨੇ ਕਿਹਾ ਕਿ ਉਹ ਇਕ ਪੜਤਾਲ ਦੇ ਹੁਕਮ ਵੀ ਦੇ ਰਹੇ ਹਨ ਤਾਂਕਿ ਪਤਾ ਲੱਗ ਸਕੇ ਕਿ ਆਖਰਕਾਰ ਗੱਲਬਾਤ ਦਾ ਕੋਈ ਸਿੱਟਾ ਕਿਉਂ ਨਹੀਂ ਨਿਕਲ ਸਕਿਆ। ਪੜਤਾਲ ਨਤੀਜਿਆਂ ਦੇ ਆਧਾਰ ’ਤੇ ਸਿਫ਼ਾਰਸ਼ ਕੀਤੀਆਂ ਜਾਣਗੀਆਂ ਤਾਂਕਿ ਭਵਿੱਖ ਵਿਚ ਕੈਨੇਡਾ ਪੋਸਟ ਅਤੇ ਮੁਲਾਜ਼ਮਾਂ ਦਰਮਿਆਨ ਹੋਣ ਵਾਲੀ ਗੱਲਬਾਤ ਦੇ ਨਤੀਜੇ ਸਾਹਮਣੇ ਆਉਣ।

ਦੋਹਾਂ ਧਿਰਾਂ ਕੋਲ ਸਮਝੌਤੇ ’ਤੇ ਪੁੱਜਣ ਵਾਸਤੇ ਆਖਰੀ ਮੌਕਾ

ਮੁਲਕ ਦੇ ਲੋਕਾਂ ਨੂੰ ਹੜਤਾਲ ਕਾਰਨ ਆ ਰਹੀਆਂ ਦਿੱਕਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰੀਆਂ ਦੇ ਆਮਦਨ ਪ੍ਰਭਾਵਤ ਹੋ ਰਹੀ ਹੈ ਅਤੇ ਖੈਰਾਤੀ ਸੰਸਥਾਵਾਂ ਨੂੰ ਆਪਣੀਆਂ ਆਰਥਿਕ ਜ਼ਰੂਰਤਾਂ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਮੁਲਾਜ਼ਮ ਯੂਨੀਅਨ ਆਉਂਦੇ ਚਾਰ ਸਾਲ ਦੌਰਾਨ ਤਨਖਾਹਾਂ ਵਿਚ 24 ਫੀ ਸਦੀ ਵਾਧੇ ਦੀ ਮੰਗ ਛੱਡ ਕੇ 19 ਫੀ ਸਦੀ ’ਤੇ ਆ ਚੁੱਕੀ ਹੈ ਪਰ ਆਰਜ਼ੀ ਕਾਮਿਆਂ ਨੂੰ ਮੈਡੀਕਲ ਛੁੱਟੀਆਂ, ਡਿਸਐਬਿਲਟੀ ਪੇਮੈਂਟਸ ਅਤੇ ਵਧੇਰੇ ਹੱਕਾਂ ਦੀ ਮੰਗ ਕੀਤੀ ਜਾ ਰਹੀ ਹੈ।

Tags:    

Similar News