ਗੁਰਸੇਵਕ ਬੱਲ ਅਤੇ ਦੀਪਕ ਪਰਾਡਕਰ ਦੀ ਜ਼ਮਾਨਤ ਦਾ ਕੈਨੇਡਾ ਵੱਲੋਂ ਵਿਰੋਧ
ਸਾਬਕਾ ਓਲੰਪੀਅਨ ਅਤੇ ਕੌਮਾਂਤਰੀ ਨਸ਼ਾ ਤਸਕਰ ਰਾਯਨ ਵੈਡਿੰਗ ਦੇ ਗਿਰੋਹ ਨਾਲ ਕਥਿਤ ਤੌਰ ’ਤੇ ਸਬੰਧਤ ਦੀਪਕ ਬਲਵੰਤ ਪਰਾਡਕਰ, ਗੁਰਸੇਵਕ ਸਿੰਘ ਬੱਲ ਅਤੇ ਰੋਲਨ ਸੋਕੋਲੌਵਸਕੀ ਨੂੰ ਜ਼ਮਾਨਤ ਦਾ ਕੈਨੇਡਾ ਸਰਕਾਰ ਵੱਲੋਂ ਵਿਰੋਧ ਕੀਤਾ
ਟੋਰਾਂਟੋ : ਸਾਬਕਾ ਓਲੰਪੀਅਨ ਅਤੇ ਕੌਮਾਂਤਰੀ ਨਸ਼ਾ ਤਸਕਰ ਰਾਯਨ ਵੈਡਿੰਗ ਦੇ ਗਿਰੋਹ ਨਾਲ ਕਥਿਤ ਤੌਰ ’ਤੇ ਸਬੰਧਤ ਦੀਪਕ ਬਲਵੰਤ ਪਰਾਡਕਰ, ਗੁਰਸੇਵਕ ਸਿੰਘ ਬੱਲ ਅਤੇ ਰੋਲਨ ਸੋਕੋਲੌਵਸਕੀ ਨੂੰ ਜ਼ਮਾਨਤ ਦਾ ਕੈਨੇਡਾ ਸਰਕਾਰ ਵੱਲੋਂ ਵਿਰੋਧ ਕੀਤਾ ਗਿਆ ਹੈ। ਜਸਟਿਸ ਕੈਨੇਡਾ ਦੇ ਵਕੀਲ ਮੈਰਿਨ ਨਾਟੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਪੀਰੀਅਰ ਕੋਰਟ ਦੇ ਜਸਟਿਸ ਸਾਹਮਣੇ ਪੇਸ਼ ਹੁੰਦਿਆਂ ਕਿਹਾ ਕਿ ਸਰਕਾਰ ਤਿੰਨਾਂ ਸ਼ੱਕੀਆਂ ਨੂੰ ਜ਼ਮਾਨਤ ਦਿਤੇ ਜਾਣ ਦੇ ਵਿਰੁੱਧ ਹੈ।
ਕੌਮਾਂਤਰੀ ਨਸ਼ਾ ਤਸਕਰੀ ਮਾਮਲੇ ਵਿਚ ਹੋਈਆਂ ਗ੍ਰਿਫ਼ਤਾਰੀਆਂ
ਉਨਟਾਰੀਓ ਦੇ ਕਵਾਰਥਾ ਲੇਕਸ ਦੀ ਜੇਲ ਵਿਚ ਬੰਦ ਕ੍ਰਾਈਮ ਬਲੌਗਰ ਗੁਰਸੇਵਕ ਸਿੰਘ ਬੱਲ ਨੇ ਕੁਝ ਮਹੀਨੇ ਪਹਿਲਾਂ ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਕਬੂਲ ਕੀਤਾ ਸੀ ਕਿ ਰਾਯਨ ਵੈਡਿੰਗ ਮਾਮਲੇ ਵਿਚ ਚੁੱਪ ਰਹਿਣ ਦੇ ਇਵਜ਼ ਵਿਚ ਉਸ ਨੇ ਮੋਟੀ ਰਕਮ ਹਾਸਲ ਕੀਤੀ। ਅਮਰੀਕਾ ਦੇ ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਟੋਰਾਂਟੋ ਦੇ ਕ੍ਰਿਮੀਨਲ ਲਾਅਇਰ ਦੀਪਕ ਪਰਾਡਕਰ ਨੇ ਗਵਾਹ ਦਾ ਕਤਲ ਦੀ ਸਲਾਹ ਰਾਯਨ ਵੈਡਿੰਗ ਨੂੰ ਦਿਤੀ। ਦੂਜੇ ਪਾਸੇ ਜਿਊਲਰੀ ਸਟੋਰ ਦੇ ਮਾਲਕ ਅਤੇ ਪੋਕਰ ਪਲੇਅਰ ਸੋਕੋਲੌਵਸਕੀ ਵਿਰੁੱਧ ਵੈਡਿੰਗ ਦੀਆਂ ਅਪਰਾਧਕ ਸਰਗਰਮੀਆਂ ਅੱਗੇ ਵਧਾਉਣ ਦੇ ਦੋਸ਼ ਲੱਗੇ ਹਨ। ਵੈਡਿੰਗ 2015 ਤੋਂ ਫ਼ਰਾਰ ਹੈ ਅਤੇ ਉਸ ਦੇ ਮੈਕਸੀਕੋ ਵਿਚ ਲੁਕੇ ਹੋਣ ਦਾ ਖਦਸ਼ਾ ਜਾਹਰ ਕੀਤਾ ਗਿਆ ਹੈ।