ਕੈਨੇਡਾ : ਮਨੁੱਖਾਂ ਨੂੰ ਬਰਡ ਫਲੂ ਤੋਂ ਬਚਾਉਣ ਲਈ 5 ਲੱਖ ਟੀਕੇ ਖਰੀਦੇ

ਬਰਡ ਫਲੂ ਦਾ ਖਤਰਾ ਸਿਰਫ਼ ਮੁਰਗੀਆਂ ਜਾਂ ਹੋਰ ਪੰਛੀਆਂ ਤੱਕ ਸੀਮਤ ਨਹੀਂ ਰਹਿ ਗਿਆ ਜਿਸ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਵੱਲੋਂ ਮਨੁੱਖਾਂ ਨੂੰ ਇਸ ਵਾਇਰਸ ਤੋਂ ਬਚਾਉਣ ਵਾਲੀ ਵੈਕਸੀਨ ਦੇ 5 ਲੱਖ ਟੀਕੇ ਖਰੀਦੇ ਗਏ ਹਨ।;

Update: 2025-02-20 12:55 GMT

ਟੋਰਾਂਟੋ : ਬਰਡ ਫਲੂ ਦਾ ਖਤਰਾ ਸਿਰਫ਼ ਮੁਰਗੀਆਂ ਜਾਂ ਹੋਰ ਪੰਛੀਆਂ ਤੱਕ ਸੀਮਤ ਨਹੀਂ ਰਹਿ ਗਿਆ ਜਿਸ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਵੱਲੋਂ ਮਨੁੱਖਾਂ ਨੂੰ ਇਸ ਵਾਇਰਸ ਤੋਂ ਬਚਾਉਣ ਵਾਲੀ ਵੈਕਸੀਨ ਦੇ 5 ਲੱਖ ਟੀਕੇ ਖਰੀਦੇ ਗਏ ਹਨ। ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਨੇ ਕਿਹਾ ਕਿ ਅਹਿਤਿਆਤੀ ਤੌਰ ’ਤੇ ਬ੍ਰਿਟਿਸ਼ ਫ਼ਾਰਮਾਸੂਟੀਕਲ ਕੰਪਨੀ ਜੀ.ਐਸ.ਕੇ. ਵੱਲੋਂ ਤਿਆਰ ਵੈਕਸੀਨ ਖਰੀਦੀ ਗਈ ਹੈ। ਹਾਲਾਂਕਿ ਮਨੁੱਖਾਂ ਵਿਚ ਬਰਡ ਫਲੂ ਫੈਲਣ ਦਾ ਖਤਰਾ ਕਾਫ਼ੀ ਘੱਟ ਹੈ ਪਰ ਹਾਲਾਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਅਮਰੀਕਾ ਵਿਚ ਦਰਜਨਾਂ ਮਨੁੱਖਾਂ ਅਤੇ ਜਾਨਵਰਾਂ ’ਚ ਫੈਲ ਚੁੱਕਾ ਹੈ ਵਾਇਰਸ

ਕੈਨੇਡਾ ਸਰਕਾਰ ਦਾ ਇਹ ਕਦਮ ਚਾਰ ਮਹੀਨੇ ਪਹਿਲਾਂ 13 ਸਾਲ ਦੀ ਇਕ ਬੱਚੀ ਨੂੰ ਬਰਡ ਫਲੂ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ। ਬੱਚੀ ਦੀ ਹਾਲਤ ਬੇਹੱਦ ਨਾਜ਼ੁਕ ਬਣ ਗਈ ਪਰ ਕਈ ਹਫ਼ਤੇ ਹਸਪਤਾਲ ਵਿਚ ਦਾਖਲ ਰਹਿਣ ਮਗਰੋਂ ਉਹ ਸਿਹਤਯਾਬ ਹੋ ਗਈ। ਸਿਹਤ ਮੰਤਰੀ ਮਾਰਕ ਹੌਲੈਂਡ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਬਰਫ ਫਲੂ ਦੇ ਖਤਰੇ ਨੂੰ ਵੇਖਦਿਆਂ ਲੋਕਾਂ ਦੀ ਸਿਹਤ ਦਾ ਖਿਆਲ ਰੱਖਣਾ ਪਹਿਲੀ ਤਰਜੀਹ ਬਣ ਜਾਂਦੀ ਹੈ। ਇਸੇ ਦੌਰਾਨ ਕੈਨੇਡਾ ਦੀ ਮੁੱਖ ਸਿਹਤ ਅਫ਼ਸਰ ਡਾ. ਥੈਰੇਸਾ ਟੈਮ ਨੇ ਕਿਹਾ ਕਿ ਮਨੁੱਖ ਨੂੰ ਬਰਡ ਫਲੂ ਤੋਂ ਬਚਾਉਣ ਵਾਲੀ ਵੈਕਸੀਲ ਦਾ ਅਗਾਊਂ ਪ੍ਰਬੰਧ ਲਾਜ਼ਮੀ ਹੋ ਗਿਆ ਸੀ। ਅਮਰੀਕਾ ਵਿਚ ਦਰਜਨਾਂ ਮਨੁੱਖ ਬਰਡ ਫਲੂ ਦੀ ਲਪੇਟ ਵਿਚ ਆ ਚੁੱਕੇ ਹਨ ਜਦਕਿ ਡੇਅਰੀ ਫ਼ਾਰਮਾਂ ਵਿਚਲੇ ਜਾਨਵਰ ਵੀ ਪੀੜਤ ਨਜ਼ਰ ਆਏ। 6 ਫ਼ਰਵਰੀ ਤੱਕ ਦੇ ਅੰਕੜਿਆਂ ਮੁਤਾਬਕ 16 ਰਾਜਾਂ ਦੇ 960 ਡੇਅਰੀ ਫਾਰਮਾਂ ’ਤੇ ਬਰਡ ਫਲੂ ਦੀ ਤਸਦੀਕ ਕੀਤੀ ਗਈ।

Tags:    

Similar News